ਕਸ਼ਮੀਰ ''ਚ ਖੂਨ ਦੀਆਂ ਨਦੀਆਂ ਛੱਡੋ, ਹੁਣ ਤੱਕ ਇੱਕ ਵੀ ਗੋਲੀ ਨਹੀਂ ਚੱਲੀ: ਸ਼ਾਹ
Thursday, Oct 10, 2019 - 02:30 PM (IST)

ਮਹਾਰਾਸ਼ਟਰ—ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਵ ਵੀਰਵਾਰ ਨੂੰ ਮਹਾਰਾਸ਼ਟਰ 'ਚ ਚੋਣਾਂਵੀ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਇਤਿਹਾਸਿਕ ਪ੍ਰਸਤਾਵ ਲੈ ਕੇ ਆਏ, ਜਿਸ ਦੇ ਤਹਿਤ ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰ ਦਿੱਤਾ ਗਿਆ ਹੈ। ਸ਼ਾਹ ਨੇ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਕਾਂਗਰਸ ਅਤੇ ਐੱਨ. ਸੀ. ਪੀ ਨੇ ਧਾਰਾ 370 ਹਟਾਉਣ ਦਾ ਵਿਰੋਧ ਕੀਤਾ ਅਤੇ ਕਿਹਾ ਸੀ ਕਿ ਕਸ਼ਮੀਰ 'ਚ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ। 5 ਅਗਸਤ 2019 ਨੂੰ ਧਾਰਾ 370 ਹਟਾਈ ਗਈ ਹੈ, ਹੁਣ ਤੱਕ 5 ਅਕਤੂਬਰ ਬੀਤ ਗਈ ਹੈ ਪਰ ਖੂਨ ਦੀਆਂ ਨਦੀਆਂ ਦੀ ਗੱਲ ਛੱਡੋ ਹੁਣ ਤੱਕ ਕਸ਼ਮੀਰ 'ਚ ਇੱਕ ਗੋਲੀ ਇੱਕ ਵੀ ਗੋਲੀ ਚਲਾਉਣ ਦੀ ਲੋੜ ਨਹੀਂ ਪਈ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਮਹਾਰਾਸ਼ਟਰ 'ਚ ਚੋਣਾਂਵੀ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ। ਇੱਥੇ ਇੱਕ ਪਾਸੇ ਭਾਜਪਾ ਅਤੇ ਸ਼ਿਵਸੈਨਾ ਦਵਿੰਦਰ ਫੜਨਵੀਸ ਦੀ ਅਗਵਾਈ 'ਚ ਚੋਣ ਲੜ੍ਹ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ-ਐੱਨ. ਸੀ. ਪੀ ਵਰਗੀ ਪਰਿਵਾਰਵਾਦੀ ਪਾਰਟੀਆਂ ਚੋਣ ਮੈਦਾਨ 'ਚ ਹਨ। ਆਜ਼ਾਦੀ ਦੇ ਸਮੇਂ ਉਦਯੋਗ, ਖੇਤੀਬਾੜੀ, ਸਿੰਚਾਈ,ਦੁੱਧ ਦਾ ਉਤਪਾਦਨ ਆਦਿ 'ਚ ਮਹਾਰਾਸ਼ਟਰ ਪਹਿਲੇ ਸਥਾਨ 'ਤੇ ਸੀ। ਉਨ੍ਹਾਂ ਨੇ ਕਿਹਾ ਕਿ ਲਗਭਗ 15 ਸਾਲਾਂ ਤੱਕ ਇੱਥੇ ਕਾਂਗਰਸ-ਐੱਨ. ਸੀ. ਪੀ ਦੀ ਸਰਕਾਰ ਚੱਲੀ ਤਾਂ ਮਹਾਰਾਸ਼ਟਰ ਹੇਠਲੇ ਪੱਧਰ ਵੱਲ ਵੱਧਣ ਲੱਗੀ। ਪਿਛਲੇ 5 ਸਾਲਾਂ ਦੌਰਾਨ ਭਾਜਪਾ ਦੀ ਸਰਕਾਰ 'ਚ ਮਹਾਰਾਸ਼ਟਰ ਫਿਰ ਤੋਂ ਵਿਕਾਸ ਦੇ ਰਸਤੇ 'ਤੇ ਅੱਗੇ ਵੱਧ ਰਹੀ ਹੈ।