ਬਾਰਾਮੁੱਲਾ ’ਚ ਅੱਤਵਾਦੀ ਟਿਕਾਣੇ ਦਾ ਭਾਂਡਾ ਭੱਜਾ, ਧਮਾਕਾਖੇਜ਼ ਸਮੱਗਰੀ ਬਰਾਮਦ

Wednesday, Mar 26, 2025 - 10:38 PM (IST)

ਬਾਰਾਮੁੱਲਾ ’ਚ ਅੱਤਵਾਦੀ ਟਿਕਾਣੇ ਦਾ ਭਾਂਡਾ ਭੱਜਾ, ਧਮਾਕਾਖੇਜ਼ ਸਮੱਗਰੀ ਬਰਾਮਦ

ਸ਼੍ਰੀਨਗਰ, (ਭਾਸ਼ਾ)– ਸੁਰੱਖਿਆ ਫੋਰਸਾਂ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜ਼ਿਲੇ ਦੇ ਜੰਗਲਾਤ ਖੇਤਰ ਵਿਚ ਇਕ ਅੱਤਵਾਦੀ ਟਿਕਾਣੇ ਦਾ ਭਾਂਡਾ ਭੰਨ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਬਾਰਾਮੁੱਲਾ ਦੇ ਨੰਬਲਾਨ ਜੰਗਲਾਤ ਖੇਤਰ ਵਿਚ ਅੱਤਵਾਦੀ ਟਿਕਾਣੇ ਦਾ ਪਤਾ ਲਾਇਆ। ਤਲਾਸ਼ੀ ਦੌਰਾਨ ਆਈ. ਈ. ਡੀ., ਏ. ਕੇ. 47 ਦੀਆਂ 104 ਗੋਲੀਆਂ, ਏ. ਕੇ.-47 ਦੀਆਂ 2 ਮੈਗਜ਼ੀਨਾਂ, ਹਥਗੋਲੇ ਬਰਾਮਦ ਕੀਤੇ ਗਏ।


author

Rakesh

Content Editor

Related News