ਪੱਛਮੀ ਬੰਗਾਲ ਚੋਣਾਂ : ਭਾਜਪਾ ਨੇ 13 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
Tuesday, Mar 31, 2026 - 10:45 AM (IST)
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ 13 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ 'ਚੋਂ ਬਾਗਦਾ ਸੀਟ ਤੋਂ ਸੋਮਾ ਠਾਕੁਰ ਵੀ ਸ਼ਾਮਲ ਹਨ। ਪਾਰਟੀ ਵਲੋਂ ਜਾਰੀ ਸੂਚੀ ਅਨੁਸਾਰ, ਹਾਵੜਾ ਦੱਖਣ ਤੋਂ ਸ਼ਯਾਮਲ ਹਾਟੀ, ਨਟਬਾੜੀ ਤੋਂ ਗਿਰੀਜਾ ਸ਼ੰਕਰ ਰਾਏ ਅਤੇ ਸੀਤਾਈ ਤੋਂ ਆਸ਼ੂਤੋਸ਼ ਵਰਮਾ ਚੋਣ ਲੜਨਗੇ।
ਇਸ ਤੋਂ ਇਲਾਵਾ, ਮਗਰਾਹਾਟ ਪੂਰਬ ਤੋਂ ਉੱਤਰ ਕੁਮਾਰ ਬਨਿਕ, ਫਾਲਟਾ ਤੋਂ ਦੇਬਾਂਸ਼ੂ ਪਾਂਡਾ, ਸੋਨਾਰਪੁਰ ਉੱਤਰ ਤੋਂ ਦੇਵਾਸ਼ੀਸ਼ ਧਰ ਅਤੇ ਪਾਂਚਲਾ ਸੀਟ ਤੋਂ ਰੰਜਨ ਕੁਮਾਰ ਪਾਲ ਮੈਦਾਨ 'ਚ ਉਤਰਨਗੇ। ਪੱਛਮੀ ਬੰਗਾਲ ਦੀ 294 ਮੈਂਬਰੀ ਵਿਧਾਨ ਸਭਾ ਲਈ ਵੋਟਿੰਗ 23 ਅਤੇ 29 ਅਪ੍ਰੈਲ ਨੂੰ ਕਰਵਾਈ ਜਾਵੇਗੀ, ਜਦੋਂ ਕਿ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
