ਅਮਿਤ ਸ਼ਾਹ ਨੇ ਪੁਣੇ ਸਥਿਤ ਗਣਪਤੀ ਮੰਦਰ ’ਚ ਕੀਤੀ ਪੂਜਾ, CFSL ਕੰਪੈਸ ’ਚ ਨਵੇਂ ਭਵਨ ਦਾ ਕੀਤਾ ਉਦਘਾਟਨ

Sunday, Dec 19, 2021 - 02:04 PM (IST)

ਪੁਣੇ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਦੀ ਸਵੇਰ ਨੂੰ ਮਹਾਰਾਸ਼ਟਰ ਦੇ ਪੁਣੇ ਸਥਿਤ ਸ਼੍ਰੀਮੰਤ ਦਗਡੂਸ਼ੇਠ ਹਲਵਾਈ ਗਣਪਤੀ ਮੰਦਰ ਵਿਚ ਪੂਜਾ ਕੀਤੀ। ਅਮਿਤ ਸ਼ਾਹ ਨੇ ਇਸ ਬਾਬਤ ਟਵੀਟ ਕਰਦਿਆਂ ਕਿਹਾ ਕਿ ਪੁਣੇ ਦੇ ਪ੍ਰਸਿੱਧ ਸ਼੍ਰੀਮੰਤ ਦਗਡੂਸ਼ੇਠ ਹਲਵਾਈ ਗਣਪਤੀ ਬੱਪਾ ਦੇ ਦਰਸ਼ਨ ਕਰ ਕੇ ਪੂਜਾ ਕੀਤੀ। ਗਣਤਪਤੀ ਬੱਪਾ ਸਾਰਿਆਂ ਦੇ ਦੁੱਖਾਂ ਨੂੰ ਦੂਰ ਕਰਨ ਅਤੇ ਆਪਣੀ ਕ੍ਰਿਪਾ ਬਣਾ ਕੇ ਰੱਖਣ। 

PunjabKesari

ਓਧਰ ਮੰਦਰ ਟਰੱਸਟ ਦੇ ਅਹੁਦਾ ਅਧਿਕਾਰੀ ਨੇ ਦੱਸਿਆ ਕਿ ਸ਼ਾਹ ਨੇ ਮੰਦਰ ’ਚ ਆਰਤੀ ਅਤੇ ਅਭਿਸ਼ੇਕ ਕੀਤਾ ਅਤੇ ਗਣਪਤੀ ਦਾ ਆਸ਼ੀਰਵਾਦ ਲਿਆ। ਕੇਂਦਰੀ ਗ੍ਰਹਿ ਮੰਤਰੀ ਸ਼ਨੀਵਾਰ ਤੋਂ ਮਹਾਰਾਸ਼ਟਰ ਦੇ ਦੋ ਦਿਨਾਂ ਦੌਰੇ ’ਤੇ ਹਨ। 

PunjabKesari

ਅੱਜ ਅਮਿਤ ਸ਼ਾਹ ਨੇ ਪੁਣੇ ਦੇ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਸੀ. ਐੱਫ. ਐੱਸ. ਐੱਲ.) ਕੰਪੈਸ ’ਚ ਨਵੇਂ ਭਵਨ ਦਾ ਉਦਘਾਟਨ ਕੀਤਾ। ਗੰਭੀਰ ਅਪਰਾਧਕ ਮਾਮਲਿਆਂ ਵਿਚ ਸਾਇੰਟਿਫਿਕ ਸਬੂਤਾਂ ਦੇ ਆਧਾਰ ’ਤੇ ਨਿਆਂਇਕ ਜਾਂਚ ਨੂੰ ਪਾਰਦਰਸ਼ੀ ਅਤੇ ਸੌਖਾਲਾ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਪੂਰੇ ਦੇਸ਼ ਦੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਸੀ. ਐੱਫ. ਐੱਸ. ਐੱਲ. ਅਹਿਮ ਭੂਮਿਕਾ ਨਿਭਾ ਰਿਹਾ ਹੈ।

PunjabKesari


Tanu

Content Editor

Related News