ਪਦਮ ਪੁਰਸਕਾਰਾਂ ਦਾ ਐਲਾਨ: ORS ਦੇ ਜਨਮਦਾਤਾ ਦਿਲੀਪ ਤੇ ਮੁਲਾਇਮ ਸਿੰਘ ਨੂੰ ਮਿਲੇਗਾ ਪਦਮ ਵਿਭੂਸ਼ਣ, ਪੜ੍ਹੋ ਪੂਰੀ ਲਿਸਟ
Thursday, Jan 26, 2023 - 01:19 AM (IST)
ਨਵੀਂ ਦਿੱਲੀ (ਏਜੰਸੀ) : ਗਣਤੰਤਰ ਦਿਵਸ ਦੀ ਪਹਿਲੀ ਸ਼ਾਮ ਪਦਮ ਪੁਰਸਕਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਵਾਰ ਇਨ੍ਹਾਂ ਪੁਰਸਕਾਰਾਂ ਲਈ 26 ਵਿਅਕਤੀਆਂ ਦੀ ਚੋਣ ਕੀਤੀ ਗਈ ਹੈ। ਪੱਛਮੀ ਬੰਗਾਲ ਨਾਲ ਸੰਬੰਧ ਰੱਖਣ ਵਾਲੇ ਸਾਬਕਾ ਡਾਕਟਰ ਦਿਲੀਪ ਮਹਾਲਾਨਬਿਸ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਦਿਲੀਪ ਉਹੀ ਵਿਅਕਤੀ ਸਨ, ਜਿਨ੍ਹਾਂ ਨੇ ਓ.ਆਰ.ਐੱਸ. ਦਾ ਫਾਰਮੂਲਾ ਲੱਭਿਆ ਸੀ। ਉਨ੍ਹਾਂ ਨੂੰ ਇਹ ਐਵਾਰਡ ਮਰਨ ਉਪਰੰਤ ਦਿੱਤਾ ਜਾ ਰਿਹਾ ਹੈ। ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਨੂੰ ਵੀ ਮਰਨ ਉਪਰੰਤ ਪਦਮ ਵਿਭੂਸ਼ਣ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਵੱਲੋਂ ਕਿਰਪਾਨ ਨਾਲ ਕੇਕ ਕੱਟਣ 'ਤੇ ਐਡਵੋਕੇਟ ਧਾਮੀ ਨੇ ਨਿਸ਼ਾਨਾ ਸਾਧਦਿਆਂ ਸਰਕਾਰ ਤੋਂ ਕੀਤੀ ਇਹ ਮੰਗ
ਅੰਡੇਮਾਨ ਦੇ ਸੇਵਾਮੁਕਤ ਸਰਕਾਰੀ ਡਾਕਟਰ ਰਤਨ ਚੰਦਰਾਕਰ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਹੀਰਾ ਬਾਈ ਲੋਬੀ ਨੂੰ ਗੁਜਰਾਤ ਵਿੱਚ ਸਿੱਧੀ ਕਬੀਲਿਆਂ ਵਿੱਚ ਬੱਚਿਆਂ ਦੀ ਸਿੱਖਿਆ ’ਤੇ ਕੰਮ ਕਰਨ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਨਾਲ ਹੀ ਮੁਨੀਸ਼ਵਰ ਚੰਦਰ ਡਾਵਰ ਜੋ ਪਿਛਲੇ 50 ਸਾਲਾਂ ਤੋਂ ਗਰੀਬਾਂ ਦਾ ਇਲਾਜ ਕਰ ਰਹੇ ਹਨ, ਨੂੰ ਸਸਤੀ ਸਿਹਤ ਸੰਭਾਲ ਦੇ ਖੇਤਰ ਵਿੱਚ ਕੰਮ ਕਰਨ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।
6 ਕੀਰਤੀ ਅਤੇ 15 ਸ਼ੌਰਿਆ ਚੱਕਰ ਸਮੇਤ 412 ਜਵਾਨਾਂ ਨੂੰ ਬਹਾਦਰੀ ਪੁਰਸਕਾਰ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬਹਾਦਰੀ ਪੁਰਸਕਾਰਾਂ ਦਾ ਵੀ ਐਲਾਨ ਕੀਤਾ ਹੈ। ਇਸ ਅਧੀਨ 6 ਕੀਰਤੀ ਚੱਕਰ ਅਤੇ 15 ਸ਼ੌਰਿਆ ਚੱਕਰ ਸਮੇਤ 412 ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਰੱਖਿਆ ਮੰਤਰਾਲਾ ਅਨੁਸਾਰ 4 ਜਵਾਨਾਂ ਨੂੰ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। 2 ਬਹਾਦਰਾਂ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਜਾਏਗਾ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਸਮਾਗਮ ਦੇ ਮੱਦੇਨਜ਼ਰ ਪੰਜਾਬ 'ਚ ਰੈੱਡ ਅਲਰਟ ਜਾਰੀ, ਸੰਵੇਦਨਸ਼ੀਲ ਥਾਵਾਂ 'ਤੇ ਵਾਧੂ ਬਲ ਤਾਇਨਾਤ
ਰਾਸ਼ਟਰਪਤੀ ਨੇ 92 ਸੈਨਾ ਮੈਡਲ, ਇਕ ਨੇਵੀ ਮੈਡਲ, 7 ਵਾਯੂ ਸੈਨਾ ਮੈਡਲ, 29 ਪਰਮ ਵਿਸ਼ਿਸ਼ਟ ਸੇਵਾ ਮੈਡਲ, 3 ਉੱਤਮ ਯੁੱਧ ਸੇਵਾ ਮੈਡਲ, 52 ਅਤਿ ਵਿਸ਼ਿਸ਼ਟ ਸੇਵਾ ਮੈਡਲ, 10 ਯੁਧ ਸੇਵਾ ਮੈਡਲ ਅਤੇ 36 ਸੈਨਾ ਮੈਡਲਾਂ ਨੂੰ ਮਨਜ਼ੂਰੀ ਦਿੱਤੀ ਹੈ।
901 ਮੁਲਾਜ਼ਮਾਂ ਨੇ ਪੁਲਸ ਮੈਡਲ ਹਾਸਲ ਕੀਤੇ
