ਅਮਿਤ ਸ਼ਾਹ ਦੀ ਮੌਜੂਦਗੀ ''ਚ ਭਾਜਪਾ ''ਚ ਸ਼ਾਮਲ ਹੋਏੇ ਭੋਜਪੁਰੀ ਅਦਾਕਾਰ ਰਵੀ ਕਿਸ਼ਨ

02/19/2017 11:56:28 AM

ਲਖਨਊ— ਭੋਜਪੁਰੀ ਅਦਾਕਾਰ ਰਵੀ ਕਿਸ਼ਨ ਐਤਵਾਰ ਨੂੰ ਭਾਜਪਾ ''ਚ ਸ਼ਾਮਲ ਹੋ ਗਏ ਹਨ। ਇਹ ਜਾਣਕਾਰੀ ਭਾਜਪਾ ਨੇਤਾ ਮਨੋਜ ਤਿਵਾੜੀ ਨੇ ਰਵੀ ਕਿਸ਼ਨ ਨਾਲ ਇਕ ਤਸਵੀਰ ਟਵੀਟ ਕਰ ਕੇ ਦਿੱਤੀ ਹੈ। ਜਾਣਕਾਰੀ ਮੁਤਾਬਕ ਰਵੀ ਕਿਸ਼ਨ ਸਵੇਰੇ 10 ਵਜੇ ਦਿੱਲੀ ਸਥਿਤ ਪਾਰਟੀ ਆਫਿਸ ''ਚ ਅਮਿਤ ਸ਼ਾਹ ਦੀ ਮੌਜੂਦਗੀ ''ਚ ਪਾਰਟੀ ''ਚ ਸ਼ਾਮਲ ਹੋਏ ਹਨ।
2014 ਦੀਆਂ ਚੋਣਾਂ ਹਾਰ ਚੁੱਕੇ ਹਨ ਰਵੀ ਕਿਸ਼ਨ
ਦੱਸਣਯੋਗ ਹੈ ਕਿ ਰਵੀ ਕਿਸ਼ਨ 2014 ਦੇ ਲੋਕਸਭਾ ਚੋਣਾਂ ਲਈ ਕਾਂਗਰਸ ਦੀ ਟਿਕਟ ''ਤੇ ਜੌਨਪੁਰ ਤੋਂ ਚੋਣਾਂ ਲੜੀਆਂ ਸਨ ਪਰ ਉਹ ਭਾਜਪਾ ਦੇ ਕੇ. ਪੀ. ਸਿੰਘ ਤੋਂ ਹਾਰੇ ਸਨ। ਰਵੀ ਕਿਸ਼ਨ ਨੂੰ 42,759 ਤਾਂ ਕੇ. ਪੀ. ਸਿੰਘ ਨੂੰ 36,7,149 ਵੋਟਾਂ ਮਿਲੀਆਂ ਸਨ। ਉਸ ਸਮੇਂ ਰਵੀ ਨੇ ਕਿਹਾ ਸੀ ਕਿ ਉਹ ਸਿਆਸੀ ਨਹੀਂ, ਸਗੋਂ ਕੰਮ ਕਰਨ ਲਈ ਚੋਣ ਮੈਦਾਨ ''ਚ ਆਏ ਸਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਸਿਆਸਤ ਨੂੰ ਨਹੀਂ ਜਾਣਨਾ ਚਾਹੁੰਦੇ, ਕਿਉਂਕਿ ਜੇਕਰ ਉਹ ਇਸ ਨੂੰ ਜਾਣ ਗਏ ਤਾਂ ਖਤਮ ਹੋ ਜਾਣਗੇ।
14 ਕਰੋੜ ਦੀ ਸੰਪਤੀ ਦੇ ਮਾਲਕ ਹਨ ਰਵੀ ਕਿਸ਼ਨ
2014 ਲੋਕਸਭਾ ਚੋਣਾਂ ਦੇ ਦੌਰਾਨ ਦਾਇਰ ਕੀਤੇ ਗਏ ਰਵੀ ਦੇ ਤਸਦੀਕੀ ਦਸਵੇਜ਼ ਮੁਤਾਬਕ, ਉਨ੍ਹਾਂ ਦੀ ਕੁੱਲ ਜਾਇਦਾਦ 14 ਕਰੋੜ 02 ਲੱਖ 89 ਹਜ਼ਾਰ 942 ਰੁਪਏ ਹੈ। ਕੁੱਲ ਕੈਸ਼ ਜਾਇਦਾਦ ''ਚ ਉਨ੍ਹਾਂ ਕੋਲ 11 ਲੱਖ 9 ਹਜ਼ਾਰ 373 ਰੁਪਏ ਹਨ। ਗੱਡੀ ਆਡੀ ਏ 6, ਬੀਐੱਮਡਬਲਿਊ, ਵਾਕਸਵੈਗਨ ਪੋਲੋ, ਟੋਏਟਾ ਫਾਰਚਿਊਨ, ਹਾਰਲੇ ਡੇਵਿਡਸਨ ਬਾਈਕ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ 8 ਲੱਖ ਰੁਪਏ ਦੀ ਜਿਊਲਰੀ ਹੈ। ਕਮਰਸ਼ੀਅਲ ਬਿਲਡਿੰਗ ਦੀ ਗੱਲ ਕਰੀਏ ਤਾਂ ਪੁਣੇ ''ਚ 68 ਲੱਖ ਰੁਪਏ ਦੀ ਜ਼ਮੀਨ ਹੈ। ਪਲਾਟ 4 ਕਰੋੜ 14 ਲੱਖ 92 ਹਜ਼ਾਰ ਰੁਪਏ ਦਾ ਹੈ, ਜੋ ਕਿ ਅੰਧੇਰੀ ਵੇਸਟ ''ਚ ਹੈ। ਜੌਨਪੁਰ ''ਚ ਉਨ੍ਹਾਂ ਰਿਹਾਇਸ਼ ਬਿਲਡਿੰਗ ਹੈ, ਜਿਸ ਦੀ ਕੀਮਤ 5 ਲੱਖ ਰੁਪਏ ਹੈ। ਮੁੰਬਈ ''ਚ ਵੀ ਉਨ੍ਹਾਂ ਦੀ ਇਕ ਬਿਲਡਿੰਗ ਹੈ, ਜਿਸ ਦੀ ਕੀਮਤ 1 ਕਰੋੜ ਰੁਪਏ ਹੈ। ਉਨ੍ਹਾਂ ''ਤੇ ਕੋਈ ਮੁਕਦਮਾ ਦਰਜ਼ ਨਹੀਂ ਹੈ।


Related News