ਅਮਿਤ ਸ਼ਾਹ ਵਲੋਂ ਕਸ਼ਮੀਰ ''ਚ ਮਾਤਾ ਸ਼ਾਰਦਾ ਦੇਵੀ ਮੰਦਰ ਦਾ ਉਦਘਾਟਨ, ਕਿਹਾ- ਇਹ ਨਵੇਂ ਯੁੱਗ ਦੀ ਨਵੀਂ ਸ਼ੁਰੂਆਤ

03/23/2023 11:20:07 AM

ਸ਼੍ਰੀਨਗਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਕਰਨਾਹ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਮਾਤਾ ਸ਼ਾਰਦਾ ਦੇਵੀ ਮੰਦਰ ਦਾ ਵੀਡੀਓ ਕਾਨਫਰੰਸ ਜ਼ਰੀਏ ਉਦਘਾਟਨ ਕੀਤਾ। ਸ਼ਾਹ ਨੇ ਕਿਹਾ ਕਿ ਮੰਦਰ ਦਾ ਖੁੱਲ੍ਹਣਾ ਨਵੀਂ ਸਵੇਰੇ ਦੀ ਸ਼ੁਰੂਆਤ ਹੈ। ਮਾਤਾ ਸ਼ਾਰਦਾ ਮੰਦਰ ਨੂੰ ਭਗਤਾਂ ਲਈ ਖੋਲ੍ਹਿਆ ਜਾ ਰਿਹਾ ਹੈ। ਮਾਤਾ ਦਾ ਆਸ਼ੀਰਵਾਦ ਹੁਣ ਆਉਣ ਵਾਲੀਆਂ ਸਦੀਆਂ ਤੱਕ ਪੂਰੇ ਦੇਸ਼ 'ਤੇ ਰਹੇਗਾ। 

PunjabKesari

ਸ਼ਾਹ ਨੇ ਕਿਹਾ ਕਿ ਜਦੋਂ ਵੀ ਮੈਂ ਜੰਮੂ-ਕਸ਼ਮੀਰ ਜਾਵਾਂਗਾ, ਮੈਂ ਮਾਤਾ ਸ਼ਾਰਦਾ ਦੇਵੀ ਮੰਦਰ ਵਿਚ ਮੱਥਾ ਟੇਕ ਕੇ ਆਪਣੀ ਯਾਤਰਾ ਸ਼ੁਰੂ ਕਰਾਂਗਾ। ਇਹ ਸਭ ਮਾਤਾ ਸ਼ਾਰਦਾ ਦੇਵੀ ਦੇ ਆਸ਼ੀਰਵਾਦ ਅਤੇ ਕੰਟਰੋਲ ਰੇਖਾ ਦੇ ਦੋਹਾਂ ਪਾਸੇ ਨਾਗਰਿਕ ਸਮਾਜ ਸਮੇਤ ਲੋਕਾਂ ਦੀ ਸਾਂਝੀ ਕੋਸ਼ਿਸ਼ ਨਾਲ ਸੰਭਵ ਹੋ ਸਕਿਆ ਹੈ। ਕਰਤਾਰਪੁਰ ਕਾਰੀਡੋਰ ਦੀ ਤਰਜ਼ 'ਤੇ ਕੰਟਰੋਲ ਰੇਖਾ ਦੇ ਪਾਰ ਸ਼ਾਰਦਾ ਪੀਠ ਖੋਲ੍ਹਣ ਦੀ ਪੰਡਿਤ ਦੀ ਮੰਗ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰ ਨਿਸ਼ਚਿਤ ਰੂਪ ਨਾਲ ਇਸ 'ਤੇ ਕੋਸ਼ਿਸ਼ ਕਰੇਗਾ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ। 

PunjabKesari

ਸ਼ਾਹ ਨੇ ਅੱਗੇ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਸ਼ਾਂਤੀ ਸਥਾਪਤ ਹੋ ਰਹੀ ਹੈ ਅਤੇ ਘਾਟੀ ਅਤੇ ਜੰਮੂ ਇਕ ਵਾਰ ਫਿਰ ਪੁਰਾਣੀ ਸੱਭਿਅਤਾ ਅਤੇ ਪਰੰਪਰਾਵਾਂ ਵੱਲ ਪਰਤ ਰਹੇ ਹਨ। ਇੱਥੋਂ ਦੀ ਸੰਸਕ੍ਰਿਤੀ ਨੂੰ ਮੁੜ ਜਿਊਂਦਾ ਕਰਨ ਲਈ ਕੇਂਦਰ ਸਰਕਾਰ ਕਈ ਮੰਦਰਾਂ ਅਤੇ ਆਸਥਾ ਕੇਂਦਰਾਂ ਦਾ ਵੀ ਨਵੀਨੀਕਰਨ ਕਰ ਰਹੀ ਹੈ। ਇਸ ਦੌਰਾਨ ਸ਼ਾਹ ਨੇ ਐੱਲ.ਜੀ. ਮਨੋਜ ਸਿਨਹਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਜ਼ਮੀਨ 'ਤੇ ਉਤਾਰਨ ਦਾ ਕੰਮ ਕੀਤਾ ਹੈ।


Tanu

Content Editor

Related News