ਅਨੰਤਨਾਗ ''ਚ CRPF ਦੀ ਗੋਲੀਬਾਰੀ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਮੌਤ

Friday, Oct 08, 2021 - 02:22 AM (IST)

ਅਨੰਤਨਾਗ ''ਚ CRPF ਦੀ ਗੋਲੀਬਾਰੀ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਮੌਤ

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹਾ ਵਿੱਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਜਵਾਨਾਂ ਦੀ ਗੋਲੀਬਾਰੀ ਵਿੱਚ ਇੱਕ ਅਣਪਛਾਤਾ ਵਿਅਕਤੀ ਵੀਰਵਾਰ ਨੂੰ ਮਾਰਿਆ ਗਿਆ। ਪੁਲਸ ਨੇ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਗੱਡੀ ਰਾਹੀਂ ਸੁਰੱਖਿਆ ਚੌਕੀ ਵੱਲ ਆ ਰਿਹਾ ਸੀ। ਇਸ ਦੌਰਾਨ ਗੱਡੀ ਦੀ ਰਫ਼ਤਾਰ ਤੇਜ਼ ਵੇਖ ਕੇ ਸੀ.ਆਰ.ਪੀ.ਐੱਫ. ਜਵਾਨਾਂ ਨੇ ਆਤਮ ਰੱਖਿਆ ਵਿੱਚ ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। 

ਪੁਲਸ ਮੁਤਾਬਕ ਸੀ.ਆਰ.ਪੀ.ਐੱਫ. ਨੇ ਮੋਂਗਲ ਪੁੱਲ ਦੇ ਕੋਲ ਇੱਕ ਚੌਕੀ ਸਥਾਪਤ ਕੀਤੀ ਹੈ, ਜਿੱਥੇ ਬਿਨਾਂ ਨੰਬਰ ਪਲੇਟ ਵਾਲੀ ਗੱਡੀ ਨੂੰ ਆਉਂਦੇ ਵੇਖ ਸੀ.ਆਰ.ਪੀ.ਐੱਫ. ਜਵਾਨਾਂ ਨੇ ਉਸ ਨੂੰ ਤਲਾਸ਼ੀ ਲਈ ਰੁਕਣ ਨੂੰ ਕਿਹਾ ਪਰ ਇਸ ਦੇ ਬਾਵਜੂਦ ਉਹ ਤੇਜ਼ ਰਫ਼ਤਾਰ ਨਾਲ ਚੌਕੀ ਵੱਲ ਆ ਰਿਹਾ ਸੀ। ਇਸ ਦੇ ਬਾਅਦ ਸੀ.ਆਰ.ਪੀ.ਐੱਫ. ਜਵਾਨਾਂ ਨੇ ਆਤਮ ਰੱਖਿਆ ਵਿੱਚ ਗੋਲੀ ਚਲਾਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਪਰ ਵਾਹਨ ਦਾ ਚਾਲਕ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਸ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News