PM ਮੋਦੀ ਅੱਜ ਪੱਛਮੀ ਬੰਗਾਲ ''ਚ ਤਿੰਨ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ
Saturday, Apr 11, 2026 - 09:58 AM (IST)
ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਚੋਣ ਰਾਜ ਪੱਛਮੀ ਬੰਗਾਲ 'ਚ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ। ਪੀ.ਐੱਮ. ਮੋਦੀ ਪੂਰਬ ਬਰਧਮਾਨ ਜ਼ਿਲ੍ਹੇ ਦੇ ਕਟਵਾ, ਮੁਸਲਿਮ ਬਹੁਲ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਜੰਗੀਪੁਰ ਅਤੇ ਦੱਖਣੀ ਦਿਨਾਜਪੁਰ ਦੇ ਕੁਸ਼ਮੰਡੀ 'ਚ ਰੈਲੀਆਂ ਕਰਨਗੇ। ਇਨ੍ਹਾਂ ਪ੍ਰੋਗਰਾਮਾਂ ਦਾ ਮਕਸਦ ਮੱਧ ਅਤੇ ਉੱਤਰ ਬੰਗਾਲ 'ਚ ਭਾਜਪਾ ਲਈ ਸਮਰਥਨ ਨੂੰ ਮਜ਼ਬੂਤ ਕਰਨਾ ਹੈ, ਜਿੱਥੇ ਪਾਰਟੀ ਆਪਣੀ ਬੈਠ ਹੋਰ ਡੂੰਘੀ ਕਰਨ ਅਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਸਖ਼ਤ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਰਚ ਦੇ ਮੱਧ 'ਚ ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ ਐਲਾਨ ਕੀਤੇ ਜਾਣ ਤੋਂ ਬਾਅਦ ਪੀਐੱਮ ਮੋਦੀ ਦਾ ਇਹ ਰਾਜ ਦਾ ਤੀਜਾ ਦੌਰਾਨ ਹੋਵੇਗਾ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਭਾਜਪਾ ਲੀਡਰਸ਼ਿਪ ਪਾਰਟੀ ਦੇ ਮੁਖੀ ਚੋਣ ਰਣਖੇਤਰਾਂ 'ਚੋਂ ਇਕ ਪੱਛਮੀ ਬੰਗਾਲ ਨੂੰ ਕਿੰਨਾ ਮਹੱਤਵ ਦੇ ਰਿਹਾ ਹੈ।
ਵੀਰਵਾਰ ਨੂੰ ਪੀ.ਐੱਮ. ਮੋਦੀ ਨੇ ਹਲਦੀਆ, ਆਸਨਸੋਲ ਅਤੇ ਸੂਰੀ 'ਚ ਤਿੰਨ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਇਨ੍ਹਾਂ ਸਭਾਵਾਂ 'ਚ ਉਨ੍ਹਾਂ ਨੇ 'ਉਦਯੋਗਿਕ ਬਦਹਾਲੀ' ਅਤੇ ਰਾਜ 'ਚ 'ਘੁਸਪੈਠ ਦੀ ਸਮੱਸਿਆ' ਵਰਗੇ ਮੁੱਦਿਆਂ ਨੂੰ ਪ੍ਰਮੁੱਖਤਾ ਦੇ ਕੇ ਭਾਜਪਾ ਦੇ ਚੋਣ ਪ੍ਰਚਾਰ ਨੂੰ ਧਾਰ ਦਿੱਤੀ। ਇਨ੍ਹਾਂ ਸਭਾਵਾਂ 'ਚ ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਦੇ ਲੋਕਾਂ ਲਈ '6 ਸੂਤਰੀ ਗਾਰੰਟੀ' ਵੀ ਪੇਸ਼ ਕੀਤੀ ਅਤੇ ਇਸ ਨੂੰ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਦੇ 'ਪਾਪਾਂ' ਦੇ ਵਿਕਲਪ ਵਜੋਂ ਦੱਸਿਆ। ਪੀਐੱਮ ਮੋਦੀ ਨੇ 5 ਅਪ੍ਰੈਲ ਨੂੰ ਉੱਤਰ ਬੰਗਾਲ ਦੇ ਕੂਚਬਿਹਾਰ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉੱਥੇ ਉਨ੍ਹਾਂ ਨੇ ਵਿਸ਼ੇਸ਼ ਤੀਬਰ ਸਮੀਖਿਆ (SIR) ਪ੍ਰਕਿਰਿਆ 'ਚ ਲੱਗੇ ਨਿਆਇਕ ਅਧਿਕਾਰੀਆਂ ਦੀ ਘੇਰਾਬੰਦੀ ਨੂੰ ਤ੍ਰਿਣਮੂਲ 'ਤੇ ਆਪਣੇ ਹਮਲੇ ਦਾ ਮੁੱਦਾ ਬਣਾਇਆ ਸੀ ਅਤੇ ਸੱਤਾਧਾਰੀ ਦਲ 'ਤੇ ਰਾਜ 'ਚ 'ਚ 'ਕਾਨੂੰਨਹੀਣਤਾ' ਨੂੰ ਉਤਸ਼ਾਹ ਦੇਣ ਦਾ ਦੋਸ਼ ਲਗਾਇਆ ਸੀ। ਭਾਜਪਾ ਚੋਣ ਵਿਚਾਰ-ਵਟਾਂਦਰੇ ਨੂੰ ਘੁਸਪੈਠ, ਭ੍ਰਿਸ਼ਟਾਚਾਰ, ਔਰਤਾਂ ਦੀ ਸੁਰੱਖਿਆ ਅਤੇ ਸ਼ਾਸਨ ਵਰਗੇ ਮੁੱਦਿਆਂ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ, ਉਹ ਬੇਰੁਜ਼ਗਾਰੀ ਅਤੇ ਰਾਜ ਦੀ 'ਉਦਯੋਗਿਕ ਗਿਰਾਵਟ' ਨੂੰ ਲੈ ਕੇ ਵੀ ਤ੍ਰਿਣਮੂਲ ਨੂੰ ਨਿਸ਼ਾਨੇ 'ਤੇ ਲੈ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
