ਅਮਿਤ ਸ਼ਾਹ ਨੇ ਦੱਖਣੀ ਭਾਰਤੀ ਸੂਬਿਆਂ ਨੂੰ ਪਾਣੀ ਵਿਵਾਦ ਦਾ ਸਾਂਝਾ ਹੱਲ ਕੱਢਣ ਲਈ ਕਿਹਾ

Sunday, Sep 04, 2022 - 01:56 PM (IST)

ਅਮਿਤ ਸ਼ਾਹ ਨੇ ਦੱਖਣੀ ਭਾਰਤੀ ਸੂਬਿਆਂ ਨੂੰ ਪਾਣੀ ਵਿਵਾਦ ਦਾ ਸਾਂਝਾ ਹੱਲ ਕੱਢਣ ਲਈ ਕਿਹਾ

ਤਿਰੂਵਨੰਤਪੁਰਮ (ਭਾਸ਼ਾ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਦੱਖਣੀ ਭਾਰਤੀ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਦਰਿਆਈ ਪਾਣੀ ਦੀ ਵੰਡ ਦੇ ਮੁੱਦੇ ਦਾ ਸਾਂਝਾ ਹੱਲ ਲੱਭਣ ਦੀ ਕੋਸ਼ਿਸ਼ ਕਰਨ। ਸਰਕਾਰੀ ਬਿਆਨ ਅਨੁਸਾਰ, ਦੱਖਣੀ ਖੇਤਰੀ ਕੌਂਸਲ ਦੀ 30ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੂੰ ਆਪਸੀ ਸਹਿਯੋਗ ਨਾਲ ਆਪਣੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ। ਇਸ ਮੀਟਿੰਗ ਵਿੱਚ ਦੱਖਣੀ ਭਾਰਤੀ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲਾਂ ਨੇ ਹਿੱਸਾ ਲਿਆ।

ਬਿਆਨ ਮੁਤਾਬਕ, ‘ਗ੍ਰਹਿ ਮੰਤਰੀ ਨੇ ਦੱਖਣੀ ਖੇਤਰੀ ਕੌਂਸਲ ਦੇ ਸਾਰੇ ਸੂਬਿਆਂ ਨੂੰ ਪਾਣੀ ਦੀ ਵੰਡ ਨਾਲ ਜੁੜੇ ਮੁੱਦਿਆਂ ਦਾ ਸਾਂਝਾ ਹੱਲ ਲੱਭਣ ਲਈ ਕਿਹਾ ਹੈ।’ ਦੱਖਣ ਭਾਰਤ ’ਚ ਸੂਬਿਆਂ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਕਈ ਵਿਵਾਦ ਹਨ, ਜਿਵੇਂ ਤਾਮਿਲਨਾਡੂ ਅਤੇ ਕਰਨਾਟਕ ਵਿਚਾਲੇ ਕਾਵੇਰੀ ਜਲ ਵਿਵਾਦ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਵਿਚਾਲੇ ਕ੍ਰਿਸ਼ਨਾ ਨਦੀ ਜਲ ਵਿਵਾਦ।

ਬਿਆਨ ਅਨੁਸਾਰ ਦੱਖਣੀ ਖੇਤਰੀ ਕੌਂਸਲ ਦੀ 30ਵੀਂ ਮੀਟਿੰਗ ਅੱਜ ਤਿਰੂਵਨੰਤਪੁਰਮ ’ਚ ਹੋਈ, ਜਿਸ ’ਚ ਕੁੱਲ 26 ਮੁੱਦਿਆਂ ’ਤੇ ਚਰਚਾ ਕੀਤੀ ਗਈ, 9 ਮੁੱਦਿਆਂ ਦਾ ਹੱਲ ਕੱਢਿਆ ਗਿਆ, 17 ਮੁੱਦਿਆਂ ’ਤੇ ਅੱਗੇ ਚਰਚਾ ਕੀਤੀ ਜਾਵੇਗੀ, ਜਿਨ੍ਹਾਂ ’ਚੋਂ 9 ਮੁੱਦੇ ਆਂਧਰਾ ਪ੍ਰਦੇਸ਼ ਦੇ ਪੁਨਰਗਠਨ ਨਾਲ ਸਬੰਧਤ ਹਨ। ਬਿਆਨ ਅਨੁਸਾਰ ਸ਼ਾਹ ਨੇ ਅਪੀਲ ਕੀਤੀ ਕਿ ‘ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਆਪਣੇ ਬਕਾਇਆ ਮੁੱਦਿਆਂ ਨੂੰ ਆਪਸੀ ਤਾਲਮੇਲ ਨਾਲ ਸੁਲਝਾਉਣ।


author

Rakesh

Content Editor

Related News