ਇਮੀਗ੍ਰੇਸ਼ਨ ਪ੍ਰਕਿਰਿਆ ’ਚ ਆਵੇਗੀ ਤੇਜ਼ੀ, ਸ਼ਾਹ ਨੇ ਸ਼ੁਰੂ ਕੀਤਾ ‘ਫਾਸਟ ਟ੍ਰੈਕ ਇਮੀਗ੍ਰੇਸ਼ਨ-ਟਰੱਸਟੇਡ ਟਰੈਵਲਰ ਪ੍ਰੋਗਰਾਮ’

Sunday, Jun 23, 2024 - 05:17 PM (IST)

ਇਮੀਗ੍ਰੇਸ਼ਨ ਪ੍ਰਕਿਰਿਆ ’ਚ ਆਵੇਗੀ ਤੇਜ਼ੀ, ਸ਼ਾਹ ਨੇ ਸ਼ੁਰੂ ਕੀਤਾ ‘ਫਾਸਟ ਟ੍ਰੈਕ ਇਮੀਗ੍ਰੇਸ਼ਨ-ਟਰੱਸਟੇਡ ਟਰੈਵਲਰ ਪ੍ਰੋਗਰਾਮ’

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਇਕ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਭਾਰਤੀ ਨਾਗਰਿਕਾਂ ਅਤੇ ‘ਓ. ਸੀ. ਆਈ.’ ਕਾਰਡ ਹੋਲਡਰਾਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ’ਚ ਤੇਜ਼ੀ ਲਿਆਈ ਜਾਵੇਗੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਕਿਹਾ ਕਿ ‘ਫਾਸਟ ਟ੍ਰੈਕ ਇਮੀਗ੍ਰੇਸ਼ਨ-ਟਰੱਸਟੇਡ ਟਰੈਵਲਰ ਪ੍ਰੋਗਰਾਮ’ (ਐੱਫ. ਟੀ. ਪੀ.-ਟੀ. ਟੀ. ਪੀ.) ਸਰਕਾਰ ਦੀ ਦੂਰਅੰਦੇਸ਼ੀ ਪਹਿਲ ਹੈ ਜਿਸਨੂੰ ਭਾਰਤੀ ਨਾਗਰਿਕਾਂ ਅਤੇ ਓ. ਸੀ. ਆਈ. (ਓਵਰਸੀਜ਼ ਸਿਟੀਜ਼ਨ ਆਫ ਇੰਡੀਆ) ਕਾਰਡ ਹੋਲਡਰਾਂ ਲਈ ਤਿਆਰ ਕੀਤਾ ਗਿਆ ਹੈ।

ਯੋਗ ਵਿਅਕਤੀਆਂ ਨੂੰ ਆਨਲਾਈਨ ਅਰਜ਼ੀ ਕਰਨੀ ਹੋਵੇਗੀ ਅਤੇ ਬਿਨੈ-ਪੱਤਰ ਵਿਚ ਦਰਸਾਏ ਅਨੁਸਾਰ ਹੋਰ ਲੋੜੀਂਦੀ ਜਾਣਕਾਰੀ ਦੇ ਨਾਲ-ਨਾਲ ਆਪਣਾ ਬਾਇਓਮੈਟ੍ਰਿਕਸ (ਫਿੰਗਰਪ੍ਰਿੰਟ ਦੇ ਨਿਸ਼ਾਨ ਆਦਿ) ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਐੱਫ. ਟੀ. ਆਈ. ਰਜਿਸਟ੍ਰੇਸ਼ਨ ਵੱਧ ਤੋਂ ਵੱਧ 5 ਸਾਲ ਜਾਂ ਪਾਸਪੋਰਟ ਦੀ ਵੈਧਤਾ ਦੀ ਮਿਆਦ ਤੱਕ, ਜੋ ਵੀ ਪਹਿਲਾਂ ਹੋਵੇ, ਵੈਧ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ‘ਬਾਇਓਮੈਟ੍ਰਿਕਸ’ ਲਾਜ਼ਮੀ ਹੈ।


author

Rakesh

Content Editor

Related News