ਕ੍ਰਿਕਟ ਤੋਂ ਸੰਨਿਆਸ ਮਗਰੋਂ ਸਿਆਸੀ ਪਿਚ 'ਤੇ ਉਤਰੇ ਅੰਬਾਤੀ ਰਾਇਡੂ, ਇਸ ਪਾਰਟੀ ਦਾ ਫੜਿਆ ਪੱਲਾ

Friday, Dec 29, 2023 - 10:24 AM (IST)

ਅਮਰਾਵਤੀ- ਸਾਬਕਾ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਵਿਜੇਵਾੜਾ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਦੀ ਮੌਜੂਦਗੀ ਵਿਚ ਯੁਵਜਨ ਸ੍ਰਮਿਕਾ ਰਿਥੂ (YSR) ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨਰਾਇਣਸਵਾਮੀ ਅਤੇ ਸੰਸਦ ਮੈਂਬਰ ਮਿਧੁਨ ਰੈਡੀ ਵੀ ਮੌਜੂਦ ਸਨ। ਉਨ੍ਹਾਂ ਨੇ ਸਾਬਕਾ ਕ੍ਰਿਕਟਰ ਦਾ ਪਾਰਟੀ ਵਿਚ ਸਵਾਗਤ ਕੀਤਾ। ਰਾਇਡੂ ਨੇ ਇਸ ਸਾਲ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਹ IPL ਜਿੱਤਣ ਵਾਲੇ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਸਨ। ਰਾਇਡੂ ਨੇ ਇਸ ਸਾਲ ਜੂਨ 'ਚ ਸਿਆਸਤ 'ਚ ਪ੍ਰਵੇਸ਼ ਕਰਨ ਦਾ ਐਲਾਨ ਕੀਤਾ ਸੀ ਅਤੇ ਇਸੇ ਮਹੀਨੇ ਉਨ੍ਹਾਂ ਨੇ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚੇ ਅਤੇ ਪਿਛੜੇ ਲੋਕਾਂ ਲਈ ਸਿੱਖਿਆ ਦੇ ਵਿਕਾਸ ਨੂੰ ਲੈ ਕੇ ਜਗਨ ਮੋਹਨ ਰੈੱਡੀ ਨਾਲ ਮੁਲਾਕਾਤ ਵੀ ਕੀਤੀ ਸੀ।

ਇਹ ਵੀ ਪੜ੍ਹੋ- ਕਤਰ 'ਚ ਮੌਤ ਦੀ ਸਜ਼ਾ ਪ੍ਰਾਪਤ 8 ਭਾਰਤੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ

YSRCP ਦੇ ਟਵੀਟ 'ਚ  ਲਿਖਿਆ ਕਿ ਪ੍ਰਸਿੱਧ ਭਾਰਤੀ ਕ੍ਰਿਕਟਰ ਅੰਬਾਤੀ ਤਿਰੂਪਤੀ ਰਾਇਡੂ ਮੁੱਖ ਮੰਤਰੀ ਕੈਂਪ ਦਫ਼ਤਰ ਵਿਚ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਦੀ ਹਾਜ਼ਰੀ ਵਿਚ YSR ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਡਿਪਟੀ ਸੀ. ਐੱਮ. ਨਾਰਾਇਣ ਸਵਾਮੀ ਅਤੇ ਸੰਸਦ ਮੈਂਬਰ ਮਿਥੁਨ ਰੈਡੀ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। 

ਇਹ ਵੀ ਪੜ੍ਹੋ-  ਬੱਸ ਅਤੇ ਡੰਪਰ ਵਿਚਾਲੇ ਜ਼ਬਰਦਸਤ ਟੱਕਰ, 13 ਲੋਕ ਜ਼ਿੰਦਾ ਸੜੇ

ਓਧਰ ਰਾਇਡੂ ਨੇ X 'ਤੇ ਇਕ ਪੋਸਟ 'ਚ ਆਪਣੀ ਭਾਵਨਾਤਮਕ ਯਾਤਰਾ ਬਾਰੇ ਲਿਖਿਆ। ਉਨ੍ਹਾਂ ਭਾਰਤ ਲਈ 55 ਵਨਡੇ ਖੇਡੇ, ਜਿੱਥੇ ਉਸਨੇ 47.05 ਦੀ ਔਸਤ ਨਾਲ 1694 ਦੌੜਾਂ ਬਣਾਈਆਂ। ਉਨ੍ਹਾਂ ਦੀ ਸਰਵੋਤਮ ਪਾਰੀ ਅਜੇਤੂ 124 ਦੌੜਾਂ ਸੀ। ਭਾਰਤ ਲਈ ਵਨਡੇ ਕ੍ਰਿਕਟ ਵਿਚ ਤਿੰਨ ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ। ਉਨ੍ਹਾਂ ਭਾਰਤ ਲਈ ਛੇ T20I ਮੈਚ ਵੀ ਖੇਡੇ ਅਤੇ 42 ਦੌੜਾਂ ਬਣਾਈਆਂ। ਰਾਇਡੂ ਘਰੇਲੂ ਕ੍ਰਿਕਟ ਵਿਚ ਹੈਦਰਾਬਾਦ, ਆਂਧਰਾ, ਬੜੌਦਾ ਅਤੇ ਵਿਦਰਭ ਦੀ ਨੁਮਾਇੰਦਗੀ ਵੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ ਨਾਰੀਅਲ ਕਿਸਾਨਾਂ ਨੂੰ ਤੋਹਫਾ, MSP ’ਚ ਇੰਨੇ ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ


Tanu

Content Editor

Related News