ਕੁੱਲ 901 ਪੁਲਸ ਮੁਲਾਜ਼ਮਾਂ ਨੂੰ ਪੁਲਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ’ਚੋਂ 140 ਨੂੰ ਬਹਾਦਰੀ ਲਈ ਪੁਲਸ ਮੈਡਲ, 93 ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ, 140 ਨੂੰ ਮੈਰੀਟੋਰੀਅਸ ਸਰਵਿਸ ਲਈ ਪੁਲਸ ਮੈਡਲ ਤੇ 668 ਨੂੰ ਹੋਰਨਾਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਕੇਂਦਰੀ ਜਾਂਚ ਬਿਊਰੋ ਦੇ 30 ਅਧਿਕਾਰੀਆਂ ਨੂੰ ਵੀ ਪੁਲਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਅਰਮੀਨੀਆ ਦੇ ਗੈਂਗਸਟਰ ਲੱਕੀ ਪਟਿਆਲ ਦੇ 2 ਸਾਥੀ ਗ੍ਰਿਫ਼ਤਾਰ, ਪਿਸਤੌਲ ਬਰਾਮਦ
6 ਪ੍ਰਸਿੱਧ ਹਸਤੀਆਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ
ਬਾਲਕ੍ਰਿਸ਼ਨ ਦੋਸ਼ੀ (ਮਰਨ ਉਪਰੰਤ)
ਐੱਸ. ਐੱਮ ਕ੍ਰਿਸ਼ਨਾ
ਦਿਲੀਪ ਮਹਿਲਨਬੀਸ (ਮਰਨ ਉਪਰੰਤ)
ਸ਼੍ਰੀਨਿਵਾਸ ਵਰਧਨ
ਮੁਲਾਇਮ ਸਿੰਘ ਯਾਦਵ
ਇਹ ਵੀ ਪੜ੍ਹੋ : ਬੰਦੀ ਸਿੰਘਾਂ ਲਈ ਚਲਾਈ ਹਸਤਾਖ਼ਰ ਮੁਹਿੰਮ 'ਤੇ ਸ਼ੇਖਾਵਤ ਵੱਲੋਂ ਦਸਤਖਤ ਕਰਨ 'ਤੇ ਸੁਖਬੀਰ ਬਾਦਲ ਨੇ ਦਿੱਤੀ ਪ੍ਰਤੀਕਿਰਿਆ
ਇਨ੍ਹਾਂ 9 ਹਸਤੀਆਂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ
ਐਸ.ਐਲ. ਭੈਰੱਪਾ (ਸਾਹਿਤ ਅਤੇ ਸਿੱਖਿਆ) ਕਰਨਾਟਕ
ਕੁਮਾਰ ਮੰਗਲਮ ਬਿਰਲਾ (ਵਪਾਰ ਅਤੇ ਉਦਯੋਗ) ਮਹਾਰਾਸ਼ਟਰ
ਦੀਪਕ ਧਰ , ਮਹਾਰਾਸ਼ਟਰ
ਵਾਨੀ ਜੈਰਾਮ (ਕਲਾ) ਤਾਮਿਲਨਾਡੂ
ਸਵਾਮੀ ਚਿਨਾ ਜੀਯਾਰ (ਅਧਿਆਤਮਵਾਦ) ਤੇਲੰਗਾਨਾ
ਸੁਮਨ ਕਲਿਆਣਪੁਰ (ਕਲਾ) ਮਹਾਰਾਸ਼ਟਰ
ਕਪਿਲ ਕਪੂਰ (ਸਾਹਿਤ ਅਤੇ ਸਿੱਖਿਆ) ਦਿੱਲੀ
