ਸ਼ਖ਼ਸ ਨੇ Ola ਦੇ ਸ਼ੋਅਰੂਮ 'ਚ ਲਗਾ ਦਿੱਤੀ ਅੱਗ, ਹੈਰਾਨ ਕਰ ਦੇਵੇਗੀ ਵਜ੍ਹਾ
Wednesday, Sep 11, 2024 - 08:45 PM (IST)
ਕਲਬੁਰਗੀ- ਕਰਨਾਟਕ ਦੇ ਕਲਬੁਰਗੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਕਸਟਮਰ ਨੇ ਓਲਾ ਦੇ ਸ਼ੋਅਰੂਮ 'ਚ ਅੱਗ ਲਗਾ ਦਿੱਤੀ। ਇਸ ਦੀ ਵਜ੍ਹਾ ਸਿਰਫ ਇੰਨੀ ਸੀ ਕਿ ਉਸ ਨੇ ਇਕ ਓਲਾ ਦੀ ਈ-ਬਾਈਕ ਖਰੀਦੀ ਸੀ। ਜਿਸ ਵਿਚ ਖਰਾਬੀ ਆਉਣ 'ਤੇ ਉਹ ਲਗਾਤਾਰ ਸ਼ੋਅਰੂਮ ਦੇ ਚੱਕਰ ਕੱਟ ਰਿਹਾ ਸੀ ਪਰ ਉਸ ਦੀ ਸਹਾਇਤਾ ਨਹੀਂ ਕੀਤੀ ਜਾ ਰਹੀ ਸੀ। ਇਸ 'ਤੇ ਗੁੱਸੇ 'ਚ ਆ ਕੇ ਵਿਅਕਤੀ ਨੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ।
ਜਾਣਕਾਰੀ ਮੁਤਾਬਕ, ਪੇਸ਼ ਤੋਂ ਮਕੈਨਿਕ ਮੁਹੰਮਦ ਨਦੀਨ (26) ਨੇ ਇਕ ਮਹੀਲਾ ਪਹਿਲਾਂ ਈ-ਬਾਈਕ ਖਰੀਦੀ ਸੀ। ਹਾਲਾਂਕਿ ਈ-ਬਾਈਕ ਖਰੀਦਣ ਦੇ ਸਿਰਫ 1-2 ਦਿਨ ਬਾਅਦ ਹੀ ਗੱਡੀ ਦੀ ਬੈਟਰੀ ਅਤੇ ਸਾਊਂਡ ਸਿਸਟਮ 'ਚ ਤਕਨੀਕੀ ਸਮੱਸਿਆਵਾਂ ਆਉਣ ਲੱਗੀਆਂ। ਉਹ ਆਪਣੀ ਗੱਡੀ ਠੀਕ ਕਰਵਾਉਣ ਲਈ ਸ਼ੋਅਰੂਮ ਦੇ ਚੱਕਰ ਲਗਾ ਰਿਹਾ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ।
ਉਹ ਸ਼ੋਅਰੂਮ ਦੇ ਕਰਮਚਾਰੀਆਂ ਨੂੰ ਵਾਰ-ਵਾਰ ਗੁਹਾਰ ਲਗਾ ਰਿਹਾ ਸੀ ਕਿ ਉਸ ਦੀ ਬਾਈਕ ਠੀਕ ਕੀਤੀ ਜਾਵੇ ਪਰ ਉਸ ਦੀਆਂ ਸ਼ਿਕਾਇਤਾਂ 'ਤੇ ਨਾ ਤਾਂ ਕਰਮਚਾਰੀ ਸੁਣਵਾਈ ਕਰ ਰਹੇ ਸਨ ਅਤੇ ਨਾਲ ਹੀ ਬਾਈਕ ਠੀਕ ਕਰ ਰਹੇ ਸਨ। ਕਸਟਮਰ ਸਪੋਰਟ ਅਫਸਰ ਦੇ ਨਾਲ ਤਿੱਖੀ ਬਹਿਸ ਤੋਂ ਬਾਅਦ ਉਸ ਨੇ ਮੰਗਲਵਾਰ ਸਵੇਰੇ ਪੈਟਰੋਲ ਪਾ ਕੇ ਸ਼ੋਅਰੂਮ 'ਚ ਅੱਗ ਲਗਾ ਦਿੱਤੀ।
ਪੁਲਸ ਮੁਤਾਬਕ, ਮੁਹੰਮਦ ਨਦੀਮ ਨੇ ਮੰਗਲਵਾਰ ਨੂੰ ਸ਼ੋਅਰੂਮ 'ਚ ਗਾਹਕ ਸਹਾਇਦਾ ਅਧਿਕਾਰੀਆਂ ਦੇ ਨਾਲ ਤਿੱਖੀ ਬਹਿਸ ਕੀਤੀ ਅਤੇ ਪੈਟਰੋਲ ਪਾ ਕੇ ਸ਼ੋਅਰੂਮ 'ਚ ਅੱਗ ਲਗਾ ਦਿੱਤੀ। ਅੱਗ ਨਾਲ 6 ਗੱਡੀਆਂ ਅਤੇ ਕੰਪਿਊਟਰ ਸਿਸਟਮ ਸੜ ਕੇ ਸੁਆਹ ਹੋ ਗਏ। ਘਟਨਾ 'ਚ ਕਰੀਬ 8.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਲਸ ਮੁਤਾਬਕ, ਨਦੀਮ ਨੇ ਇਕ ਮਹੀਨਾ ਪਹਿਲਾਂ 1.4 ਲੱਖ ਰੁਪਏ 'ਚ ਈ-ਸਕੂਟਰ ਖਰੀਦਿਆ ਸੀ।