ਆਂਧਰਾ ਪ੍ਰਦੇਸ਼ : ਜਨਾਨੀ ਨੇ ਗਲ਼ੀ ''ਚ ਸੁੱਟਿਆ ਕੂੜਾ, ਨਗਰਪਾਲਿਕਾ ਮੁਲਾਜ਼ਮਾਂ ਨੇ ਤੋਹਫ਼ੇ ਦੇ ਰੂਪ ''ਚ ਮੋੜਿਆ ਵਾਪਸ

Friday, Nov 06, 2020 - 05:53 PM (IST)

ਆਂਧਰਾ ਪ੍ਰਦੇਸ਼ : ਜਨਾਨੀ ਨੇ ਗਲ਼ੀ ''ਚ ਸੁੱਟਿਆ ਕੂੜਾ, ਨਗਰਪਾਲਿਕਾ ਮੁਲਾਜ਼ਮਾਂ ਨੇ ਤੋਹਫ਼ੇ ਦੇ ਰੂਪ ''ਚ ਮੋੜਿਆ ਵਾਪਸ

ਕਾਕੀਨਾਡਾ- ਆਂਧਰਾ ਪ੍ਰਦੇਸ਼ ਦੇ ਕਾਕੀਨਾੜਾ ਮੁਹੱਲੇ ਦੇ ਲੋਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਨਗਰ ਪਾਲਿਕਾ ਦੇ ਸਫ਼ਾਈ ਕਰਮੀਆਂ ਨੇ ਇਕ ਜਨਾਨੀ ਦੇ ਘਰ ਦੇ ਸਾਹਮਣੇ ਕੂੜਾ ਸੁੱਟ ਦਿੱਤਾ। ਦੱਸ ਦੇਈਏ ਕਿ ਵਰਕਰਾਂ ਨੇ ਕਾਕੀਨਾਡਾ ਨਗਰ ਕਮਿਸ਼ਨਰ ਸਵਪਨਿਲ ਦਿਨਾਕਰ ਪੁੰਡਕਰ ਦੇ ਨਿਰਦੇਸ਼ 'ਤੇ ਅਜਿਹਾ ਕੀਤਾ। ਕਾਕੀਨਾੜਾ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਕੁਝ ਇਲਾਕਿਆਂ 'ਚ ਕਮਿਸ਼ਨਰ ਦੇ ਹਾਲ ਹੀ ਦੇ ਦੌਰੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਜਨਾਨੀ ਉਨ੍ਹਾਂ ਨਾਲ ਬਹਿਸ ਕਰਦੇ ਦਿਖਾਈ ਦੇ ਰਹੀ ਹੈ। ਇਸ ਜਨਾਨੀ ਨੇ ਘਰ ਦੇ ਬਾਹਰ ਗਲ਼ੀ 'ਤੇ ਕੂੜਾ ਸੁੱਟਿਆ ਸੀ। ਹਾਲਾਂਕਿ ਜਨਾਨੀ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਅਣਜਾਣੇ 'ਚ ਅਜਿਹਾ ਕੀਤਾ ਸੀ, ਕਿਉਂਕਿ ਗੁਆਂਢ 'ਚ ਹਰ ਕੋਈ ਉਸੇ ਤਰ੍ਹਾਂ ਕੂੜੇ ਦਾ ਨਿਪਟਾਰਾ ਕਰਦਾ ਹੈ। ਸਵਪਨਿਲ ਵਲੋਂ ਇਕ ਨਗਰਪਾਲਿਕਾ ਸਫ਼ਾਈ ਕਾਮੇ ਨੂੰ ਕੂੜੇ ਨਾਲ ਭਰਿਆ ਇਕ ਕਾਰਡਬੋਰਡ ਬਾਕਸ ਲਿਆਉਣ ਅਤੇ ਉਸ ਨੂੰ ਜਨਾਨੀ ਦੇ ਘਰ ਦੇ ਬਾਹਰ ਸੁੱਟਣ ਦਾ ਨਿਰਦੇਸ਼ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਇਕ ਨਿਊਜ਼ ਚੈਨਲ ਅਨੁਸਾਰ, ਸਵਪਨਿਲ ਨੇ ਕਿਹਾ ਕਿ ਜੇਕਰ ਵਾਸੀ ਲਾਪਰਵਾਹੀ ਨਾਲ ਕੂੜੇ ਦਾ ਨਿਪਟਾਰਾ ਕਰਦੇ ਰਹੇ ਤਾਂ ਨਗਰਪਾਲਿਕਾ ਦੇ ਸਫ਼ਾਈ ਕਾਮੇ ਉਨ੍ਹਾਂ ਨੂੰ ਕੂੜੇ ਦੇ ਰੂਪ 'ਚ 'ਰਿਟਰਨ ਗਿਫ਼ਟ' ਦੇਣਾ ਸ਼ੁਰੂ ਕਰ ਦੇਣਗੇ। ਕਮਿਸ਼ਨਰ ਨੇ ਕਾਕੀਨਾਡਾ ਦੇ ਵਾਸੀਆਂ ਨੂੰ AMRUT ਮਿਸ਼ਨ ਦੇ ਅਧੀਨ ਸੜਕ ਚੌੜੀਕਰਨ ਅਤੇ ਸੀਵਰੇਜ਼ ਦੇ ਕੰਮਾਂ 'ਚ ਸਹਿਯੋਗ ਕਰਨ ਲਈ ਵੀ ਕਿਹਾ।

ਇਹ ਵੀ ਪੜ੍ਹੋ : 4 ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਵਾਲੇ ਪ੍ਰੇਮੀ ਦੇ ਘਰ ਅੱਗੇ ਧਰਨੇ 'ਤੇ ਬੈਠੀ ਪ੍ਰੇਮਿਕਾ, ਰੱਖੀ ਇਹ ਸ਼ਰਤ


author

DIsha

Content Editor

Related News