ਆਂਧਰਾ ਪ੍ਰਦੇਸ਼ : ਸੈਲਾਨੀਆਂ ਨਾਲ ਭਰੀ ਬੱਸ ਪਲਟੀ, 8 ਦੀ ਮੌਤ

Tuesday, Oct 15, 2019 - 05:39 PM (IST)

ਆਂਧਰਾ ਪ੍ਰਦੇਸ਼ : ਸੈਲਾਨੀਆਂ ਨਾਲ ਭਰੀ ਬੱਸ ਪਲਟੀ, 8 ਦੀ ਮੌਤ

ਗੋਦਾਵਰੀ— ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲੇ 'ਚ ਸੈਲਾਨੀਆਂ ਨਾਲ ਭਰੀ ਕਿ ਬੱਸ ਪਲਟ ਗਈ। ਇਸ ਭਿਆਨਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਮੈਰੇਡੂਮਿੱਲੀ ਤੋਂ ਚਿੰਟੂਰ ਜਾ ਰਹੀ ਸੀ। ਇਸ ਵਿਚ ਇਹ ਹਾਦਸਾ ਹੋਇਆ। ਇਸ ਹਾਦਸੇ 'ਚ ਕੁਝ ਸੈਲਾਨੀ ਜ਼ਖਮੀ ਹਨ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਹਾਦਸਾ ਕਿਸ ਕਾਰਨ ਹੋਇਆ ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ। ਹੋ ਸਕਦਾ ਹੈ ਓਵਰ ਸਪੀਡ ਜਾਂ ਬਰੇਕ ਫੇਲ ਹੋਣ ਕਾਰਨ ਇਹ ਹਾਦਸਾ ਹੋਇਆ ਹੋਵੇ। ਪੁਲਸ ਨੇ ਕਿਹਾ ਕਿ ਹਾਲੇ ਤੱਕ 8 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਮਾਮਲੇ 'ਚ ਜਾਂਚ ਚੱਲ ਰਹੀ ਹੈ।

ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲੇ 'ਚ ਸਤੰਬਰ 'ਚ ਗੋਦਾਵਰੀ ਨਦੀ 'ਚ 61 ਸੈਲਾਨੀਆਂ ਨਾਲ ਭਰੀ ਕਿਸ਼ਤੀ ਪਲਟ ਗਈ ਸੀ, ਜਿਸ 'ਚ ਕਰੀਬ 13 ਲੋਕਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਕੱਚੁਲੁਰੂ ਕੋਲ ਇਹ ਹਾਦਸਾ ਹੋਇਆ ਸੀ।


author

DIsha

Content Editor

Related News