ਅਮਿਤ ਸ਼ਾਹ : ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਗ੍ਰਹਿ ਮੰਤਰੀ!
Saturday, May 24, 2025 - 10:32 AM (IST)

ਨਵੀਂ ਦਿੱਲੀ : ਜੇ ਮੌਜੂਦਾ ਸਿਆਸੀ ਨਿਰੰਤਰਤਾ ਜਾਰੀ ਰਹਿੰਦੀ ਹੈ ਤਾਂ ਅਮਿਤ ਸ਼ਾਹ ਇਕ ਅਹਿਮ ਮੀਲ ਪੱਥਰ ਹਾਸਲ ਕਰਨ ਲਈ ਤਿਆਰ ਹਨ। ਉਹ ਹੈ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਕੇਂਦਰੀ ਗ੍ਰਹਿ ਮੰਤਰੀ ਵਜੋਂ ਸੇਵਾਵਾਂ ਦੇਣੀਆਂ। 31 ਮਈ, 2019 ਨੂੰ ਸਹੁੰ ਚੁੱਕਣ ਤੋਂ ਬਾਅਦ ਸ਼ਾਹ 30 ਮਈ, 2025 ਨੂੰ ਗ੍ਰਹਿ ਮੰਤਰੀ ਵਜੋਂ 6 ਸਾਲ ਦਾ ਸਮਾਂ ਪੂਰਾ ਕਰਨਗੇ। ਆਪਣੇ ਦੋ ਪੂਰਵਜਾਂ ਨੂੰ ਛੱਡ ਕੇ ਸਾਰਿਆਂ ਦੇ ਕਾਰਜਕਾਲ ਨੂੰ ਉਹ ਪਾਰ ਕਰ ਜਾਣਗੇ। ਜੁਲਾਈ 2025 ਤੱਕ ਉਨ੍ਹਾਂ ਵੱਲੋਂ ਐੱਲ. ਕੇ. ਅਡਵਾਨੀ ਤੇ ਗੋਵਿੰਦ ਵੱਲਭ ਪੰਤ ਦੇ ਰਿਕਾਰਡ ਨੂੰ ਪਿੱਛੇ ਛਡ ਦੇਣ ਦੀ ਉਮੀਦ ਹੈ। ਅਡਵਾਨੀ ਨੇ 6 ਸਾਲ 64 ਦਿਨ ਤੇ ਗੋਵਿੰਦ ਵੱਲਭ ਪੰਤ ਨੇ 6 ਸਾਲ 56 ਦਿਨ ਗ੍ਰਹਿ ਮੰਤਰੀ ਵਜੋਂ ਸੇਵਾਵਾਂ ਦਿੱਤੀਆਂ।
ਇਹ ਵੀ ਪੜ੍ਹੋ : ਸਕੂਲਾਂ ਲਈ ਅਲਰਟ ਜਾਰੀ! ਵਿਦਿਆਰਥੀਆਂ ਦੇ ਖਾਣ-ਪੀਣ 'ਤੇ ਸਖ਼ਤ ਨਜ਼ਰ
ਦੱਸ ਦੇਈਏ ਕਿ ਅਮਿਤ ਸ਼ਾਹ ਦੇ ਕਾਰਜਕਾਲ ਦੀ ਵਿਸ਼ੇਸ਼ਤਾ ਘਰੇਲੂ ਮੁੱਦਿਆਂ ਵੱਲ ਉਨ੍ਹਾਂ ਦਾ ਵਿਸ਼ੇਸ਼ ਧਿਆਨ ਹੈ। ਆਪਣੇ ਪੂਰਵਜਾਂ ਦੇ ਉਲਟ ਉਨ੍ਹਾਂ ਇਕ ਵੀ ਅਧਿਕਾਰਤ ਵਿਦੇਸ਼ੀ ਦੌਰਾ ਨਹੀਂ ਕੀਤਾ, ਜੋ ਭਾਜਪਾ ਦੇ ਅੰਦਰੂਨੀ ਰਾਜ ਤੇ ਸੰਗਠਨਾਤਮਕ ਰਣਨੀਤੀ ’ਚ ਉਨ੍ਹਾਂ ਦੀ ਮੁੱਖ ਭੂਮਿਕਾ ਨੂੰ ਉਜਾਗਰ ਕਰਦਾ ਹੈ। ਸਰਕਾਰ ਦੇ ਅੰਦਰ ਉਨ੍ਹਾਂ ਦਾ ਪ੍ਰਭਾਵ ਉਨ੍ਹਾਂ ਦੇ ਮੰਤਰਾਲੇ ਤੋਂ ਪਰੇ ਹੈ। ਉਨ੍ਹਾਂ ਨੂੰ ਵਿਆਪਕ ਤੌਰ ’ਤੇ ਭਾਜਪਾ ਦਾ ਮੁੱਖ ਰਣਨੀਤੀਕਾਰ ਤੇ ਮੁੱਖ ਸਮੱਸਿਆ ਨਿਵਾਰਕ ਮੰਨਿਆ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸ਼ਾਹ ਜੋ ਭਗਵਾਨ ਸ਼ਿਵ ਦੇ ਪੱਕੇ ਭਗਤ ਹਨ, ਨੇ ਆਪਣੇ ਧਾਰਮਿਕ ਭਰੋਸਿਆਂ ਨੂੰ ਵੱਡੇ ਪੱਧਰ 'ਤੇ ਗੁਪਤ ਰੱਖਿਆ ਹੈ।
