ਬਿਹਾਰ ’ਚ ਵਾਪਰੀ ਕੰਝਾਵਾਲਾ ਵਰਗੀ ਘਟਨਾ, ਕਾਰ ਦੇ ਬੋਨਟ ’ਚ ਫਸੇ ਬਜ਼ੁਰਗ ਨੂੰ 8 ਕਿਲੋਮੀਟਰ ਤੱਕ ਘੜੀਸਿਆ

Monday, Jan 23, 2023 - 02:49 AM (IST)

ਬਿਹਾਰ ’ਚ ਵਾਪਰੀ ਕੰਝਾਵਾਲਾ ਵਰਗੀ ਘਟਨਾ, ਕਾਰ ਦੇ ਬੋਨਟ ’ਚ ਫਸੇ ਬਜ਼ੁਰਗ ਨੂੰ 8 ਕਿਲੋਮੀਟਰ ਤੱਕ ਘੜੀਸਿਆ

ਨੈਸ਼ਨਲ ਡੈਸਕ : ਦਿੱਲੀ ਦੇ ਕੰਝਾਵਲਾ ਵਰਗੀ ਘਟਨਾ ਬਿਹਾਰ ’ਚ ਵਾਪਰੀ ਹੈ। ਇਥੇ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਸਵਾਰ ਬੋਨਟ ’ਚ ਫਸੇ ਬਜ਼ੁਰਗ ਨੂੰ ਤਕਰੀਬਨ 8 ਕਿਲੋਮੀਟਰ ਤੱਕ ਘੜੀਸ ਕੇ ਲੈ ਗਿਆ। ਇਸ ਘਟਨਾ ’ਚ ਇਕ 70 ਸਾਲਾ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ। ਮੁਲਜ਼ਮ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 ਇਹ ਖ਼ਬਰ ਵੀ ਪੜ੍ਹੋ : ਸੈਲੂਨ ’ਚ ਕੰਮ ਕਰ ਕੇ ਪਰਤ ਰਹੀ ਕੁੜੀ ਨੂੰ ਕੀਤਾ ਅਗਵਾ

ਮੁਲਜ਼ਮ ਡਰਾਈਵਰ 70 ਸਾਲਾ ਵਿਅਕਤੀ ਨੂੰ 8 ਕਿਲੋਮੀਟਰ ਤੱਕ ਘੜੀਸਦਾ ਰਿਹਾ। ਕਾਰ ਡਰਾਈਵਰ ਨੇ ਬ੍ਰੇਕ ਲਗਾਈ ਅਤੇ ਸੜਕ ’ਤੇ ਡਿੱਗ ਕੇ ਉਸ ਦੀ ਮੌਤ ਹੋ ਗਈ। ਬਾਅਦ ’ਚ ਕਾਰ ਚਾਲਕ ਪਿਪਰਾਕੋਠੀ ਨੇੜੇ ਕਾਰ ਛੱਡ ਕੇ ਫਰਾਰ ਹੋ ਗਿਆ। ਇਹ ਘਟਨਾ ਪੂਰਬੀ ਚੰਪਾਰਨ ਜ਼ਿਲ੍ਹੇ ’ਚ ਸ਼ੁੱਕਰਵਾਰ (20 ਜਨਵਰੀ) ਦੀ ਸ਼ਾਮ ਨੂੰ ਵਾਪਰੀ। ਲਾਸ਼ ਨੂੰ ਪੋਸਟਮਾਰਟਮ ਲਈ ਮੋਤੀਹਾਰੀ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਮਨਪ੍ਰੀਤ ਬਾਦਲ ’ਤੇ ਤੰਜ਼, ‘ਜਦੋਂ ਖ਼ਜ਼ਾਨੇ ਦੀ ਚਾਬੀ ਹੱਥ ’ਚ ਸੀ, ਉਦੋਂ ਕਿਉਂ ਨਹੀਂ ਕੀਤੀ ਪੰਜਾਬ ਦੀ ਚਿੰਤਾ’

ਮਿੰਨਤਾਂ-ਤਰਲੇ ਕਰਨ ਦੇ ਬਾਵਜੂਦ ਦੋਸ਼ੀ ਕਾਰ ਭਜਾਉਂਦਾ ਰਿਹਾ 

ਬਜ਼ੁਰਗ ਦੀ ਪਛਾਣ 70 ਸਾਲਾ ਸ਼ੰਕਰ ਚੌਧਰੀ ਵਜੋਂ ਹੋਈ ਹੈ, ਜੋ ਪਿੰਡ ਬੰਗਾਰਾ ਦਾ ਰਹਿਣ ਵਾਲਾ ਸੀ। ਹਾਦਸੇ ਦੌਰਾਨ ਬਜ਼ੁਰਗ ਆਪਣੇ ਸਾਈਕਲ ’ਤੇ NH-28 ’ਤੇ ਕੋਟਵਾ ਨੇੜੇ ਬੰਗਾਰਾ ਰੋਡ ਪਾਰ ਕਰ ਰਿਹਾ ਸੀ। ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਬਜ਼ੁਰਗ ਵੱਲੋਂ ਰੁਕਣ ਦੀ ਬੇਨਤੀ ਕਰਨ ਦੇ ਬਾਵਜੂਦ ਡਰਾਈਵਰ ਕਾਰ ਚਲਾ ਰਿਹਾ ਸੀ।
 


author

Manoj

Content Editor

Related News