ਵਿਜ ਨੇ ਰਾਹੁਲ ਗਾਂਧੀ 'ਤੇ ਕੱਸਿਆ ਤੰਜ, ਕਿਹਾ- ਇੰਦਰਾ ਗਾਂਧੀ ਨੇ ਦਿੱਤਾ ਸੀ 'ਹਮ ਦੋ, ਹਮਾਰੇ ਦੋ' ਦਾ ਨਾਅਰਾ
Friday, Feb 12, 2021 - 04:01 PM (IST)
ਹਰਿਆਣਾ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ 'ਹਮ ਦੋ, ਹਮਾਰੇ ਦੋ' ਦਾ ਨਾਅਰਾ ਦੇਸ਼ ਦੇ ਪਰਿਵਾਰ ਨਿਯੋਜਨ ਮੁਹਿੰਮ ਲਈ ਉਨ੍ਹਾਂ ਦੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਿੱਤਾ ਸੀ। ਰਾਹੁਲ ਨੇ ਵੀਰਵਾਰ ਨੂੰ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਇਨ੍ਹਾਂ ਕਾਨੂੰਨਾਂ ਤੋਂ ਮੰਡੀਆਂ ਖ਼ਤਮ ਹੋ ਜਾਣਗੀਆਂ ਅਤੇ ਖੇਤੀ ਖੇਤਰ ਕੁਝ ਵੱਡੇ ਉਦਯੋਗਪਤੀਆਂ ਦੇ ਕੰਟਰੋਲ 'ਚ ਚੱਲਾ ਜਾਵੇਗਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਵੀ ਕਿਹਾ ਕਿ ਸਾਲਾਂ ਪਹਿਲੇ ਪਰਿਵਾਰ ਨਿਯੋਜਨ ਦਾ ਨਾਅਰਾ ਸੀ, ਹਮ ਦੋ, ਹਮਾਰੇ ਦੋ। ਜਿਵੇਂ ਕੋਰੋਨਾ ਦੂਰੇ ਰੂਪ 'ਚ ਆਉਂਦਾ ਹੈ, ਉਸੇ ਤਰ੍ਹਾਂ ਇਹ ਨਾਅਰਾ ਫਿਰ ਤੋਂ ਆਇਆ ਹੈ। ਇਹ ਹਮ ਦੋ, ਹਮਾਰੇ ਦੋ ਦੀ ਸਰਕਾਰ ਹੈ।''
ਇਹ ਵੀ ਪੜ੍ਹੋ : ਲੋਕ ਸਭਾ ’ਚ ਗਰਜੇ ਰਾਹੁਲ ਗਾਂਧੀ, ਕਿਹਾ- ‘ਇਹ ਸਰਕਾਰ ਹਮ ਦੋ, ਹਮਾਰੇ ਦੋ ਕੀ ਸਰਕਾਰ ਹੈ’
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕੇਂਦਰ ਸਰਕਾਰ 'ਤੇ ਤੰਜ਼ ਕੱਸਦੇ ਹੋਏ ਟਵੀਟ ਵੀ ਕੀਤਾ ਸੀ,''ਹਮ ਦੋ, ਹਮਾਰੇ ਦੋ' ਦੀ ਸਰਕਾਰ।'' ਵਿਜ ਨੇ ਟਵੀਟ ਕੀਤਾ,''ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਬਾਰੇ ਕਿਹਾ ਹੈ ਕਿ ਇਹ 'ਹਮ ਦੋ, ਹਮਾਰੇ ਦੋ' ਦੀ ਸਰਕਾਰ ਹੈ। ਰਾਹੁਲ ਸ਼ਾਇਦ ਇਹ ਨਹੀਂ ਜਾਣਦੇ ਕਿ 'ਹਮ ਦੋ, ਹਮਾਰੇ ਦੋ' ਦਾ ਨਾਅਰਾ ਤਾਂ ਉਨ੍ਹਾਂ ਦਾਦੀ ਇੰਦਰਾ ਗਾਂਧੀ ਨੇ ਦਿੱਤਾ ਸੀ। ਸਾਡਾ ਨਾਅਰਾ ਤਾਂ ਸਭ ਕਾ ਸਾਥ, ਸਭ ਕਾ ਵਿਕਾਸ ਹੈ। ਰਾਹੁਲ ਨੂੰ ਆਪਣੇ ਹੀ ਪਰਿਵਾਰ ਦੇ ਇਤਿਹਾਸ ਦਾ ਗਿਆਨ ਨਹੀਂ ਹੈ।'' ਰਾਹੁਲ ਨੇ ਲੋਕ ਸਭਾ 'ਚ ਕੇਂਦਰੀ ਬਜਟ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਕਿਹਾ ਸੀ,''ਹੁਣ 4 ਲੋਕ ਇਸ ਦੇਸ਼ 'ਚ ਚੱਲਾ ਰਹੇ ਹਨ ਅਤੇ ਹਰ ਕਿਸੇ ਨੂੰ ਪਤਾ ਹੈ ਕਿ ਉਹ ਕੌਣ ਹਨ।''
ਇਹ ਵੀ ਪੜ੍ਹੋ : ‘ਹਮ ਦੋ, ਹਮਾਰੇ ਦੋ’ ਤੋਂ ਰਾਹੁਲ ਗਾਂਧੀ ਦਾ ਮਤਲਬ ‘ਦੀਦੀ, ਜੀਜਾ ਜੀ ਅਤੇ ਪਰਿਵਾਰ ਨਾਲ’ : ਅਨੁਰਾਗ