ਅਮਿਤ ਸ਼ਾਹ ਦਾ ਟਵਿੱਟਰ ਅਕਾਊਂਟ ਲੌਕ, ਕੰਪਨੀ ਨੇ ਕਿਹਾ- ਗਲਤੀ ਨਾਲ ਹੋ ਗਿਆ ਸੀ

Friday, Nov 13, 2020 - 04:48 PM (IST)

ਨਵੀਂ ਦਿੱਲੀ- ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵਿੱਟਰ ਅਕਾਊਂਟ 'ਤੇ ਲੱਗੀ ਪ੍ਰੋਫਾਈਲ ਫੋਟੋ ਵੀਰਵਾਰ ਸਵੇਰੇ ਅਚਾਨਕ ਦਿੱਸਣੀ ਬੰਦ ਹੋ ਗਈ ਸੀ। ਇਸ ਜਗ੍ਹਾ ਮੈਸੇਜ ਦਿਖਾਈ ਦੇਣ ਲੱਗਾ ਕਿ ਕਾਪੀਰਾਈਟ ਮੁੱਦੇ ਕਾਰਨ ਫੋਟੋ ਨੂੰ ਹਟਾਇਆ ਗਿਆ ਹੈ। ਸ਼ੁੱਕਰਵਾਰ ਨੂੰ ਟਵਿੱਟਰ ਵਲੋਂ ਇਸ 'ਤੇ ਸਫ਼ਾਈ ਦਿੱਤੀ ਗਈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਣਜਾਣੇ 'ਚ ਹੋਈ ਗਲਤੀ ਕਾਰਨ ਸ਼ਾਹ ਦਾ ਅਕਾਊਂਟ ਲੌਕ ਹੋ ਗਿਆ ਸੀ। ਕੁਝ ਹੀ ਦੇਰ 'ਚ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ। 

PunjabKesari

ਇਹ ਵੀ ਪੜ੍ਹੋ : ਦੀਵਾਲੀ ਮੌਕੇ ਬੁਝਿਆ ਘਰ ਦਾ ਚਿਰਾਗ, ਜੋਤ ਜਗਾ ਕੇ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ

ਸ਼ਾਹ ਦੀ ਤਸਵੀਰ 'ਤੇ ਕਲਿੱਕ 'ਤੇ ਮੀਡੀਆ ਨਾਟ ਡਿਸਪਲੇਡ ਦਾ ਮੈਸੇਜ ਦਿਖਾਈ ਦਿੱਤਾ। ਇਸ 'ਚ ਲਿਖਿਆ ਸੀ ਕਿ ਇਹ ਫੋਟੋ ਕਾਪੀਰਾਈਟ ਹੋਲਡਰ ਵਲੋਂ ਰਿਪੋਰਟ ਕਰਨ 'ਤੇ ਹਟਾਈ ਗਈ ਹੈ। ਅਮਿਤ ਸ਼ਾਹ ਦੇ ਟਵਿੱਟਰ 'ਤੇ 23 ਲੱਖ ਤੋਂ ਵੱਧ ਫੋਲੋਅਰ ਹਨ। ਟਵਿੱਟਰ ਦੇ ਬੁਲਾਰੇ ਨੇ ਦੱਸਿਆ ਕਿ ਗਲੋਬਲ ਕਾਪੀਰਾਈਟ ਪਾਲਿਸੀ ਕਾਰਨ ਅਸੀਂ ਅਸਥਾਈ ਤੌਰ 'ਤੇ ਅਕਾਊਂਟ ਲੌਕ ਕਰ ਦਿੱਤਾ ਸੀ। ਹੁਣ ਇਸ ਨੂੰ ਅਨਲੌਕ ਕਰ ਦਿੱਤਾ ਗਿਆ ਹੈ। ਅਕਾਊਂਟ ਫਿਰ ਤੋਂ ਕੰਮ ਕਰ ਲੱਗਾ ਹੈ।

ਇਹ ਵੀ ਪੜ੍ਹੋ : ਮਾਂ ਦੀ ਮੌਤ 'ਤੇ ਕੀਤਾ ਸੀ ਤਹੱਈਆ, ਅੱਜ ਨਦੀ ਕਿਨਾਰੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ ਇਹ ਸ਼ਖ਼ਸ


DIsha

Content Editor

Related News