ਮਹਾਰਾਸ਼ਟਰ ਦੇ ਸੀ.ਐੱਮ. ਫੜਨਵੀਸ ਦੇ ਭਰੋਸੇ ''ਤੇ ਅੰਨਾ ਨੇ ਖਤਮ ਕੀਤੀ ਹੜਤਾਲ
Tuesday, Feb 05, 2019 - 08:32 PM (IST)

ਰਾਲੇਗੜ੍ਹ ਸਿੱਧੀ— ਲੋਕਪਾਲ ਦੀ ਮੰਗ ਨੂੰ ਲੈ ਕੇ ਸਮਾਜ ਸੇਵਕ ਅੰਨਾ ਹਜ਼ਾਰੇ ਦੀ ਹੜਤਾਲ ਮੰਗਲਵਾਰ ਨੂੰ ਖਤਮ ਹੋ ਗਈ। ਰਾਲੇਗਣ ਸਿੱਧੀ ਪਿੰਡ 'ਚ ਹੜਤਾਲ 'ਤੇ ਬੈਠੇ ਅੰਨਾ ਹਜ਼ਾਰੇ ਤੋਂ ਮੰਗਲਵਾਰ ਨੂੰ ਖੇਤੀ ਬਾੜੀ ਮੰਤਰੀ ਰਾਧਾਮੋਹਨ ਸਿੰਘ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਕੇਂਦਰੀ ਮੰਤਰੀ ਸੁਭਾਸ਼ ਭਾਮਰੇ ਨਾਲ ਮੁਲਾਕਾਤ ਕੀਤੀ। 31 ਜਨਵਰੀ ਤੋਂ ਹੜਤਾਲ 'ਤੇ ਬੈਠੇ ਅੰਨਾ ਨਾਲ ਪਹਿਲੀ ਬਾਰ ਕਿਸੇ ਨੇਤਾ ਨੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ।
ਫੜਨਵੀਸ ਨੇ ਕਿਹਾ ਕਿ ਅੰਨਾ ਹਜ਼ਾਰੇ ਦੀਆਂ ਮੰਗਾਂ 'ਤੇ ਸਕਾਰਾਤਮਕ ਤਰੀਕੇ ਨਾਲ ਵਿਚਾਰ ਕੀਤਾ ਜਾਵੇਗਾ। ਲੋਕਾਯੁਕਤ ਕਾਨੂੰਨ ਨਾਲ ਦੇਸ਼ ਨੂੰ ਨਵਾਂ ਰਾਹ ਮਿਲੇਗਾ। ਇਸ ਨਾਲ ਛੋਟੇ ਇਲਾਕੇ 'ਚ ਭ੍ਰਿਸ਼ਟਾਚਾਰ ਰੁਕੇਗਾ। ਇਸ ਤੋਂ ਬਾਅਦ ਅੰਨਾ ਹਜ਼ਾਰੇ ਹੜਤਾਲ ਖਤਮ ਕਰਨ 'ਤੇ ਸਹਿਮਤ ਹੋਏ ਗਏ। ਇਸ ਮੌਕੇ 'ਤੇ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਲੋਕਪਾਲ ਸਰਚ ਕਮੇਟੀ 13 ਫਰਵਰੀ ਨੂੰ ਬੈਠਕ ਕਰੇਗੀ ਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਇਕ ਜੁਆਇੰਟ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਇਕ ਬਿੱਲ ਤਿਆਰ ਕਰੇਗੀ ਤੇ ਇਸ ਨੂੰ ਅਗਲੇ ਸੈਸ਼ਨ 'ਚ ਲਿਆਂਦਾ ਜਾਵੇਗਾ।