ਵਿਜੇਵਾੜਾ ''ਚ ਰੋਡ ਸ਼ੋਅ ਦੌਰਾਨ ਪਥਰਾਅ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹੋਏ ਜ਼ਖ਼ਮੀ

Sunday, Apr 14, 2024 - 04:33 AM (IST)

ਵਿਜੇਵਾੜਾ ''ਚ ਰੋਡ ਸ਼ੋਅ ਦੌਰਾਨ ਪਥਰਾਅ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹੋਏ ਜ਼ਖ਼ਮੀ

ਵਿਜੇਵਾੜਾ — ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ 'ਚ ਆਪਣੀ ਪਾਰਟੀ ਵਾਈਐੱਸਆਰਸੀਪੀ ਲਈ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈੱਡੀ 'ਤੇ ਸ਼ਨੀਵਾਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕੀਤਾ ਗਿਆ, ਜਿਸ ਕਰਕੇ ਉਹ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਹੈ।

'ਮੇਮੰਤਾ ਸਿੱਧਮ (ਅਸੀਂ ਬਿਲਕੁਲ ਤਿਆਰ ਹਾਂ)' ਸਿਰਲੇਖ ਨਾਲ ਮੁੱਖ ਮੰਤਰੀ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ 'ਤੇ ਪੱਥਰ ਸੁੱਟੇ ਗਏ ਅਤੇ ਇਨ੍ਹਾਂ 'ਚੋਂ ਇਕ ਪੱਥਰ ਉਨ੍ਹਾਂ ਦੇ ਅੱਖ ਦੇ ਉੱਪਰ ਮੱਥੇ 'ਤੇ ਲੱਗਾ ਅਤੇ ਉਹ ਜ਼ਖਮੀ ਹੋ ਗਏ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, "ਜਦੋਂ ਮੁੱਖ ਮੰਤਰੀ ਆਪਣੇ ਬੱਸ ਦੌਰੇ ਦੌਰਾਨ ਵਿਵੇਕਾਨੰਦ ਸਕੂਲ ਕੇਂਦਰ ਵਿੱਚ ਭੀੜ ਦਾ ਸਵਾਗਤ ਕਰ ਰਹੇ ਸਨ, ਤਾਂ ਉਨ੍ਹਾਂ 'ਤੇ ਇੱਕ ਪੱਥਰ ਸੁੱਟਿਆ ਗਿਆ।"

ਇਹ ਵੀ ਪੜ੍ਹੋ- ਨੌਕਰੀ ਦੇ ਬਹਾਨੇ ਪੰਜਾਬੀ ਕੁੜੀ ਨਾਲ ਦੋ ਵਿਅਕਤੀਆਂ ਨੇ ਕੀਤਾ ਜ਼ਬਰ-ਜਿਨਾਹ

ਅਧਿਕਾਰੀਆਂ ਨੂੰ ਸ਼ੱਕ ਹੈ ਕਿ ਪੱਥਰ ਕਿਸੇ ਗੁਲੇਲ ਦੇ ਜ਼ਰੀਏ ਸੁੱਟਿਆ ਗਿਆ ਹੋ ਸਕਦਾ ਹੈ। ਪੱਥਰਬਾਜ਼ੀ ਤੋਂ ਬਾਅਦ ਬੱਸ 'ਚ ਉਨ੍ਹਾਂ ਦੇ ਨਾਲ ਖੜ੍ਹੇ ਲੋਕਾਂ ਨੇ ਪਹਿਲਾਂ ਰੁਮਾਲ ਨਾਲ ਉਨ੍ਹਾਂ ਦੇ ਮੱਥੇ ਨੂੰ ਪੂੰਝਿਆ। ਬੱਸ ਦੇ ਅੰਦਰ ਮੌਜੂਦ ਡਾਕਟਰ ਨੇ ਤੁਰੰਤ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਇਸ ਘਟਨਾ ਦੇ ਬਾਵਜੂਦ ਮੁੱਖ ਮੰਤਰੀ ਨੇ ਸ਼ਹਿਰ ਵਿੱਚ ਆਪਣਾ ਦੌਰਾ ਜਾਰੀ ਰੱਖਿਆ ਅਤੇ ਚਾਰ ਘੰਟੇ ਪ੍ਰਚਾਰ ਕੀਤਾ। ਇਸ ਦੌਰਾਨ ਵਾਈਐਸਆਰਸੀਪੀ ਨੇ ਦੋਸ਼ ਲਾਇਆ ਕਿ ਇਸ ‘ਹਮਲੇ’ ਪਿੱਛੇ ਟੀਡੀਪੀ (ਤੇਲੁਗੂ ਦੇਸ਼ਮ ਪਾਰਟੀ) ਦਾ ਹੱਥ ਹੈ। ਰੈੱਡੀ ਇਸ 21 ਦਿਨਾਂ ਦੇ ਬੱਸ ਦੌਰੇ 'ਤੇ ਹਨ। ਰਾਜ ਵਿੱਚ 175 ਮੈਂਬਰੀ ਵਿਧਾਨ ਸਭਾ ਅਤੇ 25 ਲੋਕ ਸਭਾ ਸੀਟਾਂ ਲਈ ਚੋਣਾਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News