ਪਾਕਿਸਤਾਨੀ ਪ੍ਰੇਮੀ ਨੂੰ ਭਾਰਤ ਲਿਆਉਣ ਦੀ ਯੋਜਨਾ ਬਣਾ ਰਹੀ ਅੰਜੂ, ਹਰਿਆਣਾ 'ਚ ਬਣਾਏਗੀ ਘਰ

Saturday, Dec 30, 2023 - 01:52 PM (IST)

ਪਾਕਿਸਤਾਨੀ ਪ੍ਰੇਮੀ ਨੂੰ ਭਾਰਤ ਲਿਆਉਣ ਦੀ ਯੋਜਨਾ ਬਣਾ ਰਹੀ ਅੰਜੂ, ਹਰਿਆਣਾ 'ਚ ਬਣਾਏਗੀ ਘਰ

ਸੋਨੀਪਤ- ਪਾਕਿਸਤਾਨ ਤੋਂ 4 ਮਹੀਨਿਆਂ ਬਾਅਦ ਪਰਤੀ ਅੰਜੂ ਹੁਣ ਆਪਣੇ ਪ੍ਰੇਮੀ ਨਸਰੂਲਾਹ ਨੂੰ ਭਾਰਤ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਪੁਸ਼ਟੀ ਖ਼ੁਦ ਅੰਜੂ ਨੇ ਕੀਤੀ ਹੈ। ਇਸ ਲਈ ਉਹ ਕਾਨੂੰਨੀ ਕਾਰਵਾਈ 'ਚ ਵੀ ਜੁਟ ਗਈ ਹੈ। ਅੰਜੂ ਦਾ ਕਹਿਣਾ ਹੈ ਕਿ ਉਹ ਹਰਿਆਣਾ 'ਚ ਹੀ ਆਪਣਾ ਘਰ ਬਣਾਏਗੀ। ਉਹ ਆਪਣੇ ਪਿਆਰ ਲਈ ਪਾਕਿਸਤਾਨ ਗਈ ਸੀ। ਉਹ ਚਾਹੁੰਦਾ ਹੈ ਕਿ ਹੁਣ ਉਸ ਦਾ ਪਿਆਰ ਭਾਰਤ ਆਏ। ਅੰਜੂ ਦੇ ਵਕੀਲ ਜੇ.ਕੇ. ਸਰੋਹਾ ਨੇ ਦੱਸਿਆ ਕਿ ਉਸ ਲਈ ਕਾਨੂੰਨੀ ਕਾਰਵਾਈ ਕਰ ਰਹੇ ਹਾਂ, ਜਲਦ ਹੀ ਹੱਲ ਹੋਵੇਗਾ।

ਇਹ ਵੀ ਪੜ੍ਹੋ : ਭਿਆਨਕ ਘਟਨਾ : ਘਰ ਅੰਦਰੋਂ 5 ਜੀਆਂ ਦੇ ਮਿਲੇ ਕੰਕਾਲ, 2019 ਦੇ ਬਾਅਦ ਤੋਂ ਨਹੀਂ ਦਿੱਸਿਆ ਸੀ ਪਰਿਵਾ

ਦੱਸਣਯੋਗ ਹੈ ਕਿ ਅੰਜੂ ਫੇਸਬੁੱਕ ਰਾਹੀਂ ਨਸਰੂਲਾਹ ਨਾਂ ਦੇ 29 ਸਾਲਾ ਨੌਜਵਾਨ ਨੂੰ ਮਿਲੀ। ਫਿਲ ਹੌਲੀ-ਹੌਲੀ ਪਿਆਰ ਪਰਵਾਨ ਚੜ੍ਹਿਆ। ਇਸ ਵਿਚ ਅੰਜੂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਉੱਪਰੀ ਡੀਰ ਜ਼ਿਲ੍ਹੇ 'ਚ ਪਹੁੰਚ ਗਈ। ਪਾਕਿਸਤਾਨੀ ਮੀਡੀਆ ਰਿਪੋਰਟ ਅਨੁਸਾਰ ਅਧਿਕਾਰਤ ਸੂਤਰਾਂ ਨੇ ਖੁਲਾਸਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਕੈਲੋਰ ਇਲਾਕੇ ਦੀ ਰਹਿਣ ਵਾਲੀ ਔਰਤ ਕੋਲ ਉੱਪਰੀ ਡੀਰ ਜ਼ਿਲ੍ਹੇ ਦੇ ਕੁਲਸ਼ੋ ਪਿੰਡ ਜਾਣ ਲਈ ਦਸਤਾਵੇਜ਼ ਜਾਇਜ਼ ਹਨ। ਅੰਜੂ ਦਾ ਪ੍ਰੇਮੀ ਨਸਰੂਲਾਹ ਪਾਕਿਸਤਾਨ ਦੇ ਉੱਪਰੀ ਡੀਰ ਜ਼ਿਲ੍ਹੇ ਦੇ ਪਿੰਡ ਦਾ ਸਥਾਈ ਵਾਸੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News