ਸੁਧਾ ਮੂਰਤੀ (ਸਮਾਜਿਕ ਕਾਰਜ) ਕਰਨਾਟਕ
ਕਮਲੇਸ਼ ਡੀ ਪਟੇਲ (ਅਧਿਆਤਮਵਾਦ) ਤੇਲੰਗਾਨਾ
ਇਹ ਵੀ ਪੜ੍ਹੋ : ਸਬ-ਇੰਸਪੈਕਟਰ ਸਮੇਤ 4 ਪੁਲਸ ਮੁਲਾਜ਼ਮਾਂ ਨੂੰ 'ਮੁੱਖ ਮੰਤਰੀ ਰਕਸ਼ਕ' ਪਦਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
ਇਨ੍ਹਾਂ 91 ਸ਼ਖਸੀਅਤਾਂ ਨੂੰ ਪਦਮਸ਼੍ਰੀ ਪੁਰਸਕਾਰ ਦਿੱਤਾ ਜਾਵੇਗਾ
ਸੁਕਮਾ ਆਚਾਰੀਆ (ਅਧਿਆਤਮਵਾਦ) ਹਰਿਆਣਾ ਦੇ ਡਾਕਟਰ
ਜੋਧਿਆਬਾਈ ਬੇਗਾ (ਕਲਾ) ਮੱਧ ਪ੍ਰਦੇਸ਼
ਪ੍ਰੇਮਜੀਤ ਬਾਰੀਆ (ਕਲਾ) ਦਾਦਰਾ , ਨਾਗਰ ਹਵੇਲੀ ਅਤੇ ਦਮਨ ਦੀਉ
ਊਸ਼ਾ ਬਰਲੇ (ਕਲਾ) ਛੱਤੀਸਗੜ੍ਹ
ਮੁਨੀਸ਼ਵਰ ਚੰਦਾਵਰ (ਮੈਡੀਕਲ) ਮੱਧ ਪ੍ਰਦੇਸ਼
ਹੇਮੰਤ ਚੌਹਾਨ (ਕਲਾ) ਗੁਜਰਾਤ
ਭਾਨੂਭਾਈ ਚਿਤਰਾ (ਕਲਾ) ਗੁਜਰਾਤ
ਹੀਮੋਪ੍ਰੋਵਾ ਚੁਟੀਆ (ਕਲਾ) ਆਸਾਮ
ਨਰੇਂਦਰ ਚੰਦਰ ਦੇਬਰਮਾ (ਮਰਨ ਉਪਰੰਤ) (ਜਨਤਕ ਮਾਮਲੇ) ਤ੍ਰਿਪੁਰਾ
ਸੁਭਦਰਾ ਦੇਵੀ (ਕਲਾ) ਬਿਹਾਰ
ਖੱਦਰ ਵੱਲੀ ਡੁਡੇਕੁਲਾ (ਇੰਜੀਨੀਅਰਿੰਗ) ਕਰਨਾਟਕ
ਹੇਮ ਚੰਦਰ ਗੋਸਵਾਮੀ (ਕਲਾ) ਆਸਾਮ
ਪ੍ਰੀਤਿਕਾ ਗੋਸਵਾਮੀ (ਕਲਾ) ਪੱਛਮੀ ਬੰਗਾਲ
ਰਾਧਾ ਚਰਨ ਗੁਪਤਾ (ਸਾਹਿਤ ਅਤੇ ਸਿੱਖਿਆ) ਉੱਤਰ ਪ੍ਰਦੇਸ਼
ਸ਼੍ਰੀ ਮੋਦਾਦੁਗੂ ਵਿਜੇ ਗੁਪਤਾ (ਐੱਸਸੀ ਅਤੇ ਇੰਜੀ.) ਤੇਲੰਗਾਨਾ
ਅਹਿਮਦ ਹੁਸੈਨ ਅਤੇ ਸ੍ਰੀ ਮੁਹੰਮਦ ਹੁਸੈਨ (ਸਾਂਝਾ, ਕਲਾ) ਰਾਜਸਥਾਨ
ਦਿਲਸ਼ਾਦ ਹੁਸੈਨ (ਕਲਾ) ਉੱਤਰ ਪ੍ਰਦੇਸ਼
ਭੀਕੂ ਰਾਮਜੀ ਇਦਾਤੇ (ਸਮਾਜਿਕ ਕਾਰਜ) ਮਹਾਰਾਸ਼ਟਰ
ਸੀ ਆਈ ਇਸੈਕ (ਸਾਹਿਤ ਅਤੇ ਸਿੱਖਿਆ) ਕੇਰਲ
