ਆਸਾਮ ਦੌਰੇ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਹਾਟੀ ’ਚ ਕਾਮਾਖਿਆ ਮੰਦਰ ’ਚ ਕੀਤੀ ਪੂਜਾ

Sunday, Oct 09, 2022 - 02:12 PM (IST)

ਆਸਾਮ ਦੌਰੇ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਹਾਟੀ ’ਚ ਕਾਮਾਖਿਆ ਮੰਦਰ ’ਚ ਕੀਤੀ ਪੂਜਾ

ਗੁਹਾਟੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਸਾਮ ਦੇ ਆਪਣੇ ਤਿੰਨ ਦਿਨਾਂ ਦੌਰੇ ਦੇ ਆਖਰੀ ਦਿਨ ਐਤਵਾਰ ਨੂੰ ਇੱਥੇ ਨੀਲਾਚਲ ਪਹਾੜੀ ਖੇਤਰ ਵਿਚ ਸਥਿਤ 51 ਸ਼ਕਤੀ ਪੀਠਾਂ ਵਿਚੋਂ ਇਕ ਪ੍ਰਸਿੱਧ ਕਾਮਾਖਿਆ ਦੇਵੀ ਮੰਦਰ ਵਿਚ ਪੂਜਾ ਕੀਤੀ। ਉਹ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਅਤੇ ਜਲ ਸਰੋਤ ਮੰਤਰੀ ਪਿਊਸ਼ ਹਜ਼ਾਰਿਕਾ ਦੇ ਨਾਲ ਸਟੇਟ ਗੈਸਟ ਹਾਊਸ ਤੋਂ ਮੰਦਰ ਪਹੁੰਚੇ। ਸ਼ਾਹ ਅਤੇ ਸ਼ਰਮਾ ਮੰਦਰ ਦੇ ਗਰਭ ਗ੍ਰਹਿ ਪਹੁੰਚੇ, ਜਿੱਥੇ ਉਨ੍ਹਾਂ ਨੇ ਤਿੰਨ ਪੁਜਾਰੀਆਂ ਦੀ ਮੌਜੂਦਗੀ 'ਚ ਪੂਜਾ ਕੀਤੀ।

PunjabKesari

ਗ੍ਰਹਿ ਮੰਤਰੀ 10 ਮਿੰਟ ਤੋਂ ਵੱਧ ਸਮੇਂ ਤੱਕ ਅੰਦਰ ਰਹੇ ਅਤੇ ਬਾਹਰ ਆ ਕੇ ਮੰਦਰ ਦੀ ‘ਪਰਿਕਰਮਾ’ ਕੀਤੀ। ਕਾਮਾਖਿਆ ਮੰਦਰ ਦੇ ਸੀਨੀਅਰ ਪੁਜਾਰੀਆਂ ਅਤੇ ਅਹੁਦੇਦਾਰਾਂ ਨੇ ਮੰਦਰ ਵਿਚ ਉਨ੍ਹਾਂ ਦਾ ਸਵਾਗਤ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਮੰਦਰ ’ਚ ਮੌਜੂਦ ਸ਼ਰਧਾਲੂਆਂ ਦਾ ਸਵਾਗਤ ਕੀਤਾ ਅਤੇ ਫਿਰ ਆਸਾਮ ਪ੍ਰਸ਼ਾਸਨਿਕ ਸਟਾਫ਼ ਕਾਲਜ ਲਈ ਰਵਾਨਾ ਹੋਏ, ਜਿੱਥੇ ਉਹ ਉੱਤਰ-ਪੂਰਬੀ ਕੌਂਸਲ (NEC) ਦੇ 70ਵੇਂ ਸੰਪੂਰਨ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਜੋਰਹਾਟ ਦੇ ਰਾਊਰੀਆ ਹਵਾਈ ਅੱਡੇ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣਗੇ।

PunjabKesari

ਗ੍ਰਹਿ ਮੰਤਰੀ ਸ਼ੁੱਕਰਵਾਰ ਸ਼ਾਮ ਇੱਥੇ ਪਹੁੰਚੇ ਸਨ ਅਤੇ 'ਹੜ੍ਹ ਮੁਕਤ ਆਸਾਮ' ਵਿਸ਼ੇ 'ਤੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਮੁੱਖ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਕੇਂਦਰੀ ਗ੍ਰਹਿ ਮੰਤਰੀ ਨੇ ਪਾਰਟੀ ਪ੍ਰਧਾਨ ਜੇ. ਪੀ ਨੱਢਾ ਦੀ ਪ੍ਰਧਾਨਗੀ ਹੇਠ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਵੀ ਸ਼ਾਮਲ ਹੋਏ।

PunjabKesari


author

Tanu

Content Editor

Related News