ਅੰਕਿਤਾ ਕਤਲ ਮਾਮਲਾ: VIP ਦਾ ਪਰਦਾਫਾਸ਼ ਕਰਨ ਵਾਲੀ ਉਰਮਿਲਾ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ
Saturday, Jan 03, 2026 - 11:32 PM (IST)
ਹਰਿਦੁਆਰ, (ਭਾਸ਼ਾ)- ਅਦਾਕਾਰਾ ਉਰਮਿਲਾ ਸਨਾਵਰ ਜੋ ਸੋਸ਼ਲ ਮੀਡੀਆ ’ਤੇ ਅੰਕਿਤਾ ਭੰਡਾਰੀ ਕਤਲ ਮਾਮਲੇ ’ਚ ਕਥਿਤ 'ਵੀ.ਆਈ.ਪੀ.' ਦੇ ਨਾਂ ਦਾ ਖੁਲਾਸਾ ਕਰਨ ਵਾਲੀ ਇਕ ਵੀਡੀਓ-ਆਡੀਓ ਕਲਿੱਪ ਜਾਰੀ ਕਰਨ ਤੋਂ ਬਾਅਦ ਪੁਲਸ ਤੋਂ ਬਚ ਰਹੀ ਹੈ, ਨੂੰ ਹੁਣ ਇਕ ਹੋਰ ਮਾਮਲੇ ’ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।
ਹਰਿਦੁਆਰ ਤੇ ਦੇਹਰਾਦੂਨ ਦੀ ਪੁਲਸ ਪਹਿਲਾਂ ਹੀ ਵੀਡੀਓ-ਆਡੀਓ ਮਾਮਲੇ ’ਚ ਦਰਜ ਕੇਸਾਂ ਨੂੰ ਲੈ ਕੇ ਸਨਾਵਰ ਦੀ ਭਾਲ ਕਰ ਰਹੀ ਸੀ। ਹੁਣ ਇਕ ਅਦਾਲਤ ਨੇ ਹਰਿਦੁਆਰ ਜ਼ਿਲੇ ਦੇ ਰਾਣੀਪੁਰ ਪੁਲਸ ਸਟੇਸ਼ਨ ’ਚ ਦਰਜ ਇਕ ਪੁਰਾਣੇ ਮਾਮਲੇ ’ਚ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਹਰਿਦੁਆਰ ਦੇ ਪੁਲਸ ਸੁਪਰਡੈਂਟ ਪ੍ਰਤਾਪ ਸਿੰਘ ਅਨੁਸਾਰ ਵਾਰੰਟ ਜਾਰੀ ਹੋਣ ਤੋਂ ਬਾਅਦ ਪੁਲਸ ਉਸ ਨੂੰ ਕਈ ਥਾਵਾਂ 'ਤੇ ਲੱਭ ਰਹੀ ਹੈ, ਜਿਨ੍ਹਾਂ ’ਚ ਹਰਿਦੁਆਰ, ਦੇਹਰਾਦੂਨ, ਸਹਾਰਨਪੁਰ ਤੇ ਦਿੱਲੀ ਸ਼ਾਮਲ ਹਨ।
