ਅਮਰਨਾਥ ਯਾਤਰਾ ਸੰਪੰਨ, ਉੱਪ ਰਾਜਪਾਲ ਸਿਨਹਾ ਨੇ ਕੀਤੀ ‘ਸਮਾਪਨ ਪੂਜਾ’
Saturday, Aug 13, 2022 - 10:46 AM (IST)
ਸ਼੍ਰੀਨਗਰ/ਜੰਮੂ (ਭਾਸ਼ਾ)– ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸਾਲਾਨਾ ਅਮਰਨਾਥ ਯਾਤਰਾ ਦੀ ਸਮਾਪਤੀ ’ਤੇ ‘ਸਮਾਪਨ ਪੂਜਾ’ ਕੀਤੀ। ਸਿਨਹਾ ਨੇ ਇਸ ਮੌਕੇ ਕਿਹਾ ਕਿ ਮੈਂ ਤੀਰਥਯਾਤਰੀਆਂ ਲਈ ਇਸ ਮੁਸ਼ਕਿਲ ਯਾਤਰਾ ਨੂੰ ਰੁਕਾਵਟ ਮੁਕਤ ਬਣਾਉਣ ਦੇ ਮਕਸਦ ਨਾਲ ਸਾਰੇ ਹਿੱਤਧਾਰੀਆਂ ਅਤੇ ਨਾਗਰਿਕਾਂ ਦੇ ਨਿਸਵਾਰਥ ਯੋਗਦਾਨ ਦੀ ਅਸਲ ’ਚ ਸ਼ਲਾਘਾ ਕਰਦਾ ਹਾਂ।
ਰਾਜਭਵਨ ’ਚ ਆਯੋਜਿਤ ਸਮਾਰੋਹ ’ਚ ਸ੍ਰੀ ਅਮਰਨਾਥ ਜੀ ਸ੍ਰਾਈਨ ਬੋਰਡ ਦੇ ਅਧਿਕਾਰੀਆਂ-ਮੁੱਖ ਸਕੱਤਰ ਡਾ. ਅਰੁਣ ਕੁਮਾਰ ਮਹਿਤਾ, ਮੁੱਖ ਕਾਰਜਕਾਰੀ ਅਧਿਕਾਰੀ ਨਿਤੀਸ਼ਵਰ ਕੁਮਾਰ ਅਤੇ ਬੋਰਡ ਦੇ ਮੈਂਬਰ ਡੀ. ਸੀ. ਰੈਨਾ ਸ਼ਾਮਲ ਹੋਏ। ਇਸ ਸਾਲ 3 ਲੱਖ ਤੋਂ ਵੱਧ ਯਾਤਰੀਆਂ ਨੇ ਯਾਰਤਾ ਕੀਤੀ। ਜ਼ਿਕਰਯੋਗ ਹੈ ਕਿ ਸ੍ਰੀ ਅਮਰਨਾਥ ਸ੍ਰਾਈਨ ਬੋਰਡ ਅਤੇ ਯੂ. ਟੀ. ਪ੍ਰਸ਼ਾਸਨ ਨੇ ਛੜੀ ਮੁਬਾਰਕ ਨੂੰ ਪਵਿੱਤਰ ਅਮਰਨਾਥ ਗੁਫਾ ਤੱਕ ਲਿਜਾਣ ਲਈ ਸਾਰੇ ਪ੍ਰਬੰਧ ਕੀਤੇ ਸਨ। ਛੜੀ ਮੁਬਾਰਕ ਦੇ ਸਰਪ੍ਰਸਤ ਮਹੰਤ ਦੀਪੇਂਦਰ ਗਿਰੀ ਨੇ ਸਾਧੂਆਂ ਦੇ ਇਕ ਸਮੂਹ ਨਾਲ ਛੜੀ ਯਾਤਰਾ ਦੀ ਅਗਵਾਈ ਕੀਤੀ ਅਤੇ ਯਾਤਰਾ ਸੰਪੰਨ ਹੋਣ ’ਤੇ ਛੜੀ ਪੂਜਨ ਕੀਤਾ।