ਆਂਧਰਾ ਪ੍ਰਦੇਸ਼ ''ਚ ਪਲਾਸਟਿਕ ਫੈਕਟਰੀ ''ਚ ਲੱਗੀ ਭਿਆਨਕ ਅੱਗ

Sunday, Nov 12, 2023 - 01:43 PM (IST)

ਆਂਧਰਾ ਪ੍ਰਦੇਸ਼ ''ਚ ਪਲਾਸਟਿਕ ਫੈਕਟਰੀ ''ਚ ਲੱਗੀ ਭਿਆਨਕ ਅੱਗ

ਵਿਸ਼ਾਖਾਪਟਨਮ- ਵਿਸ਼ਾਖਾਪਟਨਮ ਵਿਚ ਐਤਵਾਰ ਤੜਕੇ ਇਕ ਪਲਾਸਟਿਕ ਬਾਲ ਬਣਾਉਣ ਵਾਲੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਆਂਧਰਾ ਪ੍ਰਦੇਸ਼ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ ਨਿਗਮ ਜ਼ੋਨ ਵਿਚ ਸਥਿਤ ਐਵਰਗ੍ਰੀਨ ਪੋਲੀਮਰ ਕੰਪਨੀ ਵਿਚ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਅੱਗ ਲੱਗ ਗਈ। 

ਓਧਰ ਵਿਸ਼ਾਖਾਪਟਨਮ ਦੇ ਡਿਪਟੀ ਕਮਿਸ਼ਨਰ ਆਫ ਪੁਲਸ-2 ਕੇ. ਆਨੰਦ ਰੈੱਡੀ ਨੇ ਦੱਸਿਆ ਕਿ ਘਟਨਾ ਉਦੋਂ ਵਾਪਰੀ ਜਦੋਂ ਇਕ ਆਪ੍ਰੇਟਰ ਨੇ ਪਲਾਸਟਿਕ ਦੇ ਬਚੇ ਹੋਏ ਟੁਕੜਿਆਂ ਨੂੰ ਕੱਢਣ ਲਈ ਅੱਗ ਲਾਈ। ਪੁਲਸ ਨੇ ਦੱਸਿਆ ਕਿ 6 ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।


author

Tanu

Content Editor

Related News