ਅਮਿਤ ਸ਼ਾਹ ਦੇ ਭਰੋਸੇ ਤੋਂ ਬਾਅਦ ਡਾਕਟਰਾਂ ਨੇ ਵਾਪਸ ਲਿਆ ਸਾਂਕੇਤਿਕ ਪ੍ਰਦਰਸ਼ਨ

04/22/2020 3:12:14 PM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੇ ਆਪਣਾ ਸਾਂਕੇਤਿਕ ਵਿਰੋਧ ਪ੍ਰਦਰਸ਼ਨ ਵਾਪਸ ਲੈ ਲਿਆ ਹੈ। ਦਰਅਸਲ ਡਾਕਟਰਾਂ 'ਤੇ ਹੋ ਰਹੇ ਹਮਲੇ ਦੇ ਵਿਰੋਧ 'ਚ ਆਈ.ਐੱਮ.ਏ. ਨੇ ਅੱਜ ਯਾਨੀ ਬੁੱਧਵਾਰ ਰਾਤ 9 ਵਜੇ ਸਾਂਕੇਤਿਕ ਪ੍ਰਦਰਸ਼ਨ ਅਤੇ ਵੀਰਵਾਰ ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ। ਇਸ ਵਿਚ ਸ਼ਾਹ ਨੇ ਡਾਕਟਰਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ।

ਮੋਦੀ ਸਰਕਾਰ ਡਾਕਟਰਾਂ ਦੀ ਸੁਰੱਖਿਆ ਲਈ ਵਚਨਬੱਧ
ਸ਼ਾਹ ਨੇ ਕਿਹਾ,''ਸਾਡੇ ਡਾਕਟਰਾਂ ਦੀ ਆਪਣੇ ਕਾਰਜ ਸਥਾਨ 'ਤੇ ਸੁਰੱਖਿਆ ਅਤੇ ਮਾਣ ਨਾਲ ਸਮਝੌਤਾ ਬਰਦਾਸ਼ਤ ਨਹੀਂ ਹੈ। ਹਰ ਸਮੇਂ ਉਨਾਂ ਲਈ ਅਨੁਕੂਲ ਮਾਹੌਲ ਯਕੀਨੀ ਕਰਨਾ ਸਾਡੀ ਸਮੂਹਕ ਜ਼ਿੰਮੇਵਾਰੀ ਹੈ। ਮੈਂ ਡਾਕਟਰਾਂ ਨੂੰ ਭਰੋਸਾ ਦਿੱਤਾ ਹੈ ਕਿ ਮੋਦੀ ਸਰਕਾਰ ਉਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਉਨਾਂ ਤੋਂ ਪ੍ਰਸਤਾਵਿਤ ਵਿਰੋਧ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।''

ਸ਼ਾਹ ਨਾਲ ਗੱਲ ਕਰਨ ਤੋਂ ਬਾਅਦ ਪ੍ਰਦਰਸ਼ਨ ਲਿਆ ਵਾਪਸ
ਸਾਂਕੇਤਿਕ ਪ੍ਰਦਰਸ਼ਨ ਨੂੰ ਵਾਪਸ ਲੈਂਦੇ ਹੋਏ ਆਈ.ਐੱਮ.ਏ. ਨੇ ਕਿਹਾ ਕਿ ਅੱਜ ਸਾਡੀ ਗ੍ਰਹਿ ਮੰਤਰੀ, ਸਿਹਤ ਮੰਤਰੀ ਅਤੇ ਅਧਿਕਾਰੀਆਂ ਨਾਲ ਗੱਲਬਾਤ ਹੋਈ। ਖਾਸ ਤੌਰ 'ਤੇ ਗ੍ਰਹਿ ਮੰਤਰੀ ਸ਼ਾਹ ਪੂਰੇ ਮਾਮਲੇ ਨੂੰ ਸਮਝ ਰਹੇ ਹਨ ਅਤੇ ਚਿੰਤਤ ਹਨ। ਭਾਰਤ ਸਰਕਾਰ ਨੇ ਡਾਕਟਰਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ। ਸਾਨੂੰ ਸਰਕਾਰ 'ਤੇ ਭਰੋਸਾ ਹੈ, ਇਸ ਲਈ ਪ੍ਰਦਰਸ਼ਨ ਵਾਪਸ ਲੈ ਰਹੇ ਹਾਂ। ਕੋਰੋਨਾ ਕਰਤੱਵਾਂ 'ਚ ਲੱਗੇ ਕੁਝ ਡਾਕਟਰਾਂ ਅਤੇ ਮੈਡੀਕਲ ਸਟਾਫ 'ਤੇ ਹਮਲੇ ਵਿਰੁੱਧ ਆਈ.ਐੱਮ.ਏ. ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਿਹਾ ਸੀ। ਦੱਸਣਯੋਗ ਹੈ ਕਿ ਦੇਸ਼ ਦੇ ਕਈ ਸੂਬਿਆਂ ਤੋਂ ਡਾਕਟਰਾਂ ਨਾਲ ਗਲਤ ਵਤੀਰਾ, ਕੁੱਟਮਾਰ ਅਤੇ ਘਰਾਂ 'ਚ ਪ੍ਰਵੇਸ਼ ਤੋਂ ਇਨਕਾਰ ਕਰਨ ਦੀਆਂ ਖਬਰਾਂ ਆਈਆਂ ਹਨ। ਇਸ ਨਾਲ ਦੇਸ਼ ਦੇ ਸਾਰੇ ਡਾਕਟਰ ਅਤੇ ਮੈਡੀਕਲ ਸਟਾਫ਼ ਨਾਰਾਜ਼ ਹਨ।


DIsha

Content Editor

Related News