ਅੰਮ੍ਰਿਤਸਰ ਟਰੇਨ ਹਾਦਸੇ 'ਚ ਯੂ.ਪੀ. ਦੇ 9 ਲੋਕਾਂ ਦੀ ਮੌਤ
Sunday, Oct 21, 2018 - 12:05 PM (IST)

ਉੱਤਰ ਪ੍ਰਦੇਸ਼— ਅੰਮ੍ਰਿਤਸਰ ਹਾਦਸੇ ਨੇ ਉੱਤਰ ਪ੍ਰਦੇਸ਼ ਦੇ ਕਈ ਪਰਿਵਾਰਾਂ ਨੂੰ ਉਜਾੜ ਦਿੱਤਾ। ਇਸ ਪ੍ਰਦੇਸ਼ ਦੇ ਕਈ ਜ਼ਿਲਿਆਂ ਦੇ ਲੋਕ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਕਿਤੇ ਦੋ ਸਾਲ ਦੇ ਬੱਚੇ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਨੂੰ ਖੋਹ ਦਿੱਤਾ ਅਤੇ ਕਿਤੇ ਪਿਤਾ ਨੇ ਆਪਣੇ ਦੋਵਾਂ ਬੇਟਿਆਂ ਦੀ ਮੌਤ ਦੇਖੀ। ਸਾਰੇ ਪੰਜਾਬ 'ਚ ਰੋਜ਼ੀ ਰੋਟੀ ਕਮਾਉਣ ਲਈ ਕੰਮ ਕਰਨ ਆਏ ਸਨ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਹਾਦਸੇ 'ਚ ਸੁਲਤਾਨਪੁਰ ਦੇ ਪਤੀ-ਪਤਨੀ ਅਤੇ ਬੇਟੀ ਅਤੇ ਅਮੇਠੀ ਦੇ ਇਕ ਵਿਅਕਤੀ ਦੀ ਜਾਨ ਚਲੀ ਗਈ। ਇੱਥੇ ਸੋਨਬਰਸਾ ਪਿੰਡ ਵਾਸੀ 2 ਭਰਾ ਦਿਨੇਸ਼ ਕੁਮਾਰ ਅਤੇ ਰਾਕੇਸ਼ ਅੰਮ੍ਰਿਤਸਰ ਦੇ ਜੋੜਾ 'ਚ ਪਾਈਪ ਫਿਟਿੰਗ ਦਾ ਕੰਮ ਕਰਦੇ ਸਨ। ਦਿਨੇਸ਼ ਆਪਣੀ ਪਤਨੀ ਪ੍ਰੀਤੀ ਅਤੇ ਬੇਟਿਆਂ ਅਭਿਸ਼ੇਕ ਅਤੇ ਆਰੂਸ਼ ਨਾਲ ਰਹਿੰਦਾ ਸੀ। ਹਾਦਸੇ ਦੇ ਦਿਨ ਦਿਨੇਸ਼ ਆਪਣੀ ਪਤਨੀ ਅਤੇ ਦੋਵਾਂ ਬੇਟਿਆਂ ਨਾਲ ਰੇਲਵੇ ਲਾਈਨ 'ਤੇ ਖੜ੍ਹਾ ਸੀ ਜਦੋਂ ਟਰੇਨ ਨੇ ਸਾਰਿਆਂ ਨੂੰ ਕੁਚਲ ਦਿੱਤਾ। ਹਾਦਸੇ 'ਚ 2 ਸਾਲ ਦਾ ਆਰੂਸ਼ ਹੀ ਬਚਿਆ ਹੈ।
ਅਮੇਠੀ ਦੇ ਸ਼ਿਵਗੜ੍ਹ ਰਹਿਣ ਵਾਲੇ ਰਾਮ ਤੀਰਥ ਕਸ਼ਯੱਪ ਵੀ ਪੰਜਾਬ 'ਚ ਨੌਕਰੀ ਕਰਦੇ ਹਨ, ਉਨ੍ਹਾਂ ਦਾ 18 ਸਾਲ ਦਾ ਬੇਟਾ ਦੀਪਕ ਉਸ ਰਾਤ ਆਪਣੇ ਦੋਸਤਾਂ ਨਾਲ ਰਾਵਣ ਦਹਿਣ ਦੇਖਣ ਗਿਆ ਸੀ। ਹਾਦਸੇ 'ਚ ਉਸ ਦੀ ਵੀ ਮੌਤ ਹੋ ਗਈ। ਇਸ ਹਾਦਸੇ 'ਚ ਆਜਮਗੜ੍ਹ ਦੇ ਕੰਧਰਾਪੁਰ ਦੇ ਖੁਟੌਲੀ ਪਿੰਡ ਵਾਸੀ 20 ਸਾਲਾ ਬ੍ਰਜਭਾਨ ਰਾਮ ਅਤੇ ਤਹਿਬਰਪੁਰ ਥਾਣੇ ਰੈਸਿੰਗ ਪੁਰ ਪਿੰਡ ਵਾਸੀ 24 ਸਾਲਾ ਰਾਮਮਿਲਨ ਦੀ ਮੌਤ ਹੋ ਗਈ। ਉਹ ਅੰਮ੍ਰਿਤਸਰ 'ਚ ਰਿਸ਼ਤੇਦਾਰਾਂ ਦੇ ਇੱਥੇ ਰਹਿ ਕੇ ਨੌਕਰੀ ਕਰਦੇ ਸਨ।