ਸ਼ਾਹ ਨੇ ਦਿੱਤਾ ਭਰੋਸਾ, ਕਸ਼ਮੀਰ ਦੇ ਪੰਚਾਂ-ਸਰਪੰਚਾਂ ਨੂੰ ਮਿਲੇਗਾ 2 ਲੱਖ ਦਾ ਬੀਮਾ
Tuesday, Sep 03, 2019 - 03:15 PM (IST)

ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਆਏ ਇਕ ਵਫ਼ਦ ਨੇ ਮੰਗਲਵਾਰ ਨੂੰ ਨਾਰਥ ਬਲਾਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਵਫ਼ਦ 'ਚ ਜੰਮੂ, ਸ਼੍ਰੀਨਗਰ ਅਤੇ ਲੱਦਾਖ ਤੋਂ ਕਰੀਬ 100 ਲੋਕ ਸ਼ਾਮਲ ਸਨ। ਇੱਥੇ ਦੱਸ ਦੇਈਏ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕੀਤੇ ਜਾਣ ਅਤੇ ਉਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡੇ ਜਾਣ ਤੋਂ ਬਾਅਦ ਉੱਥੋਂ ਆਏ ਲੋਕਾਂ ਦੀ ਇਹ ਪਹਿਲੀ ਮੁਲਾਕਾਤ ਸੀ।
ਇਸ ਮੁਲਾਕਾਤ ਦੌਰਾਨ ਮੋਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਰਪੰਚ ਅੱਜ ਮਜ਼ਬੂਤ ਬਣ ਗਏ ਹਨ। ਧਾਰਾ-370 ਹਟਣ ਤੋਂ ਬਾਅਦ 73 ਸੋਧ ਲਾਗੂ ਹੋਣਗੇ। ਨਾਲ ਹੀ ਪੰਚਾਂ ਅਤੇ ਸਰਪੰਚਾਂ 2 ਲੱਖ ਦਾ ਬੀਮਾ ਮਿਲੇਗਾ। ਸੂਤਰਾਂ ਮੁਤਾਬਕ ਮੁਲਾਕਾਤ ਦੌਰਾਨ ਸਰਕਾਰ ਨੇ ਭਰੋਸਾ ਦਿਵਾਇਆ ਕਿ ਕਸ਼ਮੀਰ ਵਿਚ ਅਗਲੇ 10 ਤੋਂ 15 ਦਿਨਾਂ 'ਚ ਸੰਚਾਰ ਵਿਵਸਥਾ ਪੂਰੀ ਤਰ੍ਹਾਂ ਚਾਲੂ ਹੋ ਜਾਵੇਗੀ।ਜ਼ਿਕਰਯੋਗ ਹੈ ਕਿ ਧਾਰਾ-370 ਹਟਣ ਦੇ ਫੈਸਲੇ ਤੋਂ ਬਾਅਦ ਕਿਸੇ ਅਣਹੋਣੀ ਘਟਨਾ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਸਨ, ਜਿਸ ਨੂੰ ਪ੍ਰਸ਼ਾਸਨ ਹੁਣ ਹੌਲੀ-ਹੌਲੀ ਖਤਮ ਕਰ ਰਿਹਾ ਹੈ।