ਆਈਫੋਨ ਲਈ 18 ਸਾਲਾ ਨੌਜਵਾਨ ਨੇ ਕਰ''ਤਾ ਵੱਡਾ ਕਾਂਡ, ਇੰਝ ਖੁੱਲ੍ਹਾ ਭੇਤ

Wednesday, Sep 18, 2024 - 06:42 PM (IST)

ਨੈਸ਼ਨਲ ਡੈਸਕ- ਪ੍ਰਯਾਗਰਾਜ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ 18 ਸਾਲਾ ਮੁੰਡੇ ਨੇ ਆਈਫੋਨ ਖ਼ਰੀਦਣ ਲਈ ਇਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਾਮਲੇ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਨੇ ਦੋਸ਼ੀ ਨੂੰ ਫੜ ਲਿਆ।

ਕੀ ਹੈ ਮਾਮਲਾ

ਪ੍ਰਯਾਗਰਾਜ ਦੇ ਕਰੇਲੀ ਇਲਾਕੇ 'ਚ ਚੰਦਰ ਪ੍ਰਕਾਸ਼ ਸ਼੍ਰੀਵਾਸਤਵ ਨਾਂ ਦਾ ਇਕ ਬਜ਼ੁਰਗ ਇਕੱਲਾ ਰਹਿੰਦਾ ਸੀ। ਉਸ ਦੀ ਗੁਆਂਢ 'ਚ ਰਹਿੰਦੇ ਇਕ ਮੁੰਡੇ ਆਦਿਤਿਆ ਮੋਰੀਆ ਨਾਲ ਚੰਗੀ ਪਛਾਣ ਸੀ। ਇਕ ਦਿਨ ਚੰਦਰ ਪ੍ਰਕਾਸ਼ ਨੇ ਆਪਣੇ ਏਸੀ ਦੀ ਸਰਵਿਸ ਲਈ ਆਦਿਤਿਆ ਤੋਂ ਮਦਦ ਮੰਗੀ। ਇਸ ਦੌਰਾਨ ਬਜ਼ੁਰਗ ਨੇ ਆਪਣੀ ਬੈਂਕ ਪਾਸਬੁੱਕ ਦਿਖਾਉਂਦੇ ਹੋਏ ਕਿਹਾ ਕਿ ਉਸ ਕੋਲ ਪੈਸੇ ਦੀ ਕੋਈ ਕਮੀਂ ਨਹੀਂ ਹੈ। ਇਸ 'ਤੇ ਆਦਿਤਿਆ ਦਾ ਦਿਲ ਬੇਈਮਾਨ ਹੋ ਗਿਆ ਅਤੇ ਉਸ ਨੇ ਬਜ਼ੁਰਗ ਦੇ ਪੈਸੇ ਹਥਿਆਉਣ ਦਾ ਪਲਾਨ ਬਣਾਇਆ।

ਕਤਲ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼

ਅਗਲੇ ਦਿਨ ਜਦੋਂ ਆਦਿਤਿਆ ਨੇ ਦੇਖਿਆ ਕਿ ਚੰਦਰ ਪ੍ਰਕਾਸ਼ ਘਰ 'ਚ ਸੀ ਤਾਂ ਉਹ ਅੰਦਰ ਗਿਆ ਅਤੇ ਬਜ਼ੁਰਗ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਬਿਸਤਰੇ 'ਤੇ ਰੱਖ ਦਿੱਤਾ। ਇਸ ਤੋਂ ਬਾਅਦ ਉਸ ਨੇ ਬਿਜਲੀ ਦੀਆਂ ਤਾਰਾਂ ਬਿਸਤਰੇ 'ਤੇ ਵਿਛਾ ਕੇ ਅੱਗ ਲਗਾ ਦਿੱਤੀ ਤਾਂ ਜੋ ਇਹ ਕਰੰਟ ਨਾਲ ਹੋਈ ਮੌਤ ਲੱਗੇ ਪਰ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਕੁਝ ਹੋਰ ਹੀ ਕਹਾਣੀ ਸਾਹਮਣੇ ਆਈ। 

ਏ.ਸੀ.ਪੀ. ਪੁਸ਼ਕਰ ਵਰਮਾ ਅਤੇ ਉਨ੍ਹਾਂ ਦੀ ਟੀਮ ਨੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ। ਚੰਦਰ ਪ੍ਰਕਾਸ਼ ਦੇ ਬੈਂਕ ਖਾਤੇ ਅਤੇ ਮੋਬਾਇਲ ਦੀ ਡਿਟੇਲਸ ਕੱਢਵਾਉਣ 'ਤੇ ਪਤਾ ਲੱਗਾ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੇ ਏ.ਟੀ.ਐੱਮ. ਦਾ ਇਸਤੇਮਾਲ ਕਰਕੇ ਆਈਫੋਨ ਅਤੇ ਮਹਿੰਗੇ ਈਅਰਬਡਸ ਖ਼ਰੀਦੇ ਗਏ ਹਨ। ਪੁਲਸ ਨੇ ਦੁਕਾਨਦਾਰ ਤੋਂ ਜਾਣਕਾਰੀ ਇਕੱਠੀ ਕਰਕੇ ਸੀਸੀਟੀਵੀ ਫੁਟੇਜ ਦੇਖੀ, ਜਿਸ ਵਿਚ ਆਦਿਤਿਆ ਸਾਫ ਨਜ਼ਰ ਆਇਾ। ਪੈਸਿਆਂ ਦੀ ਕਮੀਂ ਹੋਣ ਦੇ ਬਾਵਜੂਦ ਮਹਿੰਗਾ ਆਈਫੋਨ ਖ਼ਰੀਦਣ ਕਾਰਨ ਆਦਿਤਿਆ 'ਤੇ ਸ਼ੱਕ ਹੋਰ ਵੀ ਵੱਧ ਗਿਆ। ਪੁੱਛਗਿੱਛ 'ਚ ਉਸ ਨੇ ਕਤਲ ਦੀ ਗੱਲ ਕਬੂਲ ਕਰ ਲਈ ਅਤੇ ਦੱਸਿਆ ਕਿ ਉਸ ਨੇ ਚੋਰੀ ਦੌਰਾਨ ਗਲਤੀ ਨਾਲ ਚੰਦਰ ਪ੍ਰਕਾਸ਼ ਦਾ ਕਤਲ ਕਰ ਦਿੱਤਾ ਸੀ। 


Rakesh

Content Editor

Related News