ਪਸ਼ੂਆਂ ਨੂੰ ਬੰਬ ਬੰਨ੍ਹ ਕੇ ਭੇਜਿਆ ਜਾ ਰਿਹਾ ਬੰਗਲਾਦੇਸ਼

07/27/2019 12:13:06 PM

ਕੋਲਕਾਤਾ— ਪੱਛਮੀ ਬੰਗਾਲ ਵਿਚ ਨਦੀਆਂ ਦੀ ਹੱਦ ਵਾਲੇ ਇਲਾਕਿਆਂ ਰਾਹੀਂ ਪਸ਼ੂਆਂ ਦੀ ਭਾਰਤ ਤੋਂ ਬੰਗਲਾਦੇਸ਼ ਵਿਚ ਸਮੱਗਲਿੰਗ ਕੀਤੀ ਜਾ ਰਹੀ ਹੈ। ਹੈਰਾਨਗੀ ਵਾਲੀ ਗੱਲ ਇਹ ਹੈ ਕਿ ਹੁਣ ਇਹ ਪਸ਼ੂ ਸਮੱਗਲਰ ਪਸ਼ੂਆਂ ਦੇ ਸਰੀਰ ਨਾਲ ਬੰਬ ਬੰਨ੍ਹ ਕੇ ਉਨ੍ਹਾਂ ਦੀ ਸਮੱਗਲਿੰਗ ਕਰ ਰਹੇ ਹਨ ਤਾਂ ਕਿ ਪਸ਼ੂਆਂ ਨੂੰ ਫੜਨ ਵਾਲੇ ਬੀ. ਐੱਸ. ਐੱਫ. ਦੇ ਜਵਾਨ ਮਾਰੇ ਜਾਣ। ਹਾਲਾਂਕਿ ਇਸ ਤਰ੍ਹਾਂ ਦੀ ਇਕ ਕੋਸ਼ਿਸ਼ ਬੁੱਧਵਾਰ ਨੂੰ ਅਸਫਲ ਰਹੀ। ਮੁਰਸ਼ਦਾਬਾਦ 'ਚ ਸਰਹੱਦੀ ਚੌਕੀ ਹਰੂਡਾਂਗਾ ਵਿਚ ਬੀ. ਐੱਸ. ਐੱਫ. ਦੇ ਜਵਾਨ ਕੇਲੇ ਦੇ ਪੌਦਿਆਂ ਨਾਲ ਬੰਨ੍ਹੇ ਇਕ ਪਸ਼ੂ ਨੂੰ ਬਾਹਰ ਖਿੱਚਣ ਲਈ ਗੰਗਾ ਦੀ ਇਕ ਸਹਾਇਕ ਨਦੀ ਵਿਚ ਉਤਰੇ ਅਤੇ ਉਨ੍ਹਾਂ ਨੇ ਵੇਖਿਆ ਕਿ ਉਸ ਪਸ਼ੂ ਦੇ ਗਲੇ 'ਚ ਬੰਬ ਬੰਨ੍ਹਿਆ ਹੋਇਆ ਸੀ। ਦੱਖਣੀ ਅਤੇ ਬੰਗਾਲ ਫਰੰਟੀਅਰ ਦੇ ਇਕ ਸੀਨੀਅਰ ਬੀ. ਐੱਸ. ਐੱਫ. ਅਧਿਕਾਰੀ ਨੇ ਦੱਸਿਆ ਕਿ ਇਕ ਗਲਤ ਕਦਮ ਬੰਬ ਧਮਾਕਾ ਕਰ ਸਕਦਾ ਸੀ ਅਤੇ ਆਸ-ਪਾਸ ਦੇ ਕਿਸੇ ਵੀ ਵਿਅਕਤੀ ਨੂੰ ਮਾਰ ਜਾਂ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਸਕਦਾ ਸੀ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਕੇਲੇ ਦੇ ਪੌਦੇ ਨਾਲ ਬੰਨ੍ਹ ਕੇ ਉਨ੍ਹਾਂ ਨੂੰ ਜਵਾਰ ਦੀਆਂ ਨਦੀਆਂ ਵਿਚ ਧੱਕ ਕੇ ਬੰਗਲਾਦੇਸ਼ ਵਿਚ ਉਨ੍ਹਾਂ ਦੀ ਸਮੱਗਲਿੰਗ ਕਰਨ ਦਾ ਇਹ ਨਵਾਂ ਤਰੀਕਾ ਹੈ।

ਹਾਲਾਂਕਿ ਸਾਡੇ ਫੌਜੀਆਂ ਨੇ ਕਿਸ਼ਤੀ ਵਿਚ ਜਾ ਕੇ ਪਸ਼ੂ ਨੂੰ ਵਾਪਸ ਖਿੱਚ ਲਿਆ ਅਤੇ ਉਸ ਨੂੰ ਸਮੱਗਲ ਹੋਣ ਤੋਂ ਬਚਾਅ ਲਿਆ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਮਾਲਦਾ, ਮੁਰਸ਼ਦਾਬਾਦ, ਉੱਤਰ 24 ਪਰਗਣਾ ਅਤੇ ਨਾਦੀਆ ਜ਼ਿਲਿਆਂ ਵਿਚ ਕੌਮਾਂਤਰੀ ਸਰਹੱਦ ਤੋਂ 365 ਪਸ਼ੂਆਂ ਨੂੰ ਜ਼ਬਤ ਕੀਤਾ ਗਿਆ ਹੈ।


DIsha

Content Editor

Related News