ਕਸ਼ਮੀਰ ''ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ
Saturday, Oct 09, 2021 - 05:26 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਕਸ਼ਮੀਰ ’ਚ ਮਾਸੂਮਾਂ ਅਤੇ ਘੱਟ ਗਿਣਤੀ ਲੋਕਾਂ ਦੇ ਡੁਲੇ ਖੂਨ ਨੂੰ ਬੇਕਾਰ ਨਹੀਂ ਜਾਣ ਦੇਵੇਗੀ। ਅੱਤਵਾਦੀਆਂ ਨੂੰ ਉਸ ਦੀ ਕੀਮਤ ਚੁਕਾਉਣੀ ਪਏਗੀ। ਇਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਨ੍ਹਾਂ ਕਤਲਾਂ ਵਿਰੁੱਧ ਸਖ਼ਤ ਰੁਖ ਅਪਣਾਉਂਦੇ ਹੋਏ ਸਪੱਸ਼ਟ ਨਿਰਦੇਸ਼ ਦਿੱਤੇ ਹਨ। ਕੇਂਦਰ ਨੇ ਟਾਪ ਕਾਊਂਟਰ-ਟੈਰਰ ਐਕਸਪਰਟਸ ਦੀਆਂ ਟੀਮਾਂ ਕਸ਼ਮੀਰ ਭੇਜੀਆਂ ਹਨ। ਇਹ ਟੀਮਾਂ ਅੱਤਵਾਦੀ ਹਮਲੇ ’ਚ ਸ਼ਾਮਲ ਪਾਕਿਸਤਾਨ ਹਮਾਇਤੀ ਸਥਾਨਕ ਮਾਡਿਊਲ ਨੂੰ ਬੇਅਸਰ ਕਰਨ ’ਚ ਪੁਲਸ ਦੀ ਮਦਦ ਕਰਨਗੀਆਂ।
ਇਹ ਵੀ ਪੜ੍ਹੋ : ਕੋਲੇ ਦੀ ਘਾਟ ਦੇ ਗੰਭੀਰ ਸੰਕਟ 'ਚ ਘਿਰੀ ਦਿੱਲੀ, 2 ਦਿਨਾਂ ਬਾਅਦ ਹੋ ਸਕਦੀ ਹੈ 'ਬਲੈਕਆਊਟ'
ਪਿਛਲੇ ਦੋ ਦਿਨਾਂ ’ਚ ਲਸ਼ਕਰ ਦੀ ਹਮਾਇਤ ਵਾਲੇ ਦਿ ਰਜਿਸਟੈਂਸ ਫੋਰਸ ਦੇ ਅੱਤਵਾਦੀਆਂ ਨੂੰ ਸ਼੍ਰੀਨਗਰ ’ਚ ਇਕ ਕਸ਼ਮੀਰੀ ਪੰਡਿਤ ਫਾਰਮਾਸਿਸਟ, ਇਕ ਸਰਕਾਰੀ ਸਕੂਲ ਦੀ ਸਿੱਖ ਮਹਿਲਾ ਪ੍ਰਿੰਸੀਪਲ, ਇਕ ਹਿੰਦੂ ਪੰਡਿਤ ਅਧਿਆਪਕ ਅਤੇ ਦੋ ਹੋਰਨਾਂ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਪਿੱਛੋਂ ਅਮਿਤ ਸ਼ਾਹ ਨੇ ਕਸ਼ਮੀਰ ’ਤੇ ਲਗਾਤਾਰ 5 ਘੰਟੇ ਬੈਠਕ ਕੀਤੀ। ਇਸ ਬੈਠਕ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਆਪਣੇ ਕਾਊਂਟਰ-ਟੈਰਰ ਐਕਸਪਰਟਸ ਨੂੰ ਭੇਜਣ ਲਈ ਕਿਹਾ ਗਿਆ। ਖੁਫ਼ੀਆ ਬਿਊਰੋ ਦੇ ਕਾਊਂਟਰ ਟੈਰਰ ਆਪ੍ਰੇਸ਼ਨ ਦੇ ਮੁਖੀ ਤਪਨ ਡੇਕਾ ਵਾਦੀ ’ਚ ਅੱਤਵਾਦੀਆਂ ਵਿਰੁੱਧ ਲੜਾਈ ਦੀ ਨਿੱਜੀ ਤੌਰ ’ਤੇ ਨਿਗਰਾਨੀ ਲਈ ਉਥੇ ਜਾ ਰਹੇ ਹਨ। ਹੋਰਨਾਂ ਕੌਮੀ ਸੁਰੱਖਿਆ ਏਜੰਸੀਆਂ ਦੀਆਂ ਅੱਤਵਾਦ ਰੋਕੂ ਟੀਮਾਂ ਵੀ ਜੰਮੂ-ਕਸ਼ਮੀਰ ਪੁਲਸ ਦੀ ਮਦਦ ਲਈ ਪਹਿਲਾਂ ਤੋਂ ਕਸ਼ਮੀਰ ਪਹੁੰਚ ਚੁੱਕੀਆਂ ਹਨ।
ਇਹ ਵੀ ਪੜ੍ਹੋ : ਦਿੱਲੀ 'ਤੇ ਮੰਡਰਾਇਆ ਬਿਜਲੀ ਸੰਕਟ, ਕੇਜਰੀਵਾਲ ਵੱਲੋਂ PM ਮੋਦੀ ਨੂੰ ਦਖ਼ਲ ਦੇਣ ਦੀ ਅਪੀਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