ਸ਼ਾਹ ਨੇ ਗੁਜਰਾਤ ''ਚ ਵੋਟ ਪਾ ਕੇ ਲੋਕਾਂ ਨੂੰ ਵੱਡੀ ਗਿਣਤੀ ''ਚ ਵੋਟਿੰਗ ਦੀ ਕੀਤੀ ਅਪੀਲ

04/23/2019 10:42:47 AM

ਅਹਿਮਦਾਬਾਦ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਦੀ ਤੀਜੇ ਗੇੜ 'ਚ ਅਹਿਮਦਾਬਾਦ ਦੇ ਨਾਰਨਪੁਰਾ ਇਲਾਕੇ 'ਚ ਮੰਗਲਵਾਰ ਨੂੰ ਵੋਟ ਪਾਇਆ। ਨਾਰਨਪੁਰਾ ਖੇਤਰ ਗਾਂਧੀਨਗਰ ਸੰਸਦੀ ਖੇਤਰ ਦੇ ਅਧੀਨ ਆਉਂਦਾ ਹੈ। ਸ਼ਾਹ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਮੈਦਾਨ 'ਚ ਹਨ, ਜਿੱਥੇ ਹੁਣ ਤੱਕ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਚੋਣਾਂ ਲੜਿਆ ਕਰਦੇ ਸਨ। ਵੋਟ ਪਾਉਣ ਤੋਂ ਬਾਅਦ ਸ਼ਾਹ ਨੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟਿੰਗ ਕਰਨ ਦੀ ਅਪੀਲ ਕੀਤੀ।PunjabKesariਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਸ਼ਾਹ ਨੇ ਕਿਹਾ,''ਤੁਹਾਡਾ ਹਰ ਇਕ ਵੋਟ ਦੇਸ਼ ਨੂੰ ਅੱਗੇ ਲਿਜਾ ਸਕਦਾ ਹੈ, ਇਹ ਦੇਸ਼ ਨੂੰ ਸੁਰੱਖਿਅਤ ਕਰ ਸਕਦਾ ਹੈ ਅਤੇ ਦੇਸ਼ ਨੂੰ ਵਿਕਾਸ ਦੀ ਰਾਹ 'ਤੇ ਅੱਗੇ ਲਿਜਾ ਸਕਦਾ ਹੈ।'' ਵੋਟ ਪਾਉਣ ਤੋਂ ਬਾਅਦ ਭਾਜਪਾ ਨੇਤਾ ਨੇ ਵੋਟਿੰਗ ਕੇਂਦਰ ਕੋਲ ਸਥਿਤ ਕਾਮੇਸ਼ਵਰ ਮਹਾਦੇਵ ਮੰਦਰ 'ਚ ਪ੍ਰਾਰਥਨਾ ਕੀਤੀ। ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ਲਈ ਇਕੱਠੇ ਮੰਗਲਵਾਰ ਨੂੰ ਵੋਟਿੰਗ ਹੋ ਰਹੀ ਹੈ।


DIsha

Content Editor

Related News