155 ਦੇਸ਼ਾਂ ਦੀਆਂ ਨਦੀਆਂ ਦੇ ਪਵਿੱਤਰ ਜਲ ਨਾਲ ਅਯੁੱਧਿਆ 'ਚ ਰਾਮ ਮੰਦਰ ਦਾ ਹੋਇਆ 'ਅਭਿਸ਼ੇਕ'
Monday, Apr 24, 2023 - 10:06 AM (IST)
ਅਯੁੱਧਿਆ (ਭਾਸ਼ਾ)- ਦੁਨੀਆ ਭਰ ਦੇ 7 ਮਹਾਦੀਪਾਂ ਦੀਆਂ 155 ਨਦੀਆਂ ਤੋਂ ਲਿਆਂਦੇ ਪਵਿੱਤਰ ਜਲ ਨੂੰ ਐਤਵਾਰ ਦੁਪਹਿਰ ਨੂੰ ਅਯੁੱਧਿਆ ਦੇ ਰਾਮ ਮੰਦਰ ’ਚ ਜਲ ਅਭਿਸ਼ੇਕ ਰਾਹੀਂ ਚੜ੍ਹਾਇਆ ਗਿਆ। ਦਿੱਲੀ ਸਥਿਤ ਐੱਨ. ਜੀ. ਓ. ‘ਦਿੱਲੀ ਸਟੱਡੀ ਗਰੁੱਪ’ ਦੇ ਮੈਂਬਰਾਂ ਨੇ ਦਿੱਲੀ ਭਾਜਪਾ ਦੇ ਸਾਬਕਾ ਵਿਧਾਇਕ ਵਿਜੇ ਜੌਲੀ ਦੀ ਅਗਵਾਈ ’ਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਇਕ ਸਮੂਹ ਦੀ ਮੌਜੂਦਗੀ ’ਚ ਰਾਮ ਜਨਮ ਭੂਮੀ ਵਿਖੇ ਭਗਵਾਨ ਰਾਮ ਦੇ ਦਰਬਾਰ ਦੇ ਸਾਹਮਣੇ ਪਾਣੀ ਦੇ 155 ਕੰਟੇਨਰ ਭੇਟ ਕੀਤੇ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਮਗਰੋਂ CM ਕੇਜਰੀਵਾਲ ਨੇ ਕੀਤਾ ਟਵੀਟ, ਆਖੀ ਇਹ ਗੱਲ
ਪਾਕਿਸਤਾਨ, ਚੀਨ, ਰੂਸ ਅਤੇ ਯੂਕ੍ਰੇਨ ਤੋਂ ਵੀ ਆਇਆ ਜਲ
ਸਮਾਗਮ ਦੇ ਕਨਵੀਨਰ ਵਿਜੇ ਜੌਲੀ ਨੇ ਦਾਅਵਾ ਕੀਤਾ ਕਿ ਮੁਗਲ ਬਾਦਸ਼ਾਹ ਬਾਬਰ ਦੀ ਜਨਮ ਭੂਮੀ ਉਜ਼ਬੇਕਿਸਤਾਨ ਦੇ ਅੰਦੀਜਾਨ ਸ਼ਹਿਰ ਤੋਂ ਪ੍ਰਸਿੱਧ ਕਸ਼ਕ ਨਦੀ ਦਾ ਪਵਿੱਤਰ ਜਲ ਵੀ ਜਲਾਭਿਸ਼ੇਕ ਲਈ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਇਸ ਪਵਿੱਤਰ ਕਾਰਜ ਲਈ ਯੁੱਧਗ੍ਰਸਤ ਰੂਸ ਅਤੇ ਯੂਕ੍ਰੇਨ ਦਾ ਪਾਣੀ ਅਤੇ ਚੀਨ, ਪਾਕਿਸਤਾਨ ਤੋਂ ਵੀ ਪਾਣੀ ਲਿਆਂਦਾ ਗਿਆ। ਇਹ ਪ੍ਰੋਗਰਾਮ ਨਾ ਸਿਰਫ਼ ਭਾਰਤ ਦੇ ਲੋਕਾਂ ਸਗੋਂ ਵਿਸ਼ਵ ਭਰ ਦੇ ਨਾਗਰਿਕਾਂ ਦੀ ਭਗਵਾਨ ਰਾਮ ਦੇ ਆਦਰਸ਼ਾਂ ’ਚ ਵਿਸ਼ਵਾਸ ਨੂੰ ਦਰਸਾਉਂਦਾ ਹੈ। ਜਲ ਨੂੰ ਤਾਂਬੇ ਦੀਆਂ ਗੜਵੀਆਂ ਵਿਚ ਸੀਲ ਕੀਤਾ ਗਿਆ ਹੈ। ਜਿਸ 'ਤੇ ਦੇਸ਼ਾਂ ਦੇ ਸਟੀਕਰ ਲਾਏ ਗਏ ਹਨ। ਇਸ ਦੇ ਨਾਲ ਹੀ ਇਸ ਨੂੰ ਭਗਵਾ ਰੰਗ ਦੇ ਰਿਬਨ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ- ਸਚਿਨ-ਵਿਰਾਟ ਤੇ ਸਲਮਾਨ ਸਮੇਤ ਕਈ ਮਸ਼ਹੂਰ ਸ਼ਖ਼ਸੀਅਤਾਂ ਨੂੰ ਵਾਪਸ ਮਿਲਿਆ Twitter 'ਬਲੂ ਟਿੱਕ'
PM ਮੋਦੀ ਨੇ ਰਾਮ ਮੰਦਰ ਦਾ ਕੀਤਾ ਸੀ ਭੂਮੀ ਪੂਜਨ
ਦੱਸ ਦੇਈਏ ਕਿ ਧਾਰਮਿਕ ਨਗਰੀ ਅਯੁੱਧਿਆ 'ਚ 5 ਅਗਸਤ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਮ ਮੰਦਰ ਦਾ ਭੂਮੀ ਪੂਜਨ ਕੀਤਾ ਗਿਆ। ਉਸੇ ਸਮੇਂ ਭਾਜਪਾ ਦੇ ਸਾਬਕਾ ਵਿਧਾਇਕ ਅਤੇ ਦਿੱਲੀ ਸਟੱਡੀ ਗਰੁੱਪ ਦੇ ਪ੍ਰਧਾਨ ਡਾ. ਵਿਜੇ ਜੌਲੀ ਨੇ ਇਹ ਵਰਤ ਕਰ ਲਿਆ ਸੀ ਕਿ ਉਹ ਦੁਨੀਆ ਭਰ ਦੀਆਂ ਨਦੀਆਂ ਦੇ ਜਲ ਨੂੰ ਭਾਰਤ ਵਿਚ ਇਕੱਠਾ ਕਰ ਕੇ ਰਾਮ ਮੰਦਰ ਦਾ ਜਲ ਅਭਿਸ਼ੇਕ ਕਰਾਉਣਗੇ। 20 ਅਗਸਤ 2020 ਤੋਂ ਵਿਜੇ ਜੌਲੀ ਜਲ ਇਕੱਠਾ ਕਰਨ ਵਿਚ ਜੁੱਟ ਗਏ ਅਤੇ 31 ਮਹੀਨਿਆਂ ਦੀ ਕੋਸ਼ਿਸ਼ ਮਗਰੋਂ ਸਫ਼ਲਤਾ ਮਿਲੀ। ਪਾਕਿਸਤਾਨ ਸਮੇਤ ਕਈ ਮੁਸਲਿਮ ਦੇਸ਼ਾਂ ਦੇ ਜਲ ਵੀ ਇਸ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ- ਕੇਦਾਰਨਾਥ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
आज 155 देशों से आये पवित्र जल से हुआ प्रभु श्रीराम लला के मंदिर का जलाभिषेक... 🛕🚩 जय श्रीराम 🙏#jayshreeram #Ayodhya pic.twitter.com/9Pb2zejWtw
— महंत राजू दास 🚩 (@rajudasayodhya) April 23, 2023