ਹਰਿਆਣਾ ਦੇ ਇਸ ਪਿੰਡ ''ਚ ਖੁਦਾਈ ਦੌਰਾਨ ਮਿਲੀਆਂ ਪ੍ਰਾਚੀਨ ਮੂਰਤੀਆਂ (ਤਸਵੀਰਾਂ)

Wednesday, Nov 06, 2019 - 11:46 AM (IST)

ਹਰਿਆਣਾ ਦੇ ਇਸ ਪਿੰਡ ''ਚ ਖੁਦਾਈ ਦੌਰਾਨ ਮਿਲੀਆਂ ਪ੍ਰਾਚੀਨ ਮੂਰਤੀਆਂ (ਤਸਵੀਰਾਂ)

ਕਰਨਾਲ—ਹਰਿਆਣਾ 'ਚ ਕਰਨਾਲ ਜ਼ਿਲੇ ਦੇ ਫਰੀਦਾਬਾਦ ਪਿੰਡ 'ਚ ਇੱਕ ਮਾਈਨਿੰਗ ਖੇਤਰ 'ਚ ਖੁਦਾਈ ਦੌਰਾਨ ਪ੍ਰਾਚੀਨ ਮੂਰਤੀਆਂ ਮਿਲੀਆਂ, ਜਿਨ੍ਹਾਂ ਨੂੰ ਦੇਖਣ ਲਈ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਗਈ ਹੈ।

PunjabKesari

ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਕਰਨਾਲ ਦੇ ਫਰੀਦਾਬਾਦ ਪਿੰਡ ਕੋਲ ਰੇਤ ਦੀ ਖੁਦਾਈ ਦੌਰਾਨ ਲਗਭਗ 30 ਫੁੱਟ ਦੀ ਡੂੰਘਾਈ 'ਚੋ ਇਤਿਹਾਸਿਕ ਮੂਰਤੀਆਂ ਮਿਲੀਆਂ ਹਨ, ਜਿਨ੍ਹਾਂ 'ਚ ਸ਼ਿਵਲਿੰਗ, ਨੰਦੀ ਦੀ ਮੂਰਤੀ, ਮੰਦਰ ਦੇ ਅਵਸ਼ੇਸ਼, ਦੋ ਵੱਡੇ ਸਤੰਭ ਤੋਂ ਇਲਾਵਾ ਇੱਟਾਂ ਵੀ ਮਿਲੀਆਂ ਹਨ।

PunjabKesari

ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਿਵਲਿੰਗ ਹਲਕੇ ਗੁਲਾਬੀ ਰੰਗ ਦਾ ਹੈ ਜਦਕਿ ਨੰਦੀ ਦੀ ਮੂਰਤੀ ਸਲੇਟੀ ਰੰਗ ਦਾ ਹੈ। ਸ਼ਿਵਲਿੰਗ ਮਿਲਣ ਦੀ ਜਾਣਕਾਰੀ ਮਿਲਦਿਆਂ ਹੀ ਦੇਖਣ ਲਈ ਕਾਫੀ ਸ਼ਰਧਾਲੂ ਵੀ ਪਹੁੰਚੇ। ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਮੂਰਤੀਆਂ ਦੀ ਨਿਗਰਾਨੀ ਕਰਨ ਲੱਗੀ। ਲੋਕਾਂ ਨੇ ਪਿੰਡ 'ਚ ਮੰਦਰ ਲਈ ਥਾਂ ਦੇ ਦਿੱਤੀ ਅਤੇ ਪੂਜਾ-ਪਾਠ ਸ਼ੁਰੂ ਕਰ ਦਿੱਤਾ ਗਿਆ ਹੈ।

PunjabKesari

ਇਸ ਮਾਮਲੇ 'ਚ ਸੰਬੰਧਿਤ ਪੁਰਾਤੱਤਵ ਵਿਭਾਗ ਦਾ ਕਹਿਣਾ ਹੈ, ''ਮੂਰਤੀਆਂ ਦੇ ਆਕਾਰ ਅਤੇ ਪ੍ਰਤੀਕ ਦੱਸਦੇ ਹਨ ਕਿ ਉਹ ਕੁਸ਼ਾਣ ਸਮਰਾਜ ਦੇ ਯੁੱਗ ਦੀਆਂ ਹਨ। ਦੱਸਿਆ ਜਾਂਦਾ ਹੈ ਕਿ ਇਹ ਇਲਾਕਾ ਕਿਸੇ ਮੰਦਰ ਦਾ ਹਿੱਸਾ ਹੋਣ ਦੀ ਸੰਭਾਵਨਾ ਹੈ।

PunjabKesari

ਜ਼ਿਕਰਯੋਗ ਹੈ ਕਿ ਕੁਸ਼ਾਣ ਸਾਮਰਾਜ ਇੱਕ ਸੰਯੋਜਿਤ ਸਮਰਾਜ ਸੀ, ਜਿਸ ਦਾ ਗਠਨ ਪਹਿਲੀ ਸ਼ਤਾਬਦੀ ਦੇ ਆਰੰਭ 'ਚ ਬੈਕਟੀਰੀਅਨ ਪ੍ਰਦੇਸ਼ਾਂ 'ਚ ਯੂਜ਼ੀ ਦੁਆਰਾ ਕੀਤੀ ਗਈ ਸੀ। ਕੁਸ਼ਾਣ ਪ੍ਰਾਚੀਨ ਭਾਰਤ ਦੇ ਰਾਜਵੰਸ਼ਾਂ 'ਚੋਂ ਇੱਕ ਸੀ। ਕੁਝ ਇਤਿਹਾਸਕਾਰ ਇਸ ਵੰਸ਼ ਨੂੰ ਚੀਨ ਤੋਂ ਆਏ ਯੂਜ਼ੀ ਲੋਕਾਂ ਦੇ ਮੂਲ ਦਾ ਮੰਨਦੇ ਹਨ।

PunjabKesari


author

Iqbalkaur

Content Editor

Related News