ਰਤਨ ਸਿੰਘ ਜੱਗੀ (ਸਾਹਿਤ ਅਤੇ ਸਿੱਖਿਆ) ਪੰਜਾਬ
ਬਿਕਰਮ ਬਹਾਦੁਰ ਜਮਾਤੀਆ (ਸਮਾਜਿਕ ਕਾਰਜ) ਤ੍ਰਿਪੁਰਾ
ਰਾਮਕੁਈਵਾਂਗਬੇ ਜੇਨੇ (ਸਮਾਜਿਕ ਕਾਰਜ) ਅਾਸਾਮ
ਰਾਕੇਸ਼ ਰਾਧੇਸ਼ਿਆਮ ਝੁਨਝੁਨਵਾਲਾ (ਮਰਨ ਉਪਰੰਤ) (ਵਪਾਰ ਅਤੇ ਉਦਯੋਗ) ਮਹਾਰਾਸ਼ਟਰ
ਰਤਨ ਚੰਦਰ ਕਾਰ (ਮੈਡੀਕਲ) ਅੰਡੇਮਾਨ ਅਤੇ ਨਿਕੋਬਾਰ ਟਾਪੂ
ਮਹੀਪਤ ਕਵੀ (ਕਲਾ) ਗੁਜਰਾਤ
ਐੱਮ ਐੱਮ ਕੀਰਵਾਨੀ (ਕਲਾ) ਆਂਧਰਾ ਪ੍ਰਦੇਸ਼
ਅਰਿਜ਼ ਖੰਬਟਾ (ਮਰਨ ਉਪਰੰਤ) (ਵਪਾਰ ਅਤੇ ਉਦਯੋਗ) ਗੁਜਰਾਤ
ਪਰਸ਼ੂਰਾਮ ਕੋਮਾਜੀ ਖੁਨੇ (ਕਲਾ) ਮਹਾਰਾਸ਼ਟਰ
ਗਣੇਸ਼ ਨਾਗੱਪਾ ਕ੍ਰਿਸ਼ਨਰਾਜਨਗਰ (ਇੰਜੀਨੀਅਰਿੰਗ) ਆਂਧਰਾ ਪ੍ਰਦੇਸ਼
ਮਾਗੁਨੀ ਚਰਨ ਕੁਆਰ (ਕਲਾ) ਓਡਿਸ਼ਾ
ਆਨੰਦ ਕੁਮਾਰ (ਸਾਹਿਤ ਅਤੇ ਸਿੱਖਿਆ) ਬਿਹਾਰ
ਅਰਵਿੰਦ ਕੁਮਾਰ (ਵਿਗਿਆਨ ਅਤੇ ਇੰਜੀਨੀਅਰਿੰਗ) ਉੱਤਰ ਪ੍ਰਦੇਸ਼
ਡੋਮਰ ਸਿੰਘ ਕੁੰਵਰ (ਕਲਾ) ਛੱਤੀਸਗੜ੍ਹ
ਰਾਈਸਿੰਗਬੋਰ ਕੁਰਕਲਾਂਗ (ਕਲਾ) ਮੇਘਾਲਿਆ
ਹੀਰਾਬਾਈ ਲੋਬੀ (ਸਮਾਜਿਕ ਕਾਰਜ) ਗੁਜਰਾਤ
ਮੂਲਚੰਦ ਲੋਢਾ (ਸਮਾਜਿਕ ਕਾਰਜ) ਰਾਜਸਥਾਨ
ਰਾਣੀ ਮਚਾਇਆ (ਕਲਾ) ਕਰਨਾਟਕ
ਅਜੈ ਕੁਮਾਰ ਮੰਡਵੀ (ਕਲਾ) ਛੱਤੀਸਗੜ੍ਹ
ਪ੍ਰਭਾਕਰ ਭਾਨੁਦਾਸ ਮਾਂਡੇ (ਸਾਹਿਤ ਅਤੇ ਸਿੱਖਿਆ) ਮਹਾਰਾਸ਼ਟਰ
ਗਜਾਨਨ ਜਗਨਨਾਥ ਮਾਨੇ (ਸਮਾਜਿਕ ਕਾਰਜ) ਮਹਾਰਾਸ਼ਟਰ
ਅੰਤਰਯਾਮੀ ਮਿਸ਼ਰਾ (ਸਾਹਿਤ ਅਤੇ ਸਿੱਖਿਆ) ਓਡੀਸ਼ਾ
ਨਦੋਜਾ ਪਿਂਡੀਪਨਹੱਲੀ ਮੁਨੀਵੇਂਕਟੱਪਾ (ਕਲਾ) ਕਰਨਾਟਕ
ਪ੍ਰੋ. (ਡਾ.) ਮਹਿੰਦਰ ਪਾਲ (ਸਾਇੰਸ ਐਂਡ ਇੰਜਨੀਅਰਿੰਗ) ਗੁਜਰਾਤ
