ਅਖਿਲੇਸ਼ ਯਾਦਵ ਨੇ ਸਰਕਾਰ ''ਤੇ ਲਗਾਏ ਕਿਸਾਨਾਂ ਦੀ ਅਣਦੇਖੀ ਦੇ ਦੋਸ਼, ਕਿਹਾ- ''ਇਹ ਸਰਕਾਰ ਬਚਾਓ ਬਜਟ ਹੈ''
Tuesday, Jul 23, 2024 - 02:07 PM (IST)
ਨਵੀਂ ਦਿੱਲੀ (ਭਾਸ਼ਾ)- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਕੇਂਦਰੀ ਬਜਟ 'ਚ ਆਂਧਰਾ ਪ੍ਰਦੇਸ਼ ਅਤੇ ਬਿਹਾਰ ਲਈ ਕਈ ਐਲਾਨਾਂ ਨੂੰ 'ਸਰਕਾਰ ਬਚਾਉਣ' ਦੀ ਕੋਸ਼ਿਸ਼ ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਸਰਕਾਰ ਨੇ ਕਿਸਾਨਾਂ ਅਤੇ ਨੌਜਵਾਨਾਂ ਨਾਲ ਪੂਰੇ ਦੇਸ਼ ਦੀ ਅਣਦੇਖੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦਾ ਨੌਜਵਾਨ ਅੱਧੀ-ਅਧੂਰੀ ਨਹੀਂ ਸਗੋਂ ਪੱਕੀ ਨੌਕਰੀ ਚਾਹੁੰਦਾ ਹੈ। ਅਖਿਲੇਸ਼ ਨੇ ਅੱਜ ਆਮ ਬਜਟ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸੰਸਦ ਭਵਨ 'ਚ ਪੱਤਰਕਾਰਾਂ ਨੂੰ ਕਿਹਾ,''ਅੰਕੜਿਆਂ ਦੇ ਹਿਸਾਬ ਨਾਲ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਜੋ ਪ੍ਰਾਜੈਕਟ ਚੱਲ ਰਹੇ ਹਨ, ਉਹ ਸਮੇਂ 'ਤੇ ਪੂਰੇ ਨਹੀਂ ਹੋਏ ਹਨ... ਸਰਕਾਰ ਬਚਾਉਣੀ ਹੈ ਤਾਂ ਚੰਗੀ ਗੱਲ ਹੈ ਕਿ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਪੈਕੇਜ ਜਾਂ ਵਿਸ਼ੇਸ਼ ਯੋਜਨਾਵਾਂ ਨਾਲ ਜੋੜਿਆ ਗਿਆ ਹੈ।''
ਉਨ੍ਹਾਂ ਨੇ ਸਵਾਲ ਕੀਤਾ,''ਉੱਤਰ ਪ੍ਰਦੇਸ਼, ਜੋ ਪ੍ਰਧਾਨ ਮੰਤਰੀ ਦਿੰਦਾ ਹੈ, ਕੀ ਉੱਥੇ ਦੇ ਕਿਸਾਨਾਂ ਲਈ ਵੀ ਕੁਝ ਵੱਡੇ ਫ਼ੈਸਲੇ ਹਨ? ਅਖਿਲੇਸ਼ ਨੇ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ 'ਚ ਮੰਡੀ ਨੂੰ ਲੈ ਕੇ ਵੱਡੇ-ਵੱਡੇ ਐਲਾਨ ਪਿਛਲੀ ਵਾਰ ਕੀਤੇ ਗਏ ਸਨ ਪਰ ਇਕ ਵੀ ਮੰਡੀ ਦਾ ਨਿਰਮਾਣ ਨਹੀਂ ਕੀਤਾ ਗਿਆ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਕੇਂਦਰ ਸਰਕਾਰ ਨੇ ਬੇਰੁਜ਼ਗਾਰੀ ਵਧਾਈ ਹੈ ਅਤੇ ਹੁਣ ਉਹ ਅੱਧੀ-ਅਧੂਰੀ ਨੌਕਰੀ ਅਤੇ ਇੰਟਰਸ਼ਿਪ ਦੀ ਗੱਲ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ,''ਸਿਖਲਾਈ ਅਤੇ ਇੰਟਰਨਸ਼ਿਪ ਕਰਵਾ ਕੇ ਨੌਕਰੀ ਦਾ ਸੁਫ਼ਨਾ ਦਿਖਾਇਆ ਜਾ ਰਿਹਾ ਹੈ। ਦੇਸ਼ ਦਾ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਪੱਕੀ ਨੌਕਰੀ ਚਾਹੁੰਦਾ ਹੈ।'' ਯਾਦਵ ਨੇ ਸਵਾਲ ਕੀਤਾ ਕਿ ਕੀ ਅੱਧੀ-ਅਧੂਰੀ ਨੌਕਰੀ 'ਚ ਰਾਖਵਾਂਕਰਨ ਹੋਵੇਗਾ ਅਤੇ ਇਸ ਬਜਟ ਦੇ ਮਾਧਿਅਮ ਨਾਲ ਪੱਕੀ ਨੌਕਰੀ ਲਈ ਕੀ ਇੰਤਜ਼ਾਮ ਹੈ? ਉਨ੍ਹਾਂ ਕਿਹਾ ਕਿ ਜੇਕਰ 'ਗਿਫ਼ਟ' ਸਿਟੀ ਗੁਜਰਾਤ 'ਚ ਹੋ ਸਕਦੀ ਹੈ ਤਾਂ ਵਾਰਾਣਸੀ ਜਾਂ ਗੋਰਖਪੁਰ 'ਚ ਕਿਉਂ ਨਹੀਂ ਹੋ ਸਕਦੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਬਜਟ 'ਚ ਪੂਰੇ ਦੇਸ਼ ਦੀ ਅਣਦੇਖੀ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e