ਅਮਿਤ ਸ਼ਾਹ ਨੇ ਮਕਵਾਲ ਸਰਹੱਦ ’ਤੇ ਮੋਹਰੀ ਇਲਾਕਿਆਂ ਦਾ ਕੀਤਾ ਦੌਰਾ, BSF ਜਵਾਨਾਂ ਦਾ ਹੌਂਸਲਾ ਵਧਾਇਆ

10/25/2021 10:37:11 AM

ਜੰਮੂ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਦੇਰ ਸ਼ਾਮ ਜੰਮੂ ਦੇ ਮਕਵਾਲ ’ਚ ਅਚਾਨਕ ਮੋਹਰੀ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੀ ਚੌਕੀ ਪਹੁੰਚ ਕੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ। ਸ਼ਾਹ ਨਾਲ ਉੱਪ ਰਾਜਪਾਲ ਮਨੋਜ ਸਿਨਹਾ ਵੀ ਮੌਜੂਦ ਸਨ। ਅਮਿਤ ਸ਼ਾਹ ਨੇ ਬੀ.ਐੱਸ.ਐੱਫ. ਪੋਸਟ ’ਤੇ ਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਮਨੋਬਲ ਵਧਾਇਆ। ਉਨਵਾਂ ਨੇ ਅਧਿਕਾਰੀਆਂ ਨਾਲ ਸਰਹੱਦ ਸੰਬੰਧੀ ਸਾਰੇ ਮੁੱਦਿਆਂ ਬਾਰੇ ਗੱਲ ਕੀਤੀ। 

PunjabKesari

ਜੰਮੂ ਕਸ਼ਮੀਰ ’ਚ ਮਕਵਾਲ ਸਰਹੱਦ ’ਤੇ ਬੀ.ਐੱਸ.ਐੱਫ. ਦੀ ਪੱਛਮੀ ਕਮਾਨ ਦੇ ਏ.ਡੀ.ਜੀ. ਐੱਨ.ਐੱਸ. ਜਾਮਵਾਲ ਨੇ ਕਿਹਾ,‘‘ਸਾਡੇ ਲਈ ਮਾਣ ਦੀ ਗੱਲ ਹੈ ਕਿ ਐੱਚ.ਐੱਮ. ਅਮਿਤ ਸ਼ਾਹ ਨੇ ਇਸ ਬੀ.ਐੱਸ.ਐੱਫ. ਪੋਸਟ ਦਾ ਦੌਰਾ ਕੀਤਾ ਅਤੇ ਜਵਾਨਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਡੀ ਬ੍ਰੀਫਿੰਗ ਸੁਣੀ। ਅਸੀਂ ਉਨ੍ਹਾਂ ਨੂੰ ਸਰਹੱਦ ਸੰਬੰਧੀ ਸਾਰੇ ਮੁੱਦਿਆਂ ਬਾਰੇ ਦੱਸਿਆ, ਉਨ੍ਹਾਂ ਨੇ ਸਰਹੱਦੀ ਦਬਦਬੇ ’ਤੇ ਖ਼ੁਸ਼ੀ ਜ਼ਾਹਰ ਕੀਤੀ।’’

PunjabKesari


DIsha

Content Editor

Related News