ਉਮਾ ਸ਼ੰਕਰ ਪਾਂਡੇ (ਸਮਾਜਿਕ ਕਾਰਜ) ਉੱਤਰ ਪ੍ਰਦੇਸ਼
ਰੀ ਰਮੇਸ਼ ਪਰਮਾਰ ਅਤੇ ਸ਼੍ਰੀਮਤੀ ਸ਼ਾਂਤੀ ਪਰਮਾਰ (ਸਾਂਝਾ) (ਕਲਾ) ਮੱਧ ਪ੍ਰਦੇਸ਼
ਡਾ: ਨਲਿਨੀ ਪਾਰਥਾਸਾਰਥੀ (ਮੈਡੀਸਨ) ਪੁਡੂਚੇਰੀ
ਹਨੁਮੰਥਾ ਰਾਓ ਪਸੁਪੁਲੇਤੀ (ਦਵਾਈ) ਤੇਲੰਗਾਨਾ
ਰਮੇਸ਼ ਪਤੰਗੇ (ਸਾਹਿਤ ਅਤੇ ਸਿੱਖਿਆ) ਮਹਾਰਾਸ਼ਟਰ
ਕ੍ਰਿਸ਼ਨਾ ਪਟੇਲ (ਕਲਾ) ਓਡਿਸ਼ਾ
ਕੇ ਕਲਿਆਣਸੁੰਦਰਮ ਪਿੱਲੈ (ਕਲਾ) ਤਾਮਿਲਨਾਡੂ
ਵੀਪੀ ਅਪੁਕੁਟਨ ਪੋਡੁਵਾਲ (ਸਮਾਜਿਕ ਕਾਰਜ) ਕੇਰਲਾ
ਕਪਿਲ ਦੇਵ ਪ੍ਰਸਾਦ (ਕਲਾ) ਬਿਹਾਰ
ਐਸਆਰਡੀ ਪ੍ਰਸਾਦ (ਖੇਡਾਂ) ਕੇਰਲ
ਸ਼ਾਹ ਰਸ਼ੀਦ ਅਹਿਮਦ ਕਾਦਰੀ (ਕਲਾ) ਕਰਨਾਟਕ
ਸੀਵੀ ਰਾਜੂ (ਕਲਾ) ਆਂਧਰਾ ਪ੍ਰਦੇਸ਼
ਬਖਸ਼ੀ ਰਾਮ (ਇੰਜੀਨੀਅਰਿੰਗ) ਹਰਿਆਣਾ
ਚੇਰੂਵਯਲ ਕੇ. ਰਮਨ (ਹੋਰ - ਖੇਤੀਬਾੜੀ) ਕੇਰਲਾ
ਸੁਜਾਤਾ ਰਾਮਦੋਰਾਈ (ਸਾਇੰਸ ਅਤੇ ਇੰਜੀਨੀਅਰਿੰਗ) ਕੈਨੇਡਾ
ਅਬਰੈੱਡੀ ਨਾਗੇਸ਼ਵਰ ਰਾਓ (ਵਿਗਿਆਨ ਅਤੇ ਇੰਜੀਨੀਅਰਿੰਗ) ਆਂਧਰਾ ਪ੍ਰਦੇਸ਼
ਪਰੇਸ਼ਭਾਈ ਰਾਠਵਾ (ਕਲਾ) ਗੁਜਰਾਤ
ਬੀ ਰਾਮਕ੍ਰਿਸ਼ਨ ਰੈੱਡੀ (ਸਾਹਿਤ ਅਤੇ ਸਿੱਖਿਆ) ਤੇਲੰਗਾਨਾ
ਮੰਗਲਾ ਕਾਂਤੀ ਰਾਏ (ਕਲਾ) ਪੱਛਮੀ ਬੰਗਾਲ
ਕੇਸੀ ਰਣਰੇਮਸੰਗੀ (ਕਲਾ) ਮਿਜ਼ੋਰਮ
ਵਦੀਵੇਲ ਗੋਪਾਲ ਅਤੇ ਸ਼੍ਰੀ ਮਾਸੀ ਸਦਾਯਾਨ (ਸੰਯੁਕਤ) (ਸਮਾਜਿਕ ਕਾਰਜ) ਤਾਮਿਲਨਾਡੂ
ਮਨੋਰੰਜਨ ਸਾਹੂ (ਮੈਡੀਕਲ) ਉੱਤਰ ਪ੍ਰਦੇਸ਼
ਪਤਯਤ ਸਾਹੂ (ਹੋਰ - ਖੇਤੀਬਾੜੀ) ਓਡੀਸ਼ਾ
ਰਿਤਵਿਕ ਸਾਨਿਆਲ (ਕਲਾ) ਉੱਤਰ ਪ੍ਰਦੇਸ਼
ਕੋਟਾ ਸਚੀਦਾਨੰਦ ਸ਼ਾਸਤਰੀ (ਕਲਾ) ਆਂਧਰਾ ਪ੍ਰਦੇਸ਼
ਸੰਕੁਰਥਰੀ ਚੰਦਰਸ਼ੇਖਰ (ਸਮਾਜਿਕ ਕਾਰਜ) ਆਂਧਰਾ ਪ੍ਰਦੇਸ਼
ਕੇ ਸ਼ਨਾਥੋਇਬਾ ਸ਼ਰਮਾ (ਖੇਡਾਂ) ਮਣੀਪੁਰ
ਨੇਕਰਮ ਸ਼ਰਮਾ (ਹੋਰ - ਖੇਤੀਬਾੜੀ) ਹਿਮਾਚਲ ਪ੍ਰਦੇਸ਼
ਗੁਰਚਰਨ ਸਿੰਘ (ਖੇਡਾਂ) ਦਿੱਲੀ
ਲਕਸ਼ਮਣ ਸਿੰਘ (ਸਮਾਜਿਕ ਕਾਰਜ) ਰਾਜਸਥਾਨ
ਸ਼੍ਰੀ ਮੋਹਨ ਸਿੰਘ (ਸਾਹਿਤ ਅਤੇ ਸਿੱਖਿਆ) ਜੰਮੂ ਅਤੇ ਕਸ਼ਮੀਰ
ਸ੍ਰੀ ਥੌਨੌਜਮ ਚੌਬਾ ਸਿੰਘ (ਜਨਤਕ ਮਾਮਲੇ) ਮਨੀਪੁਰ
ਪ੍ਰਕਾਸ਼ ਚੰਦਰ ਸੂਦ (ਸਾਹਿਤ ਅਤੇ ਸਿੱਖਿਆ) ਆਂਧਰਾ ਪ੍ਰਦੇਸ਼
ਨੇਹੁਨੂ ਸੋਰਹੀ (ਕਲਾ) ਨਾਗਾਲੈਂਡ
ਡਾ. ਜਨਮ ਸਿੰਘ ਸੋਏ (ਸਾਹਿਤ ਅਤੇ ਸਿੱਖਿਆ) ਝਾਰਖੰਡ
ਕੁਸ਼ੋਕ ਥਿਕਸੇ ਨਵਾਂਗ ਚੰਬਾ ਸਟੈਂਜਿਨ (ਹੋਰ - ਅਧਿਆਤਮਵਾਦ) ਲੱਦਾਖ
ਐੱਸ. ਸੁਬਰਾਮਨ (ਹੋਰ - ਪੁਰਾਤੱਤਵ) ਕਰਨਾਟਕ
ਮੋਆ ਸੁਬੋਂਗ (ਕਲਾ) ਨਾਗਾਲੈਂਡ
ਪਾਲਮ ਕਲਿਆਣਾ ਸੁੰਦਰਮ (ਸਮਾਜਿਕ ਕਾਰਜ) ਤਾਮਿਲਨਾਡੂ
ਰਵੀਨਾ ਰਵੀ ਟੰਡਨ (ਕਲਾ) ਮਹਾਰਾਸ਼ਟਰ
ਵਿਸ਼ਵਨਾਥ ਪ੍ਰਸਾਦ ਤਿਵਾੜੀ (ਸਾਹਿਤ ਅਤੇ ਸਿੱਖਿਆ) ਉੱਤਰ ਪ੍ਰਦੇਸ਼
ਧਨੀਰਾਮ ਟੋਟੋ (ਸਾਹਿਤ ਅਤੇ ਸਿੱਖਿਆ) ਪੱਛਮੀ ਬੰਗਾਲ
ਤੁਲਾ ਰਾਮ ਉਪਰੇਤੀ (ਹੋਰ - ਖੇਤੀਬਾੜੀ) ਸਿੱਕਮ
ਗੋਪਾਲਸਾਮੀ ਵੇਲੁਚਾਮੀ (ਮੈਡੀਸਨ) ਤਾਮਿਲਨਾਡੂ
ਡਾ. ਈਸ਼ਵਰ ਚੰਦ ਵਰਮਾ (ਮੈਡੀਸਨ) ਦਿੱਲੀ
ਸ਼੍ਰੀਮਤੀ ਕੁਮੀ ਨਰੀਮਨ ਵਾਡੀਆ (ਕਲਾ) ਮਹਾਰਾਸ਼ਟਰ
ਕਰਮਾ ਵਾਂਗਚੂ (ਮਰਨ ਉਪਰੰਤ) (ਸਮਾਜਿਕ ਕਾਰਜ) ਅਰੁਣਾਚਲ ਪ੍ਰਦੇਸ਼
ਗੁਲਾਮ ਮੁਹੰਮਦ ਜਾਜ਼ (ਕਲਾ) ਜੰਮੂ ਅਤੇ ਕਸ਼ਮੀਰ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।