ਦਿੱਲੀ ਹਿੰਸਾ 'ਤੇ ਬੋਲੇ ਸ਼ਾਹ, ਇਸ ਨੂੰ ਸਿਆਸੀ ਰੰਗ ਦੇਣ ਦੀ ਕੀਤੀ ਗਈ ਕੋਸ਼ਿਸ਼

03/11/2020 6:51:36 PM

ਨਵੀਂ ਦਿੱਲੀ — ਲੋਕ ਸਭਾ, ਰਾਜਸਭਾ 'ਚ ਅੱਜ ਦਿੱਲੀ ਹਿੰਸਾ 'ਤੇ ਚਰਚਾ ਹੋ ਰਹੀ ਹੈ। ਬੀ.ਐੱਸ.ਪੀ., ਐੱਸ.ਪੀ, ਸ਼ਿਨ ਸੇਨਾ ਅਤੇ ਕਾਂਗਰਸ ਸਣੇ ਕਈ ਵਿਰੋਧੀ ਦਲਾਂ ਨੇ ਦਿੱਲੀ ਹਿੰਸਾ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਜਮ ਕੇ ਨਿਸ਼ਾਨਾ ਵਿੰਨ੍ਹਿਆ। ਬੀ.ਐੱਸ.ਪੀ. ਨੇ ਦਿੱਲੀ ਹਿੰਸਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਇਸ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਹਿੰਸਾ 'ਤੇ ਸੰਸਦ 'ਚ ਜਵਾਬ ਦੇ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਹਿੰਸਾ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪੁਲਸ ਨੇ 36 ਘੰਟਿਆਂ 'ਚ ਰੋਕੀ ਹਿੰਸਾ : ਸ਼ਾਹ
ਅਮਿਤ ਸ਼ਾਹ ਨੇ ਕਿਹਾ ਕਿ ਪੁਲਸ ਨੇ ਦੰਗਿਆਂ ਨੂੰ ਦਿੱਲੀ 'ਚ ਫੈਲਣ ਨਹੀਂ ਦਿੱਤਾ। ਇਹ ਹਿੰਸਾ ਦਿੱਲੀ ਦੇ ਚਾਰ ਫੀਸਦੀ ਅਤੇ 13 ਫੀਸਦੀ ਆਬਾਦੀ 'ਚ ਸੀਮਤ ਰੱਖਣ ਦਾ ਕੰਮ ਪੁਲਸ ਨੇ ਕੀਤਾ। 12 ਥਾਣਿਆਂ 'ਚ ਹਿੰਸਾ ਰੂਕੀ ਰਹੀ। ਭੜਕਾਉਣ ਦਾ ਕੰਮ ਹਰ ਥਾਂ ਹੋਇਆ। ਪੁਲਸ ਦੀ ਜ਼ਿੰਮੇਵਾਰੀ ਸੀ ਹਿੰਸਾ ਨੂੰ ਰੋਕਣ। 24 ਫਰਵਰੀ ਨੂੰ 2 ਵਜੇ ਦੇ ਕਰੀਬ ਪਹਿਲੀ ਸੂਚਨਾ ਮਿਲੀ। 25 ਫਰਵਰੀ ਨੂੰ ਰਾਤ 11 ਵਜੇ ਆਖਰੀ ਸੂਚਨਾ ਮਿਲੀ। ਦਿੱਲੀ ਪੁਲਸ ਨੇ 36 ਘੰਟੇ 'ਚ ਹਿੰਸਾ ਨੂੰ ਰੋਕਣ ਦਾ ਕੰਮ ਕੀਤਾ। ਡੋਨਾਲਡ ਟਰੰਪ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ। ਉਨ੍ਹਾਂ ਕਿਹਾ ਕਿ ਮੇਰੇ ਕਹਿਣ 'ਤੇ ਅਜੀਤ ਡੋਭਾਲ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਗਏ ਸਨ। ਮੈਂ ਜਾਂਦਾ ਤਾਂ ਪੁਲਸ ਮੇਰੀ ਸੁਰੱਖਿਆ 'ਚ ਲੱਗੀ ਹੁੰਦੀ।

700 ਤੋਂ ਜ਼ਿਆਦਾ ਐਫ.ਆਈ.ਆਰ. ਦਰਜ : ਅਮਿਤ ਸ਼ਾਹ
ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਉੱਤਰ-ਪੂਰਬੀ ਇਲਾਕਾ ਉੱਤਰ ਪ੍ਰਦੇਸ਼ ਦੇ ਬਾਰਡਰ ਨਾਲ ਜੁੜਿਆ ਹੋਇਆ ਹੈ। ਮੈਂ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਸੀ.ਆਰ.ਪੀ.ਐੱਫ. ਭੇਜਣੀ ਚਾਹੀਦੀ ਹੈ। ਮੈਂਬਰ ਇਸ ਦੇ ਲਈ ਸੁਝਾਅ ਦੇ ਸਕਦੇ ਹਨ, ਪਰ ਮੈਂ ਉਨ੍ਹਾਂ ਨੂੰ ਇਹ ਦੱਸਾਂ ਕਿ ਸੀ.ਆਰ.ਪੀ.ਐੱਫ. 22 ਅਤੇ 23 ਤਰੀਕ ਨੂੰ ਕੁਲ 30 ਕੰਪਨੀ 24 ਤਰੀਕ ਨੂੰ 40 ਕੰਪਨੀਆਂ, 25 ਤਰੀਕ ਨੂੰ ਅਤੇ 50 ਕੰਪਨੀਆਂ ਭੇਜੀਆਂ ਗਈਆਂ ਸਨ। 26, 27, 28 ਅਤੇ 29 ਤਰੀਕ ਨੂੰ 80 ਤੋਂ ਜ਼ਿਆਦਾ ਕੰਪਨੀਆਂ ਤਾਇਨਾਤ ਕੀਤੀ ਗਈ ਹੈ ਜੋ ਹਾਲੇ ਤਕ ਇਥੇ ਤਾਇਨਾਕ ਕੀਤੀਆਂ ਗਈਆਂ ਹਨ।  ਦੋਸ਼ੀਆਂ ਨੂੰ ਫੜ੍ਹਣ ਲਈ ਪੂਰੀ ਵਿਵਸਥਾ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ 27 ਤਰੀਕ ਤੋਂ ਅੱਜ ਤਕ 700 ਤੋਂ ਜ਼ਿਆਦਾ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

100 ਤੋਂ ਜ਼ਿਆਦਾ ਹਥਿਆਰ ਬਰਾਮਦ
ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਹਿੰਸਾ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਨੂੰ ਛੱਡਿਆ ਨਹੀਂ ਜੋਵੇਗਾ। 100 ਤੋਂ ਜ਼ਿਆਦਾ ਹਥਿਆਰ ਬਰਾਮਦ ਕੀਤਾ ਗਿਆ ਹੈ। ਹਿੰਸਾ ਨੂੰ ਫੰਡ ਦੇਣ ਵਾਲੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਕਿਸੇ ਵੀ ਨਿਰਦੋਸ਼ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। ਪੂਰੇ ਸਬੂਤ ਤੋਂ ਬਾਅਦ ਗ੍ਰਿਫਤਾਰੀ ਕੀਤੀ ਜਾ ਰਹੀ ਹੈ।


Inder Prajapati

Content Editor

Related News