LOC ਨੇੜੇ ਉੜੀ ''ਚ ਗੋਲਾ ਬਾਰੂਦ, ਵਿਸਫ਼ੋਟਕਾਂ ਦਾ ਜ਼ਖੀਰਾ ਬਰਾਮਦ

Wednesday, Dec 07, 2022 - 12:45 PM (IST)

LOC ਨੇੜੇ ਉੜੀ ''ਚ ਗੋਲਾ ਬਾਰੂਦ, ਵਿਸਫ਼ੋਟਕਾਂ ਦਾ ਜ਼ਖੀਰਾ ਬਰਾਮਦ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ 'ਚ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਮੰਗਲਵਾਰ ਨੂੰ ਗੋਲਾ ਬਾਰੂਦ ਅਤੇ ਵਿਸਫ਼ੋਟਕਾਂ ਦਾ ਭੰਡਾਰ ਬਰਾਮਦ ਕੀਤਾ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਫ਼ੌਜ ਅਤੇ ਪੁਲਸ ਨੇ ਸੂਚਨਾ ਦੇ ਆਧਆਰ 'ਤੇ ਸੰਯੁਕਤ ਰੂਪ ਨਾਲ ਕੰਟਰੋਲ ਰੇਖਾ ਨੇੜੇ ਉੜੀ ਸੈਕਟਰ ਦੇ ਚਰੂੰਦਾ ਪਿੰਡ ਦੀ ਘੇਰਾਬੰਦੀ ਕੀਤੀ ਅਤੇ ਉੱਥੇ ਤਲਾਸ਼ ਮੁਹਿੰਮ ਚਲਾਈ।

ਉਨ੍ਹਾਂ ਕਿਹਾ,''ਤਲਾਸ਼ ਮੁਹਿੰਮ ਦੌਰਾਨ ਟੀਮ ਨੇ 200 ਏ.ਕੇ. ਗੋਲੀਆਂ, 8 ਚੀਨੀ ਗ੍ਰਨੇਡ ਅਤੇ ਆਈ.ਈ.ਡੀ. ਸਮੱਗਰੀ ਸਮੇਤ ਗੋਲਾ ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ।'' ਬੁਲਾਰੇ ਨੇ ਦੱਸਿਆ ਕਿ ਉੜੀ ਪੁਲਸ ਥਾਣੇ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News