ਧੀਆਂ ਲਈ ਹਰਿਆਣਾ ਸਰਕਾਰ ਦਾ ਵਿਸ਼ੇਸ਼ ਐਲਾਨ

02/28/2020 4:59:58 PM

ਚੰਡੀਗੜ੍ਹ—ਹਰਿਆਣਾ ਦੇ ਬਤੌਰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੋਹਰ ਲਾਲ ਖੱਟੜ ਨੇ ਪਹਿਲੀ ਵਾਰ ਅੱਜ ਭਾਵ ਸ਼ੁੱਕਰਵਾਰ ਨੂੰ ਬਜਟ ਪੇਸ਼ ਕੀਤਾ। ਇਸ ਦੌਰਾਨ ਮੁੱਖ ਮੰਤਰੀ ਖੱਟੜ ਜਿੱਥੇ ਸੂਬਾ ਭਰ ਲਈ ਕਈ ਸਾਰੇ ਅਹਿਮ ਐਲਾਨ ਕੀਤੇ, ਉੱਥੇ ਹੀ ਸੂਬੇ ਦੀਆਂ ਧੀਆਂ ਲਈ ਵੀ ਵਿਸ਼ੇਸ਼ ਐਲਾਨ ਕੀਤਾ ਗਿਆ ਹੈ। ਇਸ ਐਲਾਨ ਮੁਤਾਬਕ ਨਰਸਿੰਗ ਦੀ ਪੜ੍ਹਾਈ ਕਰ ਰਹੀਆਂ ਧੀਆਂ ਨੂੰ ਇੰਗਲਿਸ਼ ਦੀ ਕੋਚਿੰਗ ਮੁਫਤ ਮਿਲੇਗੀ ਅਤੇ ਫਰੀ ਪਾਸਪੋਰਟ ਬਣਾਏ ਜਾਣਗੇ। ਇਸ ਤੋਂ ਇਲਾਵਾ ਸਰਕਾਰ ਨੇ ਹੋਰ ਵਿਦਿਆਰਥੀਆਂ ਲਈ ਵੀ ਵਿਸ਼ੇਸ਼ ਐਲਾਨ ਕੀਤੇ ਹਨ। ਇਸ ਐਲਾਨ ਮੁਤਾਬਕ ਸਰਕਾਰ ਦੇ ਉਦਯੋਗਿਕ ਸਿਖਲਾਈ ਸੰਸਥਾਵਾਂ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਮੁਫਤ 'ਚ ਪਾਸਪੋਰਟ ਬਣਨਗੇ।

ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਬਜਟ 'ਚ ਸਿੱਖਿਆ ਸਬੰਧੀ ਹੋਰ ਵਿਸ਼ੇਸ ਐਲਾਨ ਕੀਤੇ, ਜਿਵੇਂ ਕਿ ਸੂਬੇ 'ਚ 500 ਕ੍ਰੈਚ ਅਤੇ 4000 ਪਲੇਅ ਵੇਅ ਸਕੂਲ ਖੋਲ੍ਹੇ ਜਾਣਗੇ। ਇਸ ਦੇ ਨਾਲ ਹੀ ਸਕੂਲ 'ਚ ਬੱਚਿਆਂ ਨੂੰ ਰੋਜ਼ਾਨਾ ਦੁੱਧ ਮਿਲੇਗਾ। ਸਾਰੇ ਸਰਕਾਰੀ ਸਕੂਲਾਂ 'ਚ ਸਾਫ ਪਾਣੀ ਦੇ ਉੱਚਿਤ ਪ੍ਰਬੰਧ ਲਈ ਆਰ.ਓ. ਵੀ ਲੱਗਣਗੇ। ਸੂਬਾ ਸਰਕਾਰ ਨੇ 8ਵੀਂ ਦੀ ਕਲਾਸ ਨੂੰ ਦੁਬਾਰਾ ਬੋਰਡ ਦੀ ਪ੍ਰੀਖਿਆ ਬਣਾਉਣ ਦਾ ਐਲਾਨ ਵੀ ਕੀਤਾ।


Iqbalkaur

Content Editor

Related News