ਪਸੰਦੀਦਾ ਪਾਰਟੀ ਲਈ ਅਜਿਹੀ ਦੀਵਾਨਗੀ; ਵਿਆਹ ਦੇ ਕਾਰਡ 'ਤੇ ਛਪਵਾਇਆ 'ਮੈਨੀਫੈਸਟੋ'

Sunday, Apr 07, 2024 - 12:35 PM (IST)

ਪਸੰਦੀਦਾ ਪਾਰਟੀ ਲਈ ਅਜਿਹੀ ਦੀਵਾਨਗੀ; ਵਿਆਹ ਦੇ ਕਾਰਡ 'ਤੇ ਛਪਵਾਇਆ 'ਮੈਨੀਫੈਸਟੋ'

ਨੈਸ਼ਨਲ ਡੈਸਕ- ਕਿਸੇ ਵੀ ਸਿਆਸੀ ਪਾਰਟੀ ਲਈ ਉਨ੍ਹਾਂ ਦੇ ਸਮਰਥਕ ਸਭ ਤੋਂ ਜ਼ਿਆਦਾ ਮਾਇਨੇ ਰੱਖਦੇ ਹਨ। ਸਮਰਥਕ ਹੀ ਆਪਣੀ ਪਸੰਦੀਦਾ ਪਾਰਟੀ ਅਤੇ ਉਸ ਦੇ ਵਿਚਾਰਾਂ ਲਈ ਪੂਰੀ ਤਰ੍ਹਾਂ ਸਮਰਪਿਤ ਹੁੰਦੇ ਹਨ। ਤੁਸੀਂ ਅੱਜ ਤੱਕ ਅਜਿਹੇ ਕਈ ਸਮਰਥਕ ਵੇਖੇ ਹੋਣਗੇ, ਜੋ ਆਪਣੀ ਪਾਰਟੀ ਦੇ ਬਚਾਅ ਵਿਚ ਦੂਜਿਆਂ ਨਾਲ ਲੜਨ ਤੱਕ ਨੂੰ ਤਿਆਰ ਹੋ ਜਾਂਦੇ ਹਨ। ਆਂਧਰਾ ਪ੍ਰਦੇਸ਼ ਦੇ ਇਕ ਸ਼ਖ਼ਸ ਨੇ ਪਸੰਦੀਦਾ ਪਾਰਟੀ ਲਈ ਅਜਿਹੀ ਦੀਵਾਨਗੀ ਵਿਖਾਈ ਹੈ, ਜੋ ਤੁਸੀਂ ਸ਼ਾਇਦ ਹੀ ਕਿਤੇ ਵੇਖੀ ਜਾਂ ਸੁਣੀ ਹੋਵੇ। 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: ਕਾਂਗਰਸ ਨੇ 6 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਦਰਅਸਲ ਆਂਧਰਾ ਪ੍ਰਦੇਸ਼ ਦੇ ਪੀਥਾਪੁਰਮ ਤੋਂ ਸੁਪਰਸਟਾਰ ਪਵਨ ਕਲਿਆਣ ਚੋਣ ਲੜਨ ਵਾਲੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿਚ ਇਕ ਵੱਖਰਾ ਹੀ ਕਰੇਜ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ ਹੀ ਇਕ ਸ਼ਖ਼ਸ ਨੇ ਆਪਣੇ ਵਿਆਹ ਦੇ ਕਾਰਡ 'ਤੇ ਪਵਨ ਦੀ ਪਾਰਟੀ ਜਨਸੇਨਾ ਦਾ ਮੈਨੀਫੈਸਟੋ ਛਪਵਾਇਆ ਹੈ। ਉਸ ਨੇ ਸੱਦਾ ਦਿੱਤੇ ਗਏ ਲੋਕਾਂ ਨੂੰ ਪਵਨ ਕਲਿਆਣ ਨੂੰ ਪੀਥਮਪੁਰ ਤੋਂ ਵੋਟ ਪਾਉਣ ਦੀ ਵੀ ਅਪੀਲ ਕੀਤੀ ਹੈ। ਇਹ ਵਿਅਕਤੀ ਆਂਧਰਾ ਪ੍ਰਦੇਸ਼ ਦੇ ਕਾਕਿਨਾਡਾ ਦਾ ਰਹਿਣ ਵਾਲਾ ਹੈ। ਏ. ਐੱਨ. ਆਈ. ਵੱਲੋਂ ‘ਐਕਸ’ ਉੱਤੇ ਸ਼ੇਅਰ ਕੀਤੀ ਗਏ ਵੀਡੀਓ ਵਿਚ ਇਹ ਵਿਅਕਤੀ ਵਿਆਹ ਦਾ ਕਾਰਡ ਲੋਕਾਂ ਨੂੰ ਵੰਡਦਾ ਹੋਇਆ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ’ਤੇ ਵੀ ਇਹ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਬੈਂਕ ਬੈਲੇਂਸ ਜ਼ੀਰੋ; ਚੰਦਾ ਮੰਗ ਕੇ ਚੋਣ ਲੜ ਰਹੇ ਨੇਤਾਜੀ, ਲੋਕ ਆਖਦੇ ਨੇ ‘ਮਿਸਟਰ ਡੋਨੇਸ਼ਨ’

 

ਜ਼ਿਕਰਯੋਗ ਹੈ ਕਿ ਤੇਲਗੂ ਸੁਪਰਸਟਾਰ ਪਵਨ ਕਲਿਆਣ ਸਿਆਸਤ ’ਚ ਐਂਟਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਆਪਣੀ ਜਨਸੇਨਾ ਪਾਰਟੀ ਵੀ ਬਣਾਈ ਹੈ। ਹਾਲੀਆ ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਐੱਨ. ਡੀ. ਏ. ਗਠਜੋੜ ਵਿਚ ਸ਼ਾਮਲ ਸੀ। ਆਂਧਰਾ ਪ੍ਰਦੇਸ਼ ਵਿਚ ਆਗਾਮੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਵੀ ਉਨ੍ਹਾਂ ਦੀ ਪਾਰਟੀ ਭਾਜਪਾ-ਟੀ. ਡੀ. ਪੀ. ਨਾਲ ਗਠਜੋੜ ਵਿਚ ਚੋਣਾਂ ਲੜ ਰਹੀ ਹੈ।

ਇਹ ਵੀ ਪੜ੍ਹੋ- 15,256 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਬੂਥ, ਵੋਟਰਾਂ 'ਚ ਹੁੰਦਾ ਹੈ ਖ਼ਾਸਾ ਉਤਸ਼ਾਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News