ਆਂਧਰਾ ਪ੍ਰਦੇਸ਼ ਸਰਕਾਰ ਨੇ ISRO ਨਾਲ ਕੀਤਾ ਸਮਝੌਤਾ
Tuesday, Jun 03, 2025 - 10:04 AM (IST)
 
            
            ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾਲ ਸਾਂਝੇਦਾਰੀ ਕੀਤੀ ਹੈ ਤਾਂ ਜੋ ਅਸਲ ਸਮੇਂ 'ਚ ਨਾਗਰਿਕ-ਕੇਂਦ੍ਰਿਤ ਸ਼ਾਸਨ ਲਈ ਪੁਲਾੜ ਤਕਨਾਲੋਜੀ ਦਾ ਲਾਭ ਉਠਾਇਆ ਜਾ ਸਕੇ। ਮੁੱਖ ਮੰਤਰੀ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਦੱਖਣੀ ਰਾਜ ਦੇ 'ਰੀਅਲ ਟਾਈਮ ਗਵਰਨੈਂਸ ਸਿਸਟਮ (ਆਰਟੀਜੀਐੱਸ) ਨੇ ਸਤੀਸ਼ ਧਵਨ ਪੁਲਾੜ ਕੇਂਦਰ (ਐੱਸਐੱਚਏਆਰ) ਨਾਲ 5 ਸਾਲ ਦਾ ਸਮਝੌਤਾ ਕੀਤਾ ਹੈ ਅਤੇ ਇਸ ਦਾ ਮਕਸਦ ਏਡਬਲਿਊਏਆਰਈ ਮੰਚ ਨੂੰ ਸੈਟੇਲਾਈਟ ਚਿੱਤਰਾਂ ਅਤੇ ਵਿਗਿਆਨਕ ਜਾਣਕਾਰੀਆਂ ਰਾਹੀਂ ਹੋਰ ਬਿਹਤਰ ਬਣਾਉਣਾ ਹੈ।

ਇਹ ਵੀ ਪੜ੍ਹੋ : ਇਕ ਹੋਰ ਸੱਸ ਦੇ ਸਿਰ ਚੜ੍ਹਿਆ 'ਇਸ਼ਕ ਦਾ ਭੂਤ' ! 30 ਸਾਲਾ ਪ੍ਰੇਮੀ ਨਾਲ ਹੋਈ ਫਰਾਰ, 4 ਨੂੰਹਾਂ ਦੇ...
ਨਾਇਡੂ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅਸਲ ਸਮੇਂ 'ਚ ਨਾਗਰਿਕ ਕੇਂਦ੍ਰਿਤ ਸ਼ਾਸਨ ਲਈ ਪੁਲਾੜ ਤਕਨੀਕ ਦਾ ਲਾਭ ਚੁੱਕਣ 'ਚ ਇਕ ਇਤਿਹਾਸਕ ਕਦਮ ਦੇ ਅਧੀਨ, ਅੱਜ ਐੱਸਐੱਚਏਆਰ (ਇਸਰੋ) ਅਤੇ ਆਰਜੀਟੀਐੱਸ ਵਿਚਾਲੇ 5 ਸਾਲ ਲਈ ਸਮਝੌਤਾ (ਐੱਮਓਯੂ) ਹੋਇਆ। ਇਸ ਦੌਰਾਨ ਐੱਸਐੱਚਏਆਰ ਦੇ ਡਾਇਰੈਕਟਰ ਸ਼੍ਰੀ ਰਾਜਰਾਜਨ ਮੌਜੂਦ ਸਨ।'' ਇਸ ਸਹਿਯੋਗ ਦੇ ਅਧੀਨ ਸੈਟੇਲਾਈਟ ਚਿੱਤਰਾਂ ਅਤੇ ਵਿਗਿਆਨਕ ਜਾਣਕਾਰੀਆਂ ਨੂੰ ਏਡਬਲਿਊਏਆਰਈ ਮੰਚ 'ਚ ਖੇਤੀਬਾੜੀ, ਮੌਸਮ, ਆਫ਼ਤ ਪ੍ਰਬੰਧਨ, ਸ਼ਹਿਰੀ ਯੋਜਨਾਬੰਦੀ ਆਦਿ ਨਾਲ ਸੰਬੰਧਤ 42 ਐਪਲੀਕੇਸ਼ਨਾਂ 'ਚ ਸ਼ਾਮਲ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            