ਇਹ ਵੀ ਪੜ੍ਹੋ : ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜ਼ਿਕਰਯੋਗ ਹੈ ਕਿ 2010 ’ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਕਾਰਨ ਉਨ੍ਹਾਂ ਨੂੰ ਗੁਜਰਾਤ ਤੋਂ ਦੂਰ ਰੱਖਣ ਤੋਂ ਬਾਅਦ ਉਨ੍ਹਾਂ ਆਪਣੀ ਪਤਨੀ ਨਾਲ ਰੇਲਗੱਡੀ ਰਾਹੀਂ ਸਾਰੇ 12 ਜਯੋਤਿਰਲਿੰਗਾਂ ਦੇ ਦਰਸ਼ਨ ਕੀਤੇ, ਜੋ ਉਨ੍ਹਾਂ ਦੀ ਨਿੱਜੀ ਲਗਨ ਤੇ ਸ਼ਰਧਾ ਨੂੰ ਦਰਸਾਉਂਦਾ ਹੈ। ਨਵੀਂ ਦਿੱਲੀ ਦੇ ਕੂਟਨੀਤਕ ਹਲਕਿਆਂ ’ਚ ਸ਼ਾਹ ਨੂੰ ਇਕ ਅਜਿਹੇ ਨੇਤਾ ਵਜੋਂ ਦਰਸਾਇਆ ਜਾਂਦਾ ਹੈ, ਜਿਸ ਦੀ ਗੱਲ ’ਚ ਵਜ਼ਨ ਹੁੰਦਾ ਹੈ। ਉਨ੍ਹਾਂ ਨੂੰ ਅਕਸਰ ਪ੍ਰਧਾਨ ਮੰਤਰੀ ਦੇ ਸਭ ਤੋਂ ਨਜ਼ਦੀਕੀ ਭਰੋਸੇਯੋਗ ਵਜੋਂ ਵੇਖਿਆ ਜਾਂਦਾ ਹੈ, ਜੋ ਬਿਨਾਂ ਯਾਦ ਕਰਵਾਏ ਵਾਅਦੇ ਪੂਰੇ ਕਰਨ ਦੇ ਸਮਰੱਥ ਹੁੰਦਾ ਹੈ। ਵੱਡੇ ਅੰਦਰੂਨੀ ਸੁਰੱਖਿਆ ਕਾਰਜਾਂ ਦੇ ਸੰਚਾਲਨ ਦੇ ਨਾਲ-ਨਾਲ ਪੁਲਿਸਿੰਗ ਤੇ ਸਰਹੱਦੀ ਪ੍ਰਬੰਧਨ ’ਚ ਸੁਧਾਰਾਂ ਵਿਚ ਉਨ੍ਹਾਂ ਦੀ ਭੂਮਿਕਾ ਨੇ ਸ਼ਲਾਘਾ ਤੇ ਜਾਂਚ ਦੋਵਾਂ ਨੂੰ ਖਿਚਿਆ ਹੈ।
ਇਹ ਵੀ ਪੜ੍ਹੋ : ਬੈਂਚ 'ਚ ਫਸੇ ਕੁੜੀ ਦੇ ਹੱਥ, ਲੱਗੀ ਭੀੜ, ਸੱਦਣੀ ਪਈ ਰੈਸਕਿਊ ਟੀਮ, ਫਿਰ ਜੋ ਹੋਇਆ...
ਹਾਲਾਂਕਿ, ਭਵਿਖ ’ਚ ਬਹੁਤ ਸਾਰੀਆਂ ਚੁਣੌਤੀਆਂ ਹਨ। ਮਣੀਪੁਰ ’ਚ ਅਸ਼ਾਂਤੀ ਨੂੰ ਹੱਲ ਕਰਨਾ; ਫਿਰਕੂ ਤਣਾਅ ਦਾ ਪ੍ਰਬੰਧਨ; ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨਾ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਆਦਿ। ਆਉਣ ਵਾਲਾ ਸਾਲ ਨਾ ਸਿਰਫ਼ ਉਨ੍ਹਾਂ ਦੇ ਰਿਕਾਰਡ ਦੀ ਪਰਖ ਕਰੇਗਾ ਸਗੋਂ ਤੇਜ਼ੀ ਨਾਲ ਬਦਲਦੇ ਭਾਰਤ ’ਚ ਸਥਾਈ ਅੰਦਰੂਨੀ ਸਥਿਰਤਾ ਨੂੰ ਸੁਰੱਖਿਅਤ ਕਰਨ ਦੀ ਉਨ੍ਹਾਂ ਦੀ ਯੋਗਤਾ ਦੀ ਵੀ ਪਰਖ ਕਰੇਗਾ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
or Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।