ਅੱਜ ਪੱਛਮੀ ਬੰਗਾਲ ਦੌਰੇ 'ਤੇ ਅਮਿਤ ਸ਼ਾਹ, ਦੁਰਗਾ ਪੂਜਾ ਪੰਡਾਲ ਦਾ ਕਰਨਗੇ ਉਦਘਾਟਨ
Monday, Oct 16, 2023 - 10:45 AM (IST)
ਕੋਲਕਾਤਾ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਯਾਨੀ ਸੋਮਵਾਰ ਨੂੰ ਪੱਛਮੀ ਬੰਗਾਲ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਉਹ ਕੋਲਕਾਤਾ 'ਚ ਇਕ ਪ੍ਰਸਿੱਧ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕਰਨਗੇ। ਪਾਰਟੀ ਅਹੁਦਾ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਿਤ ਸ਼ਾਹ ਦੁਪਹਿਰ ਕਰੀਬ 3 ਵਜੇ ਕੋਲਕਾਤਾ ਪਹੁੰਚਣਗੇ ਅਤੇ ਕੁਝ ਘੰਟੇ ਇੱਥੇ ਰਹਿਣ ਤੋਂ ਬਾਅਦ ਸ਼ਾਮ ਨੂੰ ਨਵੀਂ ਦਿੱਲੀ ਪਰਤਣਗੇ। ਭਾਜਪਾ ਕੌਂਸਲਰ ਅਤੇ ਪੂਜਾ ਕਮੇਟੀ ਦੇ ਪ੍ਰਧਾਨ ਨੇ ਕਿਹਾ,''ਅਮਿਤ ਸ਼ਾਹ ਜੀ ਕਰੀਬ 4 ਵਜੇ ਸਾਡੀ 'ਸੰਤੋਸ਼ ਮਿਤਰਾ ਸਕਵਾਇਰ' ਪੂਜਾ ਕਮੇਟੀ ਦੇ ਪੰਡਾਲ ਦਾ ਉਦਘਾਟਨ ਕਰਨਗੇ।''
ਇਹ ਵੀ ਪੜ੍ਹੋ : ਨਰਾਤਿਆਂ ਦੇ ਸ਼ੁੱਭ ਦਿਨ PM ਮੋਦੀ ਦਾ ਲਿਖਿਆ 'ਗਰਬਾ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ
ਸ਼ਾਹ ਨੇ ਇਸ ਤੋਂ ਪਹਿਲਾਂ 2019 'ਚ ਵੀ ਸ਼ਹਿਰ ਦੇ ਪੂਰਬੀ ਕਿਨਾਰੇ ਸਥਿਤ ਸਾਲਟ ਲੇਕ 'ਚ ਬੀਜੇ ਬਲਾਕ ਭਾਈਚਾਰਕ ਦੁਰਗਾ ਪੂਜਾ ਦਾ ਉਦਘਾਟਨ ਕੀਤਾ ਸੀ। ਭਾਜਪਾ ਦੀ ਪੱਛਮੀ ਬੰਗਾਲ ਇਕਾਈ ਨੇ 2020 'ਚ ਆਪਣਾ ਖ਼ੁਦ ਦਾ ਦੁਰਗਾ ਪੂਜਾ ਸਮਾਰੋਹ ਸ਼ੁਰੂ ਕੀਤਾ ਸੀ ਅਤੇ ਉਹ ਅਜਿਹਾ ਕਰਨ ਵਾਲੀ ਰਾਜ ਦੀ ਪਹਿਲੀ ਅਤੇ ਇਕਮਾਤਰ ਪਾਰਟੀ ਬਣੀ ਸੀ। ਇਸ ਦੇ ਬਾਅਦ 2021 ਅਤੇ 2022 'ਚ ਵੀ ਦੁਰਗਾ ਪੂਜਾ ਸਮਾਰੋਹ ਆਯੋਜਿਤ ਕੀਤੇ ਗਏ। ਹਾਲਾਂਕਿ ਭਾਜਪਾ ਦੀ ਰਾਜ ਇਕਾਈ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਉਹ 2023 ਤੋਂ ਪੂਜਾ ਦਾ ਆਯੋਜਨ ਨਹੀਂ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8