ਭਾਰਤੀ ਫ਼ੌਜ ਦਾ ਵੱਡਾ ਕਦਮ! ਪਾਕਿਸਤਾਨ ਬਾਰਡਰ ''ਤੇ ਤਾਇਨਾਤ ਹੋਵੇਗਾ ‘ਅਨੰਤ ਸ਼ਸਤਰ’

Sunday, Sep 28, 2025 - 01:06 PM (IST)

ਭਾਰਤੀ ਫ਼ੌਜ ਦਾ ਵੱਡਾ ਕਦਮ! ਪਾਕਿਸਤਾਨ ਬਾਰਡਰ ''ਤੇ ਤਾਇਨਾਤ ਹੋਵੇਗਾ ‘ਅਨੰਤ ਸ਼ਸਤਰ’

ਨਵੀਂ ਦਿੱਲੀ (ਏ. ਐੱਨ. ਆਈ.)- ਭਾਰਤੀ ਫ਼ੌਜ ਨੇ ਹਵਾਈ ਰੱਖਿਆ ਨੂੰ ਮਜ਼ਬੂਤ ​​ਕਰਨ ਲਈ ਇਕ ਵੱਡਾ ਕਦਮ ਚੁੱਕਿਆ ਹੈ। ਪਾਕਿਸਤਾਨ ਅਤੇ ਚੀਨ ਸਰਹੱਦਾਂ ’ਤੇ ਹਵਾਈ ਖਤਰਿਆਂ ਦਾ ਮੁਕਾਬਲਾ ਕਰਨ ਲਈ ‘ਅਨੰਤ ਸ਼ਸਤਰ’ ਸਰਫੇਸ-ਟੂ-ਏਅਰ ਮਿਜ਼ਾਈਲ ਸਿਸਟਮ ਖਰੀਦਣ ਲਈ 30,000 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਇਸ ਨੂੰ ਪੱਛਮੀ (ਪਾਕਿਸਤਾਨ) ਅਤੇ ਉੱਤਰੀ (ਚੀਨ) ਸਰਹੱਦਾਂ ’ਤੇ ਤਾਇਨਾਤ ਕੀਤਾ ਜਾਏਗਾ। ਇਹ ਸਿਸਟਮ ਡਿਫੈਂਸ ਰਿਸਰਚ ਐਂਡ ਡਿਵੈੱਲਪਮੈਂਟ ਆਰਗੇਨਾਈਜੇਸ਼ਨ (ਡੀ. ਆਰ. ਡੀ. ਓ.) ਨੇ ਵਿਕਸਤ ਕੀਤਾ ਹੈ। ਪਹਿਲਾਂ ਇਸ ਨੂੰ ਕੁਇੱਕ ਰਿਐਕਸ਼ਨ ਸਰਫੇਸ-ਟੂ-ਏਅਰ ਮਿਜ਼ਾਈਲ ਕਿਹਾ ਜਾਂਦਾ ਸੀ। ਇਹ ਸਿਸਟਮ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨੀ ਡਰੋਨ ਹਮਲਿਆਂ ਨੂੰ ਰੋਕਣ ਵਿਚ ਮੁੱਖ ਭੂਮਿਕਾ ਨਿਭਾਅ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ! ਇਕ ਮਹੀਨਾ ਲਾਗੂ ਰਹੇਗਾ ਨਵਾਂ ਸ਼ਡਿਊਲ

ਮਈ, 2025 ਵਿਚ ਹੋਏ ਆਪ੍ਰੇਸ਼ਨ ਸਿੰਧੂਰ ਦੇ ਤੁਰੰਤ ਬਾਅਦ ਡਿਫੈਂਸ ਐਕਵੀਜ਼ਿਸ਼ਨ ਕੌਂਸਲ ਨੇ ਇਸ ਸਵਦੇਸ਼ੀ ਸਿਸਟਮ ਨੂੰ ਖਰੀਦਣ ਦੀ ਪ੍ਰਵਾਨਗੀ ਦਿੱਤੀ। ‘ਅਨੰਤ ਸ਼ਸਤਰ’ ਸਿਸਟਮ ਬਹੁਤ ਤੇਜ਼ ਹੈ। ਇਹ ਚਲਦੇ-ਫਿਰਦੇ ਟਾਰਗੈੱਟ ਨੂੰ ਲੱਭ ਅਤੇ ਟਰੈਕ ਕਰ ਸਕਦਾ ਹੈ। ਇਸ ਦੀ ਰੇਂਜ ਲੱਗਭਗ 30 ਕਿਲੋਮੀਟਰ ਹੈ। ਇਹ ਛੋਟੇ ਡਰੋਨਾਂ ਤੋਂ ਲੈ ਕੇ ਵੱਡੇ ਜਹਾਜ਼ਾਂ ਤੱਕ ਨੂੰ ਨਿਸ਼ਾਨਾ ਬਣਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News