ਦਿੱਲੀ ''ਚ ਪ੍ਰਦੂਸ਼ਣ ਦਾ ਕਹਿਰ: ''Gen Alpha'' ਪੀੜ੍ਹੀ ''ਤੇ ਸਭ ਤੋਂ ਵੱਡਾ ਖ਼ਤਰਾ

Sunday, Nov 16, 2025 - 09:36 PM (IST)

ਦਿੱਲੀ ''ਚ ਪ੍ਰਦੂਸ਼ਣ ਦਾ ਕਹਿਰ: ''Gen Alpha'' ਪੀੜ੍ਹੀ ''ਤੇ ਸਭ ਤੋਂ ਵੱਡਾ ਖ਼ਤਰਾ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਫਿਰ ਖਤਰਨਾਕ ਸਥਿਤੀ ਤੱਕ ਪਹੁੰਚ ਚੁੱਕਾ ਹੈ, ਜਿੱਥੇ ਏ.ਕਿਊ.ਆਈ. (AQI) 400 ਦੇ ਪਾਰ ਚਲਾ ਗਿਆ ਹੈ ਤੇ ਕਈ ਇਲਾਕੇ 'ਰੈੱਡ ਜ਼ੋਨ' 'ਚ ਹਨ, ਜਿਸ ਨਾਲ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ।

ਮਾਹਿਰਾਂ ਅਤੇ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਜ਼ਹਿਰੀਲੀ ਹਵਾ 'ਚ ਪਲ ਰਹੀ 'Gen Alpha' (2010 ਤੋਂ ਪੈਦਾ ਹੋਏ) ਪੀੜ੍ਹੀ ਗੰਭੀਰ ਸਿਹਤ ਖਤਰਿਆਂ ਦਾ ਸਾਹਮਣਾ ਕਰ ਰਹੀ ਹੈ, ਜਿਸ ਵਿੱਚ ਘੱਟ ਉਮਰ 'ਚ ਮੌਤ, ਘੱਟ ਬੁੱਧੀਮਤਾ (Low IQ), ਵੱਧ ਬਿਮਾਰੀਆਂ ਤੇ ਸਕੂਲ 'ਚ ਮਾੜਾ ਪ੍ਰਦਰਸ਼ਨ ਸ਼ਾਮਲ ਹੈ।

ਪ੍ਰਦੂਸ਼ਣ ਦਾ ਬੱਚਿਆਂ 'ਤੇ ਅਸਰ
1. ਘੱਟ ਉਮਰ 'ਚ ਮੌਤ : ਵਿਗਿਆਨਕ ਸਬੂਤ ਦੱਸਦੇ ਹਨ ਕਿ PM 2.5 ਦੇ ਸੰਪਰਕ 'ਚ ਰਹਿਣ ਨਾਲ ਬੱਚਿਆਂ 'ਚ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਵੱਧ ਜਾਂਦਾ ਹੈ, ਖਾਸ ਕਰ ਕੇ ਨਿਮੋਨੀਆ ਤੇ ਹੇਠਲੇ ਸਾਹ ਪ੍ਰਣਾਲੀ ਦੇ ਇਨਫੈਕਸ਼ਨਾਂ (lower respiratory infections) ਕਾਰਨ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (CSE) ਨੇ 2019 'ਚ ਚਿਤਾਵਨੀ ਦਿੱਤੀ ਸੀ ਕਿ ਇਕੱਲੇ ਭਾਰਤ 'ਚ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਇੱਕ ਲੱਖ ਬੱਚੇ ਹਵਾ ਪ੍ਰਦੂਸ਼ਣ ਕਾਰਨ ਮਰ ਰਹੇ ਹਨ।

2. ਘੱਟ ਬੁੱਧੀਮਤਾ : ਗੰਦੀ ਹਵਾ ਦਿਮਾਗ ਦੇ ਵਿਕਾਸ ਨੂੰ ਨੁਕਸਾਨ ਪਹੁੰਚਾਉਂਦੀ ਹੈ। PM 2.5 ਅਤੇ NO2 ਦਾ ਲੰਬੇ ਸਮੇਂ ਤੱਕ ਸੰਪਰਕ ਦਿਮਾਗ 'ਚ ਢਾਂਚਾਗਤ ਤਬਦੀਲੀਆਂ ਤੇ ਬਚਪਨ 'ਚ ਹੀ IQ ਸਕੋਰ ਅਤੇ ਯਾਦਦਾਸ਼ਤ ਦੇ ਕਾਰਜਾਂ ਨੂੰ ਘਟਾ ਸਕਦਾ ਹੈ। ਯੂਨੀਸੇਫ (UNICEF) ਨੇ 2017 'ਚ ਚਿਤਾਵਨੀ ਦਿੱਤੀ ਸੀ ਕਿ 1.7 ਕਰੋੜ ਬੱਚੇ ਅਜਿਹੇ ਖੇਤਰਾਂ 'ਚ ਰਹਿੰਦੇ ਹਨ ਜਿੱਥੇ ਹਵਾ ਪ੍ਰਦੂਸ਼ਣ ਵਿਸ਼ਵਵਿਆਪੀ ਸੀਮਾ ਤੋਂ ਛੇ ਗੁਣਾ ਜ਼ਿਆਦਾ ਹੈ, ਜਿਸ ਨਾਲ ਉਨ੍ਹਾਂ ਦੇ ਦਿਮਾਗ ਦੇ ਵਿਕਾਸ 'ਤੇ ਖਤਰਾ ਹੈ।

3. ਬਿਮਾਰੀਆਂ 'ਚ ਵਾਧਾ : ਹਵਾ ਦੀ ਗੁਣਵੱਤਾ ਖਰਾਬ ਹੋਣ 'ਤੇ, ਦਿੱਲੀ ਦੇ ਹਸਪਤਾਲਾਂ 'ਚ ਸਾਹ ਦੀਆਂ ਬਿਮਾਰੀਆਂ ਦੇ ਮਾਮਲਿਆਂ 'ਚ 15-20 ਫੀਸਦੀ ਦਾ ਵਾਧਾ ਦਰਜ ਕੀਤਾ ਜਾਂਦਾ ਹੈ। ਬੱਚਿਆਂ ਨੂੰ ਅਸਥਮਾ, ਬ੍ਰੌਨਕਾਈਟਿਸ ਤੇ ਨਿਮੋਨੀਆ ਲਈ ਹਸਪਤਾਲ ਦੇ ਦੌਰੇ ਕਰਨੇ ਪੈਂਦੇ ਹਨ। ਏਮਜ਼ (AIIMS) ਦੇ ਡਾਕਟਰਾਂ ਨੇ ਰਿਪੋਰਟ ਕੀਤਾ ਹੈ ਕਿ ਉਹ ਅਜਿਹੀ ਪੀੜ੍ਹੀ ਨੂੰ ਪਾਲ ਰਹੇ ਹਨ, ਜਿਨ੍ਹਾਂ ਦੀ ਸਰਦੀਆਂ ਦੀ ਪਹਿਲੀ ਯਾਦ ਇਨਹੇਲਰ ਦੀ ਆਵਾਜ਼ ਹੈ।

4. ਸਕੂਲ 'ਚ ਮਾੜਾ ਪ੍ਰਦਰਸ਼ਨ : ਲੰਬੇ ਸਮੇਂ ਤੱਕ ਹਵਾ ਪ੍ਰਦੂਸ਼ਣ ਦੇ ਸੰਪਰਕ 'ਚ ਰਹਿਣ ਨਾਲ ਸਕੂਲ ਦੇ ਟੈਸਟ ਸਕੋਰਾਂ ਤੇ ਬੱਚਿਆਂ ਦੀ ਸਿੱਖਣ ਦੀ ਸਮਰੱਥਾ 'ਚ ਵੀ ਕਮੀ ਆਉਂਦੀ ਹੈ।

ਇੱਕ ਰਿਪੋਰਟ ਮੁਤਾਬਕ, ਜੇਕਰ ਕੋਈ ਬੱਚਾ ਪੰਜ ਸਾਲ ਪਹਿਲਾਂ ਦਿੱਲੀ 'ਚ ਪੈਦਾ ਹੋਇਆ ਸੀ ਤਾਂ ਉਹ ਪਹਿਲਾਂ ਹੀ ਆਪਣੇ ਜੀਵਨ ਦਾ ਲਗਭਗ ਅੱਧਾ ਹਿੱਸਾ (826 ਦਿਨ) 'ਖਰਾਬ' ਜਾਂ ਇਸ ਤੋਂ ਵੀ ਬਦਤਰ ਹਵਾ 'ਚ ਬਿਤਾ ਚੁੱਕਾ ਹੈ।


author

Baljit Singh

Content Editor

Related News