ਅੰਡੇਮਾਨ ’ਚ ਕੋਸਟ ਗਾਰਡ ਨੇ ਬਰਾਮਦ ਕੀਤੀ 5500 ਕਿਲੋ ਡਰੱਗਜ਼, ਕੀਮਤ 25,000 ਕਰੋੜ ਤੋਂ ਵੱਧ

Tuesday, Nov 26, 2024 - 11:06 AM (IST)

ਅੰਡੇਮਾਨ ’ਚ ਕੋਸਟ ਗਾਰਡ ਨੇ ਬਰਾਮਦ ਕੀਤੀ 5500 ਕਿਲੋ ਡਰੱਗਜ਼, ਕੀਮਤ 25,000 ਕਰੋੜ ਤੋਂ ਵੱਧ

ਨੈਸ਼ਨਲ ਡੈਸਕ- ਭਾਰਤੀ ਤੱਟ ਰੱਖਿਅਕਾਂ ਨੇ ਅੰਡੇਮਾਨ ਜਲ ਖੇਤਰ ਵਿਚ ਇਕ ਮੱਛੀ ਫੜਨ ਵਾਲੀ ਕਿਸ਼ਤੀ ਤੋਂ ਕਰੀਬ 5500 ਕਿਲੋਗ੍ਰਾਮ (ਲੱਗਭਗ ਸਾਢੇ 5 ਟਨ) ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਇਸ ਦੀ ਕੀਮਤ 25000 ਕਰੋੜ ਰੁਪਏ ਹੈ। ਕੋਸਟ ਗਾਰਡ ਦੇ ਡੋਰਨੀਅਰ ਏਅਕਕ੍ਰਾਫਟ ਦੀ ਰੁਟੀਨ ਗਸ਼ਤ ਦੌਰਾਨ ਪਾਇਲਟ ਨੇ ਇਸ ਕਿਸ਼ਤੀ ਨੂੰ ਦੇਖਿਆ ਸੀ।

PunjabKesari

ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਸੀ, ਜੋ ਕੋਸਟ ਗਾਰਡ ਨੇ ਫੜੀ ਹੈ। ਇਹ ਖੇਪ ਕਿੱਥੋਂ ਆ ਰਹੀ ਸੀ ਅਤੇ ਕਿਸ ਨੂੰ ਅਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News