ਹੁਣ ਨਹੀਂ ਪਵੇਗੀ ਤਾਰੀਖ਼ ''ਤੇ ਤਾਰੀਖ਼ ! ਸਿਰਫ਼ 3 ਸਾਲਾਂ ''ਚ ਮਿਲੇਗਾ ਨਿਆਂ, ਕੇਂਦਰੀ ਗ੍ਰਹਿ ਮੰਤਰੀ ਨੇ ਕੀਤਾ ਐਲਾਨ
Saturday, Oct 03, 2026 - 06:25 PM (IST)
ਭੋਪਾਲ (ਏਜੰਸੀ)- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦੀ ਨਿਆਂ ਵਿਵਸਥਾ ਕਦੇ 'ਤਾਰੀਖ਼ 'ਤੇ ਤਾਰੀਖ਼' ਲਈ ਜਾਣੀ ਜਾਂਦੀ ਸੀ ਪਰ ਨਵੇਂ ਅਪਰਾਧਕ ਕਾਨੂੰਨਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਐੱਫਆਈਆਰ ਦਰਜ ਹੋਣ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਤਿੰਨ ਸਾਲਾਂ 'ਚ ਨਿਆਂ ਦਿਵਾਉਣ ਦਾ ਪੂਰਾ ਕੰਮ ਹੋ ਜਾਵੇਗਾ।
ਰਾਜ ਦੀ ਰਾਜਧਾਨੀ ਭੋਪਾਲ ਦੇ ਭੇਲ ਇਲਾਕੇ 'ਚ ਸਥਿਤ ਦੁਸਹਿਰਾ ਮੈਦਾਨ 'ਚ ਨਵੇਂ ਅਪਰਾਧਕ ਕਾਨੂੰਨਾਂ 'ਤੇ ਕੇਂਦਰਿਤ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਸ਼ਾਹ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਕਿ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਦੇਸ਼ ਦੀ ਨਿਆਂ ਵਿਵਸਥਾ ਦੁਨੀਆ ਦੀਆਂ ਸਭ ਤੋਂ ਆਧੁਨਿਕ ਨਿਆਂ ਪ੍ਰਣਾਲੀਆਂ 'ਚ ਸ਼ਾਮਲ ਹੋਵੇਗੀ। ਸ਼ਾਹ ਨੇ ਦੇਸ਼ ਭਰ 'ਚ ਨਸ਼ੇ ਖ਼ਿਲਾਫ਼ ਜਾਰੀ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਅਜਿਹੀ ਯੋਜਨਾ 'ਤੇ ਕੰਮ ਕਰ ਰਹੀ ਹੈ, ਜਿਸ ਨਾਲ 31 ਦਸੰਬਰ 2029 ਤੋਂ ਬਾਅਦ ਮੱਧ ਪ੍ਰਦੇਸ਼ 'ਚ ਨਸ਼ੇ ਲਈ ਕੋਈ ਜਗ੍ਹਾ ਨਹੀਂ ਬਚੇਗੀ।
ਉਨ੍ਹਾਂ ਕਿਹਾ,''ਭਾਰਤ ਦੀ ਨਿਆਂ ਵਿਵਸਥਾ ਕਦੇ 'ਤਾਰੀਖ਼ 'ਤੇ ਤਾਰੀਖ਼' ਦੇ ਤਾਅਨਿਆਂ ਲਈ ਜਾਣੀ ਜਾਂਦੀ ਸੀ ਪਰ ਹੁਣ ਨਵੇਂ ਅਪਰਾਧਕ ਕਾਨੂੰਨਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਐੱਫਆਈਆਰ ਦਰਜ ਹੋਣ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਤਿੰਨ ਸਾਲਾਂ 'ਚ ਨਿਆਂ ਦਿਵਾਉਣ ਦਾ ਕੰਮ ਹੋ ਜਾਵੇਗਾ।'' ਕੇਂਦਰੀ ਮੰਤਰੀ ਨੇ ਕਿਹਾ ਕਿ ਤਿੰਨ ਨਵੇਂ ਕਾਨੂੰਨਾਂ 'ਚ ਵਿਗਿਆਨ, ਤਕਨਾਲੋਜੀ ਨੂੰ ਸ਼ਾਮਲ ਕਰਦੇ ਹੋਏ ਫੋਰੈਂਸਿਕ ਜਾਂਚ ਦੇ ਪ੍ਰਬੰਧਨ ਕੀਤੇ ਗਏ ਹਨ ਅਤੇ ਇਨ੍ਹਾਂ ਦੇ ਮਾਧਿਅਮ ਨਾਲ ਮਹਿਲਾ ਸੁਰੱਖਿਆ, 'ਮੌਬ ਲਿੰਚਿੰਗ' (ਭੀੜ ਹਿੰਸਾ), ਗੁੰਮਸ਼ੁਦਾ ਬੱਚਿਆਂ ਅਤੇ ਅੱਤਵਾਦ ਤੋਂ ਨਾਗਰਿਕਾਂ ਦੀ ਸੁਰੱਖਿਆ ਲਈ ਪ੍ਰਭਾਵੀ ਕਾਨੂੰਨੀ ਪ੍ਰਬੰਧ ਕੀਤੇ ਗਏ ਹਨ।
ਭਾਰਤ 'ਚ ਇਕ ਜੁਲਾਈ 2024 ਨੂੰ ਭਾਰਤੀ ਨਿਆਂਇਕ ਸੰਹਿਤਾ, 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਅਤੇ ਭਾਰਤੀ ਸਬੂਤ ਕਾਨੂੰਨ ਪ੍ਰਭਾਵੀ ਹੋਏ ਸਨ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੁਆਰਾ ਬਣਾਏ ਗਏ ਕਾਨੂੰਨ ਉਨ੍ਹਾਂ ਦੇ ਸ਼ਾਸਨ ਨੂੰ ਸੁਰੱਖਿਅਤ ਰੱਖਣ ਲਈ ਸਨ, ਜਦੋਂ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਾਗਰਿਕਾਂ ਦੇ ਸਨਮਾਨ, ਜਾਇਦਾਦ ਅਤੇ ਸਰੀਰ ਦੀ ਰੱਖਿਆ ਲਈ ਹਨ। ਸ਼ਾਹ ਨੇ ਕਿਹਾ,"ਇਨ੍ਹਾਂ ਕਾਨੂੰਨਾਂ ਦਾ ਮੂਲ ਮੰਤਰ ਨਿਆਂ ਹੈ, ਸਜ਼ਾ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
