ਅੰਜੂ ਦੇ ਪਤੀ ਨੇ ਆਪਣੀ ਪਤਨੀ ਅਤੇ ਉਸ ਦੇ ਪਾਕਿਸਤਾਨੀ ਫੇਸਬੁੱਕ ਦੋਸਤ ਖ਼ਿਲਾਫ਼ ਦਰਜ ਕਰਵਾਈ FIR

Sunday, Aug 06, 2023 - 01:39 PM (IST)

ਜੈਪੁਰ (ਭਾਸ਼ਾ)- ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਆਪਣੇ ਫੇਸਬੁੱਕ ਦੋਸਤ ਨਾਲ ਮਿਲਣ ਕਾਨੂੰਨੀ ਤੌਰ 'ਤੇ ਪਾਕਿਸਤਾਨ ਗਈ ਅੰਜੂ ਦੇ ਪਤੀ ਅਰਵਿੰਦ ਨੇ ਆਪਣੀ ਪਤਨੀ ਅਤੇ ਉਸ ਦੇ ਦੋਸਤ ਨਸਰੂਲਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੰਜੂ ਅਤੇ ਨਸਰੂਲਾ ਖ਼ਿਲਾਫ਼ ਫੂਲਬਾਗ਼ ਪੁਲਸ ਥਾਣੇ 'ਚ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 366 (ਔਰਤ ਨੂੰ ਵਿਆਹ ਲਈ ਪ੍ਰੇਰਿਤ ਕਰਨਾ), 494 (ਬਿਨਾਂ ਤਲਾਕ ਦੇ ਦੂਜਾ ਵਿਆਹ), 500 (ਮਾਣਹਾਨੀ), 506 (ਅਪਰਾਧਕ ਧਮਕੀ) ਅਤੇ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਭਿਵਾੜੀ ਦੇ ਪੁਲਸ ਸਬ ਇੰਸਪੈਕਟਰ ਸੁਜੀਤ ਸ਼ੰਕਰ ਨੇ ਕਿਹਾ,''ਅੰਜੂ ਦੇ ਪਤੀ ਅਰਵਿੰਦ ਨੇ ਆਪਣੀ ਪਤਨੀ ਅਤੇ ਉਸ ਦੇ ਪਾਕਿਸਤਾਨੀ ਫੇਸਬੁੱਕ ਦੋਸਤ ਨਸਰੂਲਾ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ ਅਤੇ ਆਈ.ਟੀ. ਐਕਟ ਦੇ ਵੱਖ-ਵੱਖ ਪ੍ਰਬੰਧਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕਰਵਾਈ ਹੈ।'' ਅਰਵਿੰਦ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਹੁਣ ਤੱਕ ਦੋਹਾਂ ਦਾ ਤਲਾਕ ਨਹੀਂ ਹੋਇਆ ਹੈ, ਇਸ ਲਈ ਉਹ ਸਰਹੱਦ ਪਾਰ ਦੇ ਆਦਮੀ ਨਾਲ ਵਿਆਹ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ : ਅੰਜੂ ਬਣੀ ਫਾਤਿਮਾ, ਇਸਲਾਮ ਕਬੂਲ ਕਰਨ ਮਗਰੋਂ ਪਾਕਿਸਤਾਨੀ ਫੇਸਬੁੱਕ ਦੋਸਤ ਨਾਲ ਕਰਾਇਆ ਵਿਆਹ

ਇਕ ਮੀਡੀਆ ਰਿਪੋਰਟ ਅਨੁਸਾਰ ਅੰਜੂ (34) ਨੇ ਪਾਕਿਸਤਾਨ 'ਚ ਇਸਲਾਮ ਧਰਮ ਅਪਣਾਉਣ ਤੋਂ ਬਾਅਦ ਆਪਣੇ ਫੇਸਬੁੱਕ ਦੋਸਤ ਨਸਰੂਲਾ ਨਾਲ ਵਿਆਹ ਕਰ ਲਿਆ ਅਤੇ ਹੁਣ ਉਸ ਦਾ ਨਾਮ ਬਦਲ ਕੇ ਫਾਤਿਮਾ ਹੋ ਗਿਆ ਹੈ। ਅਰਵਿੰਦ ਨੇ ਸਰਕਾਰ ਤੋਂ ਅੰਜੂ ਦੇ ਪਾਸਪੋਰਟ ਅਤੇ ਵੀਜ਼ਾ ਦਸਤਾਵੇਜ਼ਾਂ ਦੀ ਵੀ ਜਾਂਚ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਉਸ ਨੇ ਪਾਕਿਸਤਾਨ ਦੀ ਯਾਤਰਾ ਲਈ ਨਕਲੀ ਦਸਤਾਵੇਜ਼ਾਂ ਦਾ ਇਸਤੇਮਾਲ ਤਾਂ ਨਹੀਂ ਕੀਤਾ ਸੀ। ਅੰਜੂ (34) ਦਾ ਜਨਮ ਉੱਤਰ ਪ੍ਰਦੇਸ਼ ਦੇ ਕੈਲੋਰ ਪਿੰਡ 'ਚ ਹੋਇਆ ਸੀ ਅਤੇ ਉਹ ਰਾਜਸਥਾਨ ਦੇ ਅਲਵਰ ਜ਼ਿਲ੍ਹੇ 'ਚ ਰਹਿੰਦੀ ਸੀ। ਪਾਕਿਸਤਾਨੀ ਨਾਗਰਿਕ ਨਸਰੂਲਾ (29) ਨਾਲ ਉਸ ਦੀ 2019 'ਚ ਫੇਸਬੁੱਕ 'ਤੇ ਦੋਸਤੀ ਹੋਈ ਸੀ। ਨਸਰੂਲਾ ਨੂੰ ਮਿਲਣ ਲਈ ਅੰਜੂ ਜਾਇਜ਼ ਵੀਜ਼ੇ 'ਤੇ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਪਰੀ ਦੀਰ ਜ਼ਿਲ੍ਹੇ ਦੇ ਇਕ ਪਿੰਡ ਪਹੁੰਚੀ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News