ਅਮਿਤ ਸ਼ਾਹ ਨੇ ਦੱਸਿਆ ਕਿਉਂ ਰੱਖਿਆ ਗਿਆ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ‘ਨਰਿੰਦਰ ਮੋਦੀ ਸਟੇਡੀਅਮ’

Wednesday, Feb 24, 2021 - 05:12 PM (IST)

ਸਪੋਰਟਸ ਡੈਸਕ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਅਹਿਮਦਾਬਾਦ ਨੂੰ ਦੇਸ਼ ਦੀ ਖੇਡ ਸਿਟੀ ਦੇ ਰੂਪ ਵਿਚ ਜਾਣਿਆ ਜਾਵੇਗਾ, ਜਿੱਥੇ ਸਾਰੀਆਂ ਖੇਡਾਂ ਲਈ ਵਿਸ਼ਵ ਪੱਧਰੀ ਸੁਵਿਧਾਵਾਂ ਤਿਆਰ ਹੋ ਰਹੀਆਂ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹੱਥੋਂ ਅਹਿਮਦਾਬਾਦ ਵਿਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦੇ ਉਦਘਾਟਨ ਦੇ ਬਾਅਦ ਸ਼ਾਹ ਨੇ ਇਹ ਗੱਲ ਕਹੀ। ਉਥੇ ਹੀ ਮੋਟੇਰਾ ਸਟੇਡੀਅਮ ਦਾ ਨਾਮ ਬਦਲ ਕੇ ਨਰਿੰਦਰ ਮੋਦੀ ਰੱਖਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਇਹ ਫ਼ੈਸਲਾ ਸਾਡਾ ਸੀ, ਕਿਉਂਕਿ ਇਹ ਮੋਦੀ ਜੀ ਦਾ ਡਰੀਮ ਪ੍ਰਾਜੈਕਟ ਸੀ। ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਪੀ.ਐਮ. ਮੋਦੀ ਨੇ ਇਸ ਸਟੇਡੀਅਮ ਨੂੰ ਬਣਾਉਣ ਦਾ ਸੁਫ਼ਨਾ ਵੇਖਿਆ ਸੀ, ਉਦੋਂ ਉਹ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਸਨ। ਹੁਣ ਪੀ.ਐਮ. ਮੋਦੀ ਦਾ ਸੁਫ਼ਨਾ ਸੱਚ ਹੋ ਰਿਹਾ ਹੈ। ਇਸ ਲਈ ਅਸੀਂ ਸਾਰਿਆਂ ਨੇ ਫ਼ੈਸਲਾ ਲਿਆ ਕਿ ਇਹ ਸਟੇਡੀਅਮ ਜਿਸ ਦਾ ਸੁਫ਼ਨਾ ਹੈ, ਉਸ ਦੇ ਨਾਮ ’ਤੇ ਹੀ ਇਸ ਦਾ ਨਾਮ ਵੀ ਹੋਵੇਗਾ। 

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ਬਦਲ ਕੇ ਰੱਖਿਆ ਗਿਆ ‘ਨਰਿੰਦਰ ਮੋਦੀ ਸਟੇਡੀਅਮ’

PunjabKesari

ਸ਼ਾਹ ਨੇ ਕਿਹਾ, ‘ਇਸ ਤਰ੍ਹਾਂ ਦੀਆਂ ਖੇਡ ਸੁਵਿਧਾਵਾਂ ਇਕ ਹੀ ਸ਼ਹਿਰ ਵਿਚ ਇਸ ਸਮੇਂ ਕਿਤੇ ਨਹੀਂ ਹਨ। ਅਹਿਮਦਾਬਾਦ ਨੂੰ ਮੋਦੀ ਜੀ ਨੇ ਦੇਸ਼ ਦੀ ‘ਹੈਰੀਟੇਜ ਸਿਟੀ’ ਬਣਾਇਆ ਅਤੇ ਹੁਣ ਇਹ ਦੇਸ਼ ਦਾ ਖੇਡ ਸਿਟੀ ਬਣਨ ਨੂੰ ਤਿਆਰ ਹੈ। ਅਹਿਮਦਾਬਾਦ ਭਾਰਤ ਦੀ ਖੇਡ ਸਿਟੀ ਦੇ ਰੂਪ ਵਿਚ ਜਾਣਿਆ ਜਾਵੇਗਾ।’ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਦੇ ਇਲਾਵਾ ਸਰਦਾਰ ਵੱਲਭ ਭਾਈ ਪਟੇਲ ਖੇਡ ਕੰਪਲੈਕਸ ਅਤੇ ਨਾਰਨਪੁਰਾ ਵਿਚ ਇਕ ਖੇਡ ਕੰਪਲੈਕਸ ਬਣ ਰਿਹਾ ਹੈ। ਸ਼ਾਹ ਨੇ ਕਿਹਾ ਕਿ ਖੇਡ ਕੰਪਲੈਕਸ ਵਿਚ ਓਲੰਪਿਕ ਖੇਡਾਂ ਲਈ ਸਟੇਡੀਅਮ ਹੋਣਗੇ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ਿਤਾ ਦੇ ਕਾਰਨ ਹੀ ਇਹ ਸਭ ਸੰਭਵ ਹੋ ਸਕਿਆ।’

ਇਹ ਵੀ ਪੜ੍ਹੋ: ਹਰਫਨਮੌਲਾ ਖਿਡਾਰੀ ਸੁਰੇਸ਼ ਰੈਨਾ ਕ੍ਰਿਕਟ ਤੋਂ ਮਗਰੋਂ ਹੁਣ ਸੰਗੀਤ ਦੀ ਦੁਨੀਆ 'ਚ ਸ਼ਾਮਲ ਹੋਣ ਲਈ ਤਿਆਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News