ਕੈਬਿਨਟ ਮੰਤਰੀ ਅਨਿਲ ਵਿੱਜ 'ਤੇ ਹਮਲਾ, ਕਾਰ ਦੇ ਸ਼ੀਸ਼ੇ ਤੋੜੇ

Friday, Mar 30, 2018 - 04:34 PM (IST)

ਪਾਨੀਪਤ— ਪਾਨੀਪਤ 'ਚ ਇਕ ਅਣਪਛਾਤੇ ਵਿਅਕਤੀ ਨੇ ਕੈਬਿਨਟ ਮੰਤਰੀ ਅਨਿਲ ਵਿੱਜ ਦੀ ਗੱਡੀ 'ਤੇ ਹਮਲਾ ਕਰ ਦਿੱਤਾ। ਅਨਿਲ ਵਿੱਜ ਦੀ ਗੱਡੀ 'ਤੇ ਪਥਰਾਅ ਕੀਤਾ ਗਿਆ, ਜਿਸ 'ਚ ਅਨਿਲ ਵਿੱਜ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਸਮੇਂ ਇਹ ਘਟਨਾ ਵਪਾਰੀ ਉਸ ਸਮੇਂ ਅਨਿਲ ਵਿੱਜ ਪਾਨੀਪਤ 'ਚ ਇਕ ਬੈਠਕ ਕਰਕੇ ਵਾਪਸ ਆ ਰਹੇ ਸਨ।


ਹਮਲੇ 'ਚ ਕੈਬੀਨਟ ਮੰਤਰੀ ਬਚ ਗਏ ਪਰ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ। ਇਸ ਘਟਨਾ ਦੇ ਬਾਅਦ ਹੱਲਚੱਲ ਮਚ ਗਈ। ਅਨਿਲ ਵਿੱਜ ਇੱਥੇ ਛੋਟੇ ਸਕੱਤਰੇਤ 'ਚ ਜ਼ਿਲਾ ਟਰਿਬਿਊਨਲ  ਰੋਕਥਾਮ ਕਮੇਟੀ ਦੀ ਬੈਠਕ ਦੇ ਬਾਅਦ ਵਾਪਸ ਆ ਰਹੇ ਸਨ। ਅਨਿਲ ਵਿੱਜ ਜਿਸ ਤਰ੍ਹਾਂ ਹੀ ਕਾਰ  'ਚ ਬੈਠੇ ਉਦੋਂ ਦੋ ਵਿਅਕਤੀਆਂ ਨੇ ਉਨ੍ਹਾਂ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਪੱਥਰ ਕਾਰ ਦੇ ਅਗਲੇ ਹਿੱਸੇ 'ਤੇ ਲੱਗੇ, ਜਿਸ ਨਾਲ ਸ਼ੀਸ਼ਾ ਟੁੱਟ ਗਿਆ। ਬੈਠਕ 'ਚ ਸ਼ਿਕਾਇਤ ਨਾ ਸੁਣਨ ਕਰਕੇ ਉਹ ਨਾਰਾਜ਼ ਸਨ, ਜਿਸ ਦੇ ਚੱਲਦੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।